ਨਵੀਂ ਦਿੱਲੀ— ਭਾਰਤ 'ਚ ਗੂਗਲ ਪੇ ਦੇ ਯੂਜ਼ਰਜ਼ ਨੂੰ ਪੈਸੇ ਟਰਾਂਸਫਰ ਕਰਨ ਲਈ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ। ਗੂਗਲ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ 'ਚ ਯੂਜ਼ਰਜ਼ ਨੂੰ ਉਸ ਦੇ ਭੁਗਤਾਨ ਪਲੇਟਫਾਰਮ 'ਤੇ ਪੈਸੇ ਟਰਾਂਸਫਰ ਕਰਨ ਲਈ ਕੋਈ ਚਾਰਜ ਨਹੀਂ ਦੇਣਾ ਪਵੇਗਾ। ਗੂਗਲ ਨੇ ਕਿਹਾ ਕਿ ਪੈਸੇ ਟਰਾਂਸਫਰ ਕਰਨ ਲਈ ਚਾਰਜ ਸਿਰਫ਼ ਅਮਰੀਕਾ 'ਚ ਉਸ ਦੇ ਯੂਜ਼ਰਜ਼ ਲਈ ਹਨ।
ਪਿਛਲੇ ਹਫ਼ਤੇ ਗੂਗਲ ਨੇ ਘੋਸ਼ਣਾ ਕੀਤੀ ਸੀ ਕਿ ਉਹ ਅਗਲੇ ਸਾਲ ਅਮਰੀਕਾ 'ਚ ਐਂਡਰਾਇਡ ਤੇ ਆਈ. ਓ. ਐੱਸ. 'ਤੇ ਇਕ ਨਵਾਂ ਡਿਜ਼ਾਇਨ ਕੀਤਾ ਗੂਗਲ ਪੇ ਐਪ ਲਾਂਚ ਕਰਨ ਜਾ ਰਿਹਾ ਹੈ ਅਤੇ ਯੂਜ਼ਰਜ਼ ਵੈੱਬ ਬ੍ਰਾਊਜ਼ਰ 'ਤੇ ਸੇਵਾ ਦਾ ਇਸਤੇਮਾਲ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- 7,800 ਰੁਪਏ ਤੱਕ ਡਿੱਗਾ ਸੋਨਾ, ਚਾਂਦੀ 18 ਹਜ਼ਾਰ ਤੱਕ ਹੋਈ ਸਸਤੀ, ਜਾਣੋ ਮੁੱਲ
ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਗੂਗਲ ਪੇ ਇੰਸਟੈਂਟ ਮਨੀ ਟਰਾਂਸਫਰ 'ਤੇ ਚਾਰਜ ਲਾਉਣ ਜਾ ਰਿਹਾ ਹੈ। ਗੂਗਲ ਦੇ ਇਕ ਬੁਲਾਰੇ ਨੇ ਕਿਹਾ, ''ਇਹ ਚਾਰਜ ਤੇ ਫੀਸਾਂ ਖ਼ਾਸ ਤੌਰ 'ਤੇ ਅਮਰੀਕੀ ਯੂਜ਼ਰਜ਼ ਲਈ ਹਨ'' ਸਤੰਬਰ 2019 ਤੱਕ ਗੂਗਲ ਪੇ ਦੇ ਭਾਰਤ 'ਚ 6.7 ਕਰੋੜ ਯੂਜ਼ਰਜ਼ ਸਨ। ਭਾਰਤ 'ਚ ਇਸ ਦਾ ਮੁਕਾਬਲਾ ਪੇਟੀਐੱਮ, ਵਾਲਮਾਰਟ ਦੇ ਫੋਨਪੀ ਅਤੇ ਐਮਾਜ਼ੋਨ ਪੇ ਵਰਗੇ ਡਿਜੀਟਲ ਪਲੇਟਫਾਰਮ ਨਾਲ ਹੈ।
ਇਹ ਵੀ ਪੜ੍ਹੋ- ਸਰਕਾਰ ਦੀ ਇਹ ਪੈਨਸ਼ਨ ਯੋਜਨਾ ਛਾਈ, ਸਾਲ 'ਚ 40 ਲੱਖ ਨਵੇਂ ਲੋਕ ਜੁੜੇ
HDFC ਬੈਂਕ ਦਾ ਬਾਜ਼ਾਰ ਪੂੰਜੀਕਰਨ 8 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ
NEXT STORY