ਮੁੰਬਈ (ਪੱਤਰ ਪ੍ਰੇਰਕ) - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 18 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 1.183 ਅਰਬ ਡਾਲਰ ਘਟ ਕੇ 695.489 ਅਰਬ ਡਾਲਰ ਹੋ ਗਿਆ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਆਈ ਹੈ ਅਤੇ ਇਹ ਸੱਤ ਹਫ਼ਤਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ
ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ, ਵਿਦੇਸ਼ੀ ਮੁਦਰਾ ਸੰਪਤੀ, 18 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 1.201 ਅਰਬ ਡਾਲਰ ਘਟ ਕੇ 587.609 ਬਿਲੀਅਨ ਡਾਲਰ ਹੋ ਗਈ।
ਇਹ ਵੀ ਪੜ੍ਹੋ : August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ
ਹਾਲਾਂਕਿ, ਸੋਨੇ ਦਾ ਭੰਡਾਰ 150 ਮਿਲੀਅਨ ਡਾਲਰ ਵਧ ਕੇ 84.499 ਬਿਲੀਅਨ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਕਿਤੇ ਇਹ ਗਲਤੀ ਨਾ ਪੈ ਜਾਵੇ ਭਾਰੀ, IT ਵਿਭਾਗ ਇਨ੍ਹਾਂ ਲੈਣ-ਦੇਣ 'ਤੇ ਰੱਖਦਾ ਹੈ ਨੇੜਿਓਂ ਨਜ਼ਰ
ਵਿਸ਼ੇਸ਼ ਡਰਾਇੰਗ ਅਧਿਕਾਰ 119 ਮਿਲੀਅਨ ਡਾਲਰ ਘਟ ਗਏ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਕੋਲ ਰਿਜ਼ਰਵ ਫੰਡ 13 ਮਿਲੀਅਨ ਡਾਲਰ ਘਟ ਕੇ ਕ੍ਰਮਵਾਰ 18.683 ਅਰਬ ਡਾਲਰ ਅਤੇ 4.698 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਅਚਾਨਕ ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K Gold ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ullu ਐਪ ‘ਤੇ ਪਾਬੰਦੀ ਨਾਲ 150 ਕਰੋੜ ਦੇ IPO ਦੇ ਸੁਪਨੇ 'ਤੇ ਲੱਗੀ ਰੋਕ, ਜਾਣੋ ਕੌਣ ਹਨ ਇਸ ਦੇ ਸੰਸਥਾਪਕ
NEXT STORY