ਨਵੀਂ ਦਿੱਲੀ- ਲੋਕ ਸਭਾ ਚੋਣਾਂ ਹੁਣ ਲੱਗਭਗ ਆਪਣੇ ਆਖਰੀ ਪੜਾਅ ’ਤੇ ਹਨ। ਚਾਰ ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ ਤਿੰਨ ਪੜਾਅ ਬਾਕੀ ਹਨ। ਲੋਕ ਸਭਾ ਦੀਆਂ ਚੋਣਾਂ ਦੇ ਪੰਜਵੇਂ ਪੜਾਅ ਲਈ ਵੋਟਾਂ ਅੱਜ ਯਾਨੀ ਕਿ 20 ਮਈ ਨੂੰ ਪੈਣਗੀਆਂ। ਵੋਟਿੰਗ ਦੌਰਾਨ ਵੋਟਰ 6 ਸੂਬਿਆਂ-ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਓਡੀਸ਼ਾ, ਝਾਰਖੰਡ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੁੱਲ 49 ਸੀਟਾਂ ’ਤੇ ਵੋਟਾਂ ਪੈਣਗੀਆਂ। ਜਿਨ੍ਹਾਂ ਸੀਟਾਂ ’ਤੇ ਵੋਟਿੰਗ ਹੋ ਰਹੀ ਹੈ, ਉਨ੍ਹਾਂ ’ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7 ਅਤੇ ਬਿਹਾਰ ਤੇ ਓਡਿਸ਼ਾ ਦੀਆਂ 5-5 ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸੇ ਪੜਾਅ ’ਚ ਝਾਰਖੰਡ ਦੀਆਂ 3 ਤੇ ਜੰਮੂ-ਕਸ਼ਮੀਰ ਤੇ ਲੱਦਾਖ ਦੀ 1-1 ਸੀਟ ’ਤੇ ਵੀ ਵੋਟਿੰਗ ਹੋਣੀ ਹੈ। ਦੱਸ ਦੇਈਏ ਕਿ ਪੰਜਵੇਂ ਪੜਾਅ ਦੀ ਵੋਟਿੰਗ ਪੂਰੀ ਹੁੰਦੇ ਹੀ ਦੇਸ਼ ਦੀਆਂ 543 ਲੋਕ ਸਭਾ ਸੀਟਾਂ 'ਚੋਂ 428 'ਤੇ ਵੋਟਿੰਗ ਪੂਰੀ ਹੋ ਜਾਵੇਗੀ।
ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ
ਰਾਹੁਲ ਗਾਂਧੀ, ਸਮ੍ਰਿਤੀ ਇਰਾਨੀ ਸਮੇਤ ਕਈ ਦਿੱਗਜ ਅਜਮਾਉਣਗੇ ਕਿਸਮਤ
ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ, ਉਨ੍ਹਾਂ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਕਈ ਹਾਈ-ਪ੍ਰੋਫਾਈਲ ਚਿਹਰੇ ਸ਼ਾਮਲ ਹਨ। ਜਿਨ੍ਹਾਂ ਸੀਟਾਂ 'ਤੇ ਪੰਜਵੇਂ ਪੜਾਅ ’ਚ ਵੋਟਿੰਗ ਹੋਣੀ ਹੈ, ਉਥੇ 2019 ’ਚ ਕੁੱਲ 62.01 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਪੱਛਮੀ ਬੰਗਾਲ ’ਚ ਸਭ ਤੋਂ ਵੱਧ 80.13 ਫੀਸਦੀ ਵੋਟਿੰਗ ਹੋਈ ਸੀ। ਜੰਮੂ-ਕਸ਼ਮੀਰ 34.6 ਫੀਸਦੀ ਵੋਟਿੰਗ ਨਾਲ ਸੂਚੀ ’ਚ ਸਭ ਤੋਂ ਹੇਠਲੇ ਨੰਬਰ ’ਤੇ ਰਿਹਾ ਸੀ।
ਇਹ ਵੀ ਪੜ੍ਹੋ- IPS ਆਨੰਦ ਮਿਸ਼ਰਾ ਲਈ ਮੁਸ਼ਕਲ ਬਣੇ 10ਵੀਂ ਪਾਸ ਆਨੰਦ ਮਿਸ਼ਰਾ
5ਵੇਂ ਪੜਾਅ ਦੀਆਂ 49 ’ਚੋਂ 12 ਸੀਟਾਂ ਕਿਸੇ ਨਾ ਕਿਸੇ ਪਾਰਟੀ ਦਾ ਗੜ੍ਹ
ਵੋਟਿੰਗ ਕਾਫੀ ਦਿਲਚਸਪ ਹੈ ਕਿਉਂਕਿ ਅਮੇਠੀ ਤੋਂ ਸਮ੍ਰਿਤੀ ਇਰਾਨੀ, ਰਾਏਬਰੇਲੀ ਤੋਂ ਰਾਹੁਲ ਗਾਂਧੀ, ਮੁੰਬਈ ਉੱਤਰੀ ਸੀਟ ਤੋਂ ਪਿਊਸ਼ ਗੋਇਲ, ਲਖਨਊ ਤੋਂ ਰਾਜਨਾਥ ਸਿੰਘ ਸਮੇਤ ਕਈ ਹਾਈ-ਪ੍ਰੋਫਾਈਲ ਚਿਹਰੇ ਚੋਣ ਮੈਦਾਨ ਵਿਚ ਹਨ। ਇਕ ਰਿਪੋਰਟ ਮੁਤਾਬਕ ਇਸ ਪੜਾਅ ਦੀਆਂ 49 ਸੀਟਾਂ ਵਿਚੋਂ 12 ਅਜਿਹੀਆਂ ਹਨ ਜੋ ਕਿਸੇ ਨਾ ਕਿਸੇ ਪਾਰਟੀ ਦੇ ਗੜ੍ਹ ਹਨ। ਭਾਵ ਅਜਿਹੀਆਂ ਸੀਟਾਂ ਜਿੱਥੇ ਪਿਛਲੀਆਂ ਤਿੰਨ ਚੋਣਾਂ ਤੋਂ ਇਕੋ ਪਾਰਟੀ ਜਿੱਤਦੀ ਆ ਰਹੀ ਹੈ। ਭਾਜਪਾ ਝਾਰਖੰਡ ਦੀ ਹਜ਼ਾਰੀਬਾਗ ਸੀਟ ਨੂੰ ਬਰਕਰਾਰ ਰੱਖਣਾ ਚਾਹੇਗੀ। ਪੱਛਮੀ ਬੰਗਾਲ ਦੇ ਹਾਵੜਾ, ਸੀਰਮਪੁਰ ਅਤੇ ਉਰੂਬੇਰੀਆ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਗੜ੍ਹ ਬਣੇ ਹੋਏ ਹਨ। ਉੱਤਰ ਪ੍ਰਦੇਸ਼ ਦੀ ਲਖਨਊ ’ਤੇ ਭਾਜਪਾ ਅਤੇ ਰਾਏਬਰੇਲੀ ’ਤੇ ਕਾਂਗਰਸ ਦਾ ਕਬਜ਼ਾ ਹੈ। ਬਿਹਾਰ ਦੀ ਮਧੁਬਨੀ ਸੀਟ ਵੀ ਭਾਜਪਾ ਦਾ ਗੜ੍ਹ ਹੈ। ਇਸ ਲਈ ਇਸ ਪੜਾਅ ਵਿਚ ਇਨ੍ਹਾਂ ਸੀਟਾਂ ’ਤੇ ਨਜ਼ਰਾਂ ਰਹਿਣਗੀਆਂ। 5ਵੇਂ ਪੜਾਅ ਦੀਆਂ ਇਨ੍ਹਾਂ 49 ਸੀਟਾਂ ਵਿਚੋਂ 2009 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 6 ਅਤੇ ਕਾਂਗਰਸ ਨੇ 14 ਸੀਟਾਂ ਜਿੱਤੀਆਂ ਸਨ। ਹਾਲਾਂਕਿ, ਬੀਤੀਆਂ ਦੋ ਚੋਣਾਂ ਵਿਚ ਕਾਂਗਰਸ ਬਹੁਤ ਕਮਜ਼ੋਰ ਹੋਈ ਹੈ। 2014 ਵਿਚ ਕਾਂਗਰਸ ਇਨ੍ਹਾਂ ਵਿਚੋਂ 2 ਅਤੇ 2019 ਵਿਚ ਸਿਰਫ ਇਕ ਸੀਟ ’ਤੇ ਸਿਮਟ ਗਈ ਸੀ, ਜਦਕਿ 2014 ’ਚ ਭਾਜਪਾ ਨੇ 27 ਅਤੇ 2019 ਵਿਚ 32 ਸੀਟਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ- ਤੁਸੀਂ ਜੇਲ੍ਹ ਦਾ ਖੇਡ ਖੇਡ ਰਹੇ ਹੋ, ਕੱਲ੍ਹ ਸਾਰੇ ਨੇਤਾ ਲੈ ਕੇ ਆਵਾਂਗਾ, ਜਿਸ ਨੂੰ ਜੇਲ੍ਹ ਭੇਜਣਾ ਭੇਜ ਦਿਓ : ਕੇਜਰੀਵਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਪੁਲਸ ਦੀ ਟੀਮ ਕੇਜਰੀਵਾਲ ਦੇ ਘਰ ਪਹੁੰਚੀ, CCTV ਡਿਜੀਟਲ ਵੀਡੀਓ ਰਿਕਾਰਡਰ ਕੀਤਾ ਜ਼ਬਤ
NEXT STORY