ਮੁੰਬਈ (ਭਾਸ਼ਾ) - ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 15 ਅਗਸਤ ਨੂੰ ਖ਼ਤਮ ਹਫ਼ਤੇ ’ਚ 1.48 ਅਰਬ ਡਾਲਰ ਵਧ ਕੇ 695.10 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕਿੰਨੀ ਹੋਵੇਗੀ ਫ਼ੀਸ
ਅੰਕੜਿਆਂ ਅਨੁਸਾਰ 15 ਅਗਸਤ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਪ੍ਰਮੁੱਖ ਹਿੱਸਾ, ਵਿਦੇਸ਼ੀ ਕਰੰਸੀ ਜਾਇਦਾਦਾਂ 1.92 ਅਰਬ ਡਾਲਰ ਵਧ ਕੇ 585.90 ਅਰਬ ਡਾਲਰ ਹੋ ਗਈਆਂ। ਡਾਲਰ ਦੇ ਸੰਦਰਭ ’ਚ ਦਰਸਾਈਆਂ ਵਿਦੇਸ਼ੀ ਕਰੰਸੀ ਜਾਇਦਾਦਾਂ ’ਚ ਵਿਦੇਸ਼ੀ ਕਰੰਸੀ ਭੰਡਾਰ ’ਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਦੇ ਘਟਣ-ਵਧਣ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਤਨਖਾਹਦਾਰ ਟੈਕਸਦਾਤਾਵਾਂ ਨੂੰ ਵੱਡੀ ਰਾਹਤ, ਹੁਣ 4 ਲੱਖ ਰੁਪਏ ਤੱਕ ਦੀ ਤਨਖਾਹ 'ਤੇ ਕੋਈ Perquisites ਟੈਕਸ ਨਹੀਂ ਲੱਗੇਗਾ
ਰਿਜ਼ਰਵ ਬੈਂਕ ਨੇ ਕਿਹਾ ਕਿ ਹਫ਼ਤੇ ਦੌਰਾਨ ਸੋਨਾ ਭੰਡਾਰ ਦਾ ਮੁੱਲ 49.3 ਕਰੋਡ਼ ਡਾਲਰ ਘਟ ਕੇ 85.66 ਅਰਬ ਡਾਲਰ ਰਿਹਾ। ਕੇਂਦਰੀ ਬੈਂਕ ਨੇ ਕਿਹਾ ਕਿ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 4.1 ਕਰੋਡ਼ ਡਾਲਰ ਵਧ ਕੇ 18.78 ਅਰਬ ਡਾਲਰ ਹੋ ਗਿਆ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ ਬੀਤੇ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਰਾਖਵਾਂ ਭੰਡਾਰ ਵੀ 1.5 ਕਰੋਡ਼ ਡਾਲਰ ਵਧ ਕੇ 4.75 ਅਰਬ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਹੈਂ! 30 ਰੁਪਏ ਵਾਪਸ ਕਰਨ ਲਈ ਸਰਕਾਰ ਨੇ ਖਰਚ ਕਰ ਦਿੱਤੇ 44 ਰੁਪਏ
ਪਾਕਿਸਤਾਨ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵੀ ਸੁਧਾਰ
ਓਧਰ, ਪਾਕਿਸਤਾਨ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਮਾਮੂਲੀ ਸੁਧਾਰ ਆਇਆ ਹੈ। 15 ਅਗਸਤ 2025 ਨੂੰ ਖ਼ਤਮ ਹਫ਼ਤੇ ਦੌਰਾਨ ਸਟੇਟ ਬੈਂਕ ਆਫ ਪਾਕਿਸਤਾਨ ਦੀ ਹੋਲਡਿੰਗ 1.3 ਕਰੋਡ਼ ਡਾਲਰ ਵਧ ਕੇ 14.256 ਅਰਬ ਡਾਲਰ ਹੋ ਗਈ। ਕੇਂਦਰੀ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 19.571 ਅਰਬ ਡਾਲਰ ਰਿਹਾ। ਇਸ ’ਚ ਕਮਰਸ਼ੀਅਲ ਬੈਂਕਾਂ ਦੀ ਹਿੱਸੇਦਾਰੀ 5.315 ਅਰਬ ਡਾਲਰ ਹੈ।
ਇਹ ਵੀ ਪੜ੍ਹੋ : ਟ੍ਰੇਨ 'ਚ ਜ਼ਿਆਦਾ ਸਾਮਾਨ ਲਿਜਾਣ 'ਤੇ ਦੇਣੇ ਪੈਣਗੇ ਵਾਧੂ ਪੈਸੇ ! ਰੇਲ ਮੰਤਰੀ ਨੇ ਦੱਸੀ ਇਕ-ਇਕ ਗੱਲ
ਸਟੇਟ ਬੈਂਕ ਆਫ ਪਾਕਿਸਤਾਨ ਕੋਲ 14.256 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਭੰਡਾਰ ਹੈ। ਕੇਟ੍ਰੇਡ ਸਕਿਓਰਿਟੀਜ਼ ਅਨੁਸਾਰ ਕੁੱਲ ਵਿਦੇਸ਼ੀ ਕਰੰਸੀ ਭੰਡਾਰ 2.32 ਮਹੀਨਿਆਂ ਦੇ ਦਰਾਮਦ ਕਵਰ ਨਾਲ 19.6 ਅਰਬ ਡਾਲਰ ਹੈ। ਐੱਸ. ਬੀ. ਪੀ. ਦੇ ਭੰਡਾਰ ’ਚ ਹਫ਼ਤਾ-ਦਰ-ਹਫ਼ਤਾ 0.09 ਫੀਸਦੀ ਦਾ ਵਾਧਾ ਵੇਖਿਆ ਗਿਆ ਅਤੇ ਇਹ 14.3 ਅਰਬ ਡਾਲਰ ਹੋ ਗਿਆ। ਕਮਰਸ਼ੀਅਲ ਬੈਂਕਾਂ ਦੇ ਭੰਡਾਰ ’ਚ 1.16 ਫੀਸਦੀ ਦਾ ਵਾਧਾ ਹੋਇਆ ਅਤੇ ਇਹ 5.3 ਅਰਬ ਡਾਲਰ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO ਨੇ ਰਚਿਆ ਇਤਿਹਾਸ, ਜੂਨ 'ਚ 21.89 ਲੱਖ ਨੌਕਰੀਆਂ ਮਿਲੀਆਂ; ਔਰਤਾਂ ਵੀ ਨਹੀਂ ਹਨ ਪਿੱਛੇ
NEXT STORY