ਮੁੰਬਈ (ਯੂ. ਐੱਨ. ਆਈ.) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 15 ਅਪ੍ਰੈਲ ਨੂੰ ਖਤਮ ਹਫਤੇ ਵਿਚ ਲਗਾਤਾਰ 5ਵੇਂ ਹਫਤੇ ਡਿੱਗਦਾ ਹੋਇਆ 31.1 ਕਰੋਡ਼ ਡਾਲਰ ਘੱਟ ਹੋ ਕੇ 603.7 ਅਰਬ ਡਾਲਰ ਉੱਤੇ ਆ ਗਿਆ। ਇਸ ਦੇ ਪਿਛਲੇ ਹਫਤੇ ਇਹ 2.47 ਅਰਬ ਡਾਲਰ ਘੱਟ ਕੇ 604 ਅਰਬ ਡਾਲਰ ਅਤੇ 1 ਅਪ੍ਰੈਲ ਨੂੰ ਖਤਮ ਹਫਤੇ ਵਿਚ ਇਹ ਰਿਕਾਰਡ 11.17 ਅਰਬ ਡਾਲਰ ਘੱਟ ਹੋ ਕੇ 606.48 ਅਰਬ ਡਾਲਰ ਉੱਤੇ ਰਿਹਾ ਸੀ। ਇਸੇ ਤਰ੍ਹਾਂ 25 ਮਾਰਚ ਨੂੰ ਖਤਮ ਹਫਤੇ ਵਿਚ 2.03 ਅਰਬ ਡਾਲਰ ਡਿੱਗ ਕੇ 617.65 ਅਰਬ ਡਾਲਰ ਉੱਤੇ ਰਿਹਾ।
ਰਿਜ਼ਰਵ ਬੈਂਕ ਵੱਲੋਂ ਜਾਰੀ ਹਫਤਾਵਾਰ ਅੰਕੜਿਆਂ ਅਨੁਸਾਰ 15 ਅਪ੍ਰੈਲ ਨੂੰ ਖਤਮ ਹਫਤੇ ਵਿਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡਾ ਕਾਰਕ ਵਿਦੇਸ਼ੀ ਕਰੰਸੀ ਜਾਇਦਾਦ 87.7 ਕਰੋਡ਼ ਡਾਲਰ ਘੱਟ ਕੇ 536.8 ਅਰਬ ਡਾਲਰ ਉੱਤੇ ਆ ਗਿਆ। ਹਾਲਾਂਕਿ ਇਸ ਦੌਰਾਨ ਸੋਨਾ ਭੰਡਾਰ ਵਿਚ ਵਾਧਾ ਹੋਇਆ ਅਤੇ ਇਹ 62.6 ਕਰੋਡ਼ ਡਾਲਰ ਵਧ ਕੇ 43.15 ਅਰਬ ਡਾਲਰ ਉੱਤੇ ਪਹੁੰਚ ਗਿਆ। ਉਥੇ ਹੀ, ਸਮੀਖਿਆ ਦੌਰਾਨ ਹਫਤੇ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ. ਡੀ. ਆਰ.) 4.4 ਕਰੋਡ਼ ਡਾਲਰ ਘੱਟ ਕੇ 18.7 ਅਰਬ ਡਾਲਰ ਉੱਤੇ ਆ ਗਿਆ। ਇਸੇ ਤਰ੍ਹਾਂ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਕੋਲ ਰਾਖਵੀਂ ਨਿਧੀ 1.6 ਕਰੋਡ਼ ਡਾਲਰ ਦੀ ਗਿਰਾਵਟ ਨਾਲ 5 ਅਰਬ ਡਾਲਰ ਰਹਿ ਗਈ।
ਭਾਰਤ ਦਾ ਤੇਲ ਦਰਾਮਦ ਖ਼ਰਚ ਹੋਇਆ ਦੁੱਗਣਾ, 2021-22 ਵਿੱਚ 119 ਅਰਬ ਡਾਲਰ ਦਾ ਖ਼ਰੀਦਿਆ ਤੇਲ
NEXT STORY