ਨਵੀਂ ਦਿੱਲੀ - ਦੁਨੀਆ ਦੇ ਊਰਜਾ ਬਾਜ਼ਾਰ ’ਚ ਵੈਨੇਜ਼ੁਏਲਾ ਇਕ ਵਾਰ ਫਿਰ ਚਰਚਾ ’ਚ ਹੈ। ਅਮਰੀਕਾ ਅਤੇ ਵੈਨੇਜ਼ੁਏਲਾ ਦਰਮਿਆਨ ਵਧਦੇ ਤਣਾਅ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ ਅਤੇ ਗਲੋਬਲ ਸਪਲਾਈ ਚੇਨ ’ਤੇ ਪੈਣ ਦੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਵੈਨੇਜ਼ੁਏਲਾ ਕੋਲ 303 ਅਰਬ ਬੈਰਲ ਕੱਚੇ ਤੇਲ ਦਾ ਭੰਡਾਰ ਹੈ, ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ ਲੱਗਭਗ ਪੰਜਵਾਂ ਹਿੱਸਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣਿਤ ਤੇਲ ਭੰਡਾਰ
ਅਮਰੀਕੀ ਊਰਜਾ ਸੂਚਨਾ ਪ੍ਰਸ਼ਾਸਨ ਅਨੁਸਾਰ ਵੈਨੇਜ਼ੁਏਲਾ ਕੋਲ ਸਾਊਦੀ ਅਰਬ ਅਤੇ ਈਰਾਨ ਵਰਗੇ ਦੇਸ਼ਾਂ ਤੋਂ ਵੀ ਵੱਧ ਪ੍ਰਮਾਣਿਤ ਕੱਚਾ ਤੇਲ ਹੈ। ਵੈਨੇਜ਼ੁਏਲਾ ਦਾ ਜ਼ਿਆਦਾਤਰ ਤੇਲ ਓਰੀਨੋਕੋ ਬੈਲਟ ਖੇਤਰ ’ਚ ਫੈਲਿਆ ਹੋਇਆ ਹੈ, ਜੋ ਕਰੀਬ 55 ਹਜ਼ਾਰ ਵਰਗ ਕਿਲੋਮੀਟਰ ’ਚ ਵਿਸਤ੍ਰਿਤ ਹੈ। ਇੱਥੇ ਪਾਇਆ ਜਾਣ ਵਾਲਾ ਤੇਲ ਭਾਰੀ ਅਤੇ ਵਾਧੂ ਭਾਰੀ ਸ਼੍ਰੇਣੀ ਦਾ ਹੁੰਦਾ ਹੈ, ਜੋ ਡੀਜ਼ਲ ਬਣਾਉਣ ਲਈ ਢੁੱਕਵਾਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਫਲਾਈਟ ਕੈਂਸਲ ਹੋਵੇ ਜਾਂ ਗੁੰਮ ਹੋ ਜਾਵੇ ਸਮਾਨ, ਅਸਾਨੀ ਨਾਲ ਮਿਲੇਗੀ ਮਦਦ, ਬਸ ਕਰੋ ਇਹ ਕੰਮ
ਕਿਹੜਾ ਦੇਸ਼ ਕਿੰਨਾ ਖਰੀਦਦਾ ਹੈ ਤੇਲ
ਚੀਨ : ਵੈਨੇਜ਼ੁਏਲਾ ਤੋਂ ਬਰਾਮਦ ਹੋਣ ਵਾਲੇ ਤੇਲ ਦਾ ਲੱਗਭਗ 55 ਤੋਂ 80 ਫੀਸਦੀ ਚੀਨ ਖਰੀਦਦਾ ਹੈ। ਇਹ ਮਾਤਰਾ ਕਰੀਬ 7.46 ਲੱਖ ਬੈਰਲ ਪ੍ਰਤੀਦਿਨ ਦੱਸੀ ਜਾਂਦੀ ਹੈ।
ਭਾਰਤ : ਭਾਰਤ ਸਾਲ 2024 ’ਚ ਵੈਨੇਜ਼ੁਏਲਾ ਤੋਂ ਔਸਤਨ ਕਰੀਬ 2.54 ਲੱਖ ਬੈਰਲ ਪ੍ਰਤੀਦਿਨ ਕੱਚਾ ਤੇਲ ਦਰਾਮਦ ਕਰ ਰਿਹਾ ਸੀ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਹੋਰ ਦੇਸ਼ : ਰੂਸ, ਸਿੰਗਾਪੁਰ ਅਤੇ ਵੀਅਤਨਾਮ ਵੀ ਵੈਨੇਜ਼ੁਏਲਾ ਤੋਂ ਤੇਲ ਖਰੀਦਣ ਵਾਲੇ ਪ੍ਰਮੁੱਖ ਦੇਸ਼ਾਂ ’ਚ ਸ਼ਾਮਲ ਹਨ।
ਤਣਾਅ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਸੰਭਵ
ਮਾਹਿਰਾਂ ਅਨੁਸਾਰ ਅਮਰੀਕਾ ਵੱਲੋਂ ਸਖ਼ਤੀ ਵਧਾਏ ਜਾਣ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਹਫ਼ਤੇ ਬ੍ਰੈਂਟ ਕਰੂਡ ਦੀਆਂ ਕੀਮਤਾਂ ਕਾਰੋਬਾਰੀ ਦਿਨਾਂ ’ਚ 61 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਸਨ, ਜੋ ਵਧ ਕੇ 62.4 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ। ਅੱਗੇ ਵੀ ਬਾਜ਼ਾਰ ’ਚ ਅਸਥਿਰਤਾ ਬਣੇ ਰਹਿਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ
ਇਨ੍ਹਾਂ ਨੂੰ ਨੁਕਸਾਨ :
ਭਾਰਤ : ਵੈਨੇਜ਼ੁਏਲਾ ਦਾ ਕੱਚਾ ਤੇਲ ਭਾਰਤੀ ਰਿਫਾਈਨਰੀਆਂ ਲਈ ਸਸਤਾ ਅਤੇ ਢੁੱਕਵਾਂ ਮੰਨਿਆ ਜਾਂਦਾ ਹੈ। ਪਾਬੰਦੀਆਂ ਜਾਂ ਸਪਲਾਈ ਪ੍ਰਭਾਵਿਤ ਹੋਣ ਦੀ ਸਥਿਤੀ ’ਚ ਭਾਰਤ ਨੂੰ ਦੂਜੇ ਦੇਸ਼ਾਂ ਤੋਂ ਮਹਿੰਗੇ ਭਾਅ ’ਤੇ ਤੇਲ ਖਰੀਦਣਾ ਪੈ ਸਕਦਾ ਹੈ।
ਰੂਸ-ਚੀਨ : ਇਨ੍ਹਾਂ ਦੋਵਾਂ ਦੇਸ਼ਾਂ ਨੇ ਵੈਨੇਜ਼ੁਏਲਾ ਦੇ ਤੇਲ ਖੇਤਰ ’ਚ ਭਾਰੀ ਨਿਵੇਸ਼ ਕੀਤਾ ਹੈ। ਜੇਕਰ ਉਥੇ ਸਿਆਸੀ ਜਾਂ ਆਰਥਿਕ ਅਸਥਿਰਤਾ ਵਧਦੀ ਹੈ ਤਾਂ ਉਨ੍ਹਾਂ ਦੇ ਰਣਨੀਤਕ ਹਿੱਤ ਪ੍ਰਭਾਵਿਤ ਹੋ ਸਕਦੇ ਹਨ।
ਕੋਲੰਬੀਆ : ਸਰਹੱਦੀ ਵਿਵਾਦ ਅਤੇ ਨਾਜਾਇਜ਼ ਗਤੀਵਿਧੀਆਂ ਕਾਰਨ ਕੋਲੰਬੀਆ ਨੂੰ ਵੀ ਖੇਤਰੀ ਅਸਥਿਰਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਇਨ੍ਹਾਂ ਨੂੰ ਲਾਭ :
ਸਾਊਦੀ ਅਰਬ ਅਤੇ ਓਪੇਕ ਦੇਸ਼ : ਵੈਨੇਜ਼ੁਏਲਾ ਦੇ ਬਾਜ਼ਾਰ ਤੋਂ ਬਾਹਰ ਹੋਣ ’ਤੇ ਗਲੋਬਲ ਤੇਲ ਦੀ ਮੰਗ ਵਧੇਗੀ, ਜਿਸ ਦਾ ਸਿੱਧਾ ਫਾਇਦਾ ਸਾਊਦੀ ਅਰਬ, ਯੂ. ਏ. ਈ. ਅਤੇ ਕੁਵੈਤ ਵਰਗੇ ਦੇਸ਼ਾਂ ਨੂੰ ਮਿਲੇਗਾ।
ਗੁਆਨਾ : ਵੈਨੇਜ਼ੁਏਲਾ ਨਾਲ ਲੱਗਦੇ ਗੁਆਨਾ ਦੇ ਤੇਲ ਖੇਤਰਾਂ ’ਤੇ ਪਹਿਲਾਂ ਹੀ ਅੰਤਰਰਾਸ਼ਟਰੀ ਕੰਪਨੀਆਂ ਦੀ ਨਜ਼ਰ ਹੈ। ਵੈਨੇਜ਼ੁਏਲਾ ਦੀ ਕਮਜ਼ੋਰ ਸਥਿਤੀ ਨਾਲ ਗੁਆਨਾ ਨੂੰ ਨਿਵੇਸ਼ ਅਤੇ ਉਤਪਾਦਨ ਵਧਾਉਣ ਦਾ ਮੌਕਾ ਮਿਲ ਸਕਦਾ ਹੈ।
ਭਾਰਤ ’ਤੇ ਵੀ ਦਿਸ ਸਕਦੈ ਅਸਰ
ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵੈਨੇਜ਼ੁਏਲਾ ਤੋਂ ਤੇਲ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦਾ ਅਸਰ ਭਾਰਤ ਦੀ ਤੇਲ ਦਰਾਮਦ ਲਾਗਤ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ। ਅਜਿਹੇ ’ਚ ਸਰਕਾਰ ਅਤੇ ਤੇਲ ਕੰਪਨੀਆਂ ਬਦਲਵੇਂ ਸ੍ਰੋਤਾਂ ਦੀ ਭਾਲ ’ਚ ਲੱਗ ਸਕਦੀਆਂ ਹਨ। ਵੈਨੇਜ਼ੁਏਲਾ ਦਾ ਵਿਸ਼ਾਲ ਤੇਲ ਭੰਡਾਰ ਉਸ ਨੂੰ ਗਲੋਬਲ ਊਰਜਾ ਰਾਜਨੀਤੀ ਦਾ ਅਹਿਮ ਖਿਡਾਰੀ ਬਣਾਉਂਦਾ ਹੈ। ਤਣਾਅ ਵਧਣ ਦੀ ਸਥਿਤੀ ’ਚ ਇਸ ਦਾ ਅਸਰ ਸਿਰਫ਼ ਲੈਟਿਨ ਅਮਰੀਕਾ ਤੱਕ ਸੀਮਤ ਨਹੀਂ ਰਹੇਗਾ, ਸਗੋਂ ਭਾਰਤ ਸਮੇਤ ਪੂਰੀ ਦੁਨੀਆ ਦੇ ਤੇਲ ਬਾਜ਼ਾਰ ਨੂੰ ਝਟਕਾ ਲੱਗ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮੀਰਾਂ ਦੀ ਸੂਚੀ 'ਚ ਸਿਖਰ 'ਤੇ Elon Musk, Ambani-Adani ਨੂੰ ਲੱਗਾ ਵੱਡਾ ਝਟਕਾ
NEXT STORY