ਗੋਪਾਲਗੰਜ-ਜ਼ਿਲਾ ਖਪਤਕਾਰ ਫੋਰਮ 'ਚ ਬੀਮਾ ਕੰਪਨੀ ਦੀ ਸੇਵਾ 'ਚ ਖਾਮੀ ਦੇ ਮਾਮਲੇ 'ਚ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਅਤੇ ਹਾਜੀਪੁਰ ਸਥਿਤ ਡਵੀਜ਼ਨਲ ਮੈਨੇਜਰ ਦੇ ਵਿਰੁੱਧ 3,63,200 ਰੁਪਏ ਦਾ ਜੁਰਮਾਨਾ ਲਾਇਆ ਹੈ। ਫੋਰਮ ਨੇ ਡੇਢ ਮਹੀਨੇ ਦੇ ਅੰਦਰ ਇਸ ਰਾਸ਼ੀ ਦਾ ਭੁਗਤਾਨ ਸ਼ਿਕਾਇਤਕਰਤਾ ਨੂੰ ਕਰਨ ਦਾ ਨਿਰਦੇਸ਼ ਬੀਮਾ ਕੰਪਨੀ ਨੂੰ ਦਿੱਤਾ ਹੈ।
ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਬੈਕੁੰਠਪੁਰ ਥਾਣਾ ਖੇਤਰ ਦੇ ਚਮਨਪੁਰਾ ਪਿੰਡ ਦੇ ਭਿਖਾਰੀ ਸ਼ਾਹ ਨੇ ਇਕ ਟਰੱਕ ਖਰੀਦ ਕੇ ਉਸ ਦਾ ਬੀਮਾ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੀ ਗੋਪਾਲਗੰਜ ਬ੍ਰਾਂਚ ਤੋਂ ਕਰਵਾਇਆ ਸੀ। ਬੀਮੇ ਦੀ ਮਿਆਦ 24 ਮਾਰਚ 2013 ਤੋਂ 23 ਮਾਰਚ 2014 ਤੱਕ ਸੀ। ਇਸ ਦਰਮਿਆਨ 7 ਜੁਲਾਈ 2013 ਨੂੰ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ ਪਰ ਬੀਮਾ ਕੰਪਨੀ ਨੇ ਟਰੱਕ ਦੀ ਮੁਰੰਮਤ 'ਚ ਹੋਏ ਖਰਚੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਬੀਮਾ ਕੰਪਨੀ ਦੇ ਇਨਕਾਰ ਤੋਂ ਬਾਅਦ ਭਿਖਾਰੀ ਸ਼ਾਹ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਕੀ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੋਰਮ ਨੇ ਟਰੱਕ ਦੀ ਮੁਰੰਮਤ 'ਚ ਹੋਏ ਖਰਚੇ 3,48,200 ਰੁਪਏ ਦਾ ਭੁਗਤਾਨ ਡੇਢ ਮਹੀਨੇ ਦੇ ਅੰਦਰ ਕਰਨ ਦਾ ਹੁਕਮ ਬੀਮਾ ਕੰਪਨੀ ਨੂੰ ਦਿੱਤਾ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਹੋਈ ਸਰੀਰਕ, ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਲਈ 10,000 ਰੁਪਏ ਅਤੇ ਅਦਾਲਤੀ ਖਰਚੇ ਲਈ 5,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਤੈਅ ਤਰੀਕ ਤੱਕ ਰਾਸ਼ੀ ਦਾ ਭੁਗਤਾਨ ਨਾ ਕਰਨ 'ਤੇ ਬੀਮਾ ਕੰਪਨੀ ਨੂੰ 8 ਫ਼ੀਸਦੀ ਵਿਆਜ ਦੇ ਨਾਲ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ।
ਐਪਲ 'ਚ ਨਿਵੇਸ਼ਕਾਂ ਦੇ ਡੁੱਬੇ 90,000 ਕਰੋੜ ਰੁਪਏ
NEXT STORY