ਮੁੰਬਈ–ਵਿਦੇਸ਼ੀ ਮੁਦਰਾ ਜਾਇਦਾਦ, ਸੋਨੇ ਦਾ ਭੰਡਾਰ, ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਾਖਵੇਂ ਫੰਡ ’ਚ ਭਾਰੀ ਵਾਧੇ ਨਾਲ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 27 ਜਨਵਰੀ ਨੂੰ ਸਮਾਪਤ ਹਫਤੇ ’ਚ 3.03 ਅਰਬ ਡਾਲਰ ਦਾ ਵਾਧਾ ਲੈ ਕੇ 576.8 ਅਰਬ ਡਾਲਰ ’ਤੇ ਪੁੱਜ ਗਿਆ ਜਦ ਕਿ ਇਸ ਤੋਂ ਪਿਛਲੇ ਹਫਤੇ ਇਹ 1.73 ਅਰਬ ਡਾਲਰ ਵਧ ਕੇ 573.73 ਅਰਬ ਡਾਲਰ ’ਤੇ ਰਿਹਾ ਸੀ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰੀ ਅੰਕੜਿਆਂ ਮੁਤਾਬਕ 27 ਜਨਵਰੀ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਹਿੱਸੇ ਵਿਦੇਸ਼ੀ ਮੁਦਰਾ ਜਾਇਦਾਦ 2.7 ਅਰਬ ਡਾਲਰ ਦੀ ਬੜ੍ਹਤ ਲੈ ਕੇ 509.02 ਅਰਬ ਡਾਲਰ ’ਤੇ ਪਹੁੰਚ ਗਈ। ਇਸ ਤਰ੍ਹਾਂ ਇਸ ਮਿਆਦ ’ਚ ਸੋਨੇ ਦੇ ਭੰਡਾਰ ’ਚ 31.6 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 44.03 ਅਰਬ ਡਾਲਰ ਹੋ ਗਿਆ। ਇਸ ਤਰ੍ਹਾਂ ਸਮੀਖਿਆ ਅਧੀਨ ਹਫਤੇ ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) ਵਿਚ 4.6 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ ਵਧ ਕੇ 18.5 ਅਰਬ ਡਾਲਰ ’ਤੇ ਪੁੱਜ ਗਿਆ। ਇਸ ਮਿਆਦ ’ਚ ਆਈ. ਐੱਮ. ਐੱਫ. ਕੋਲ ਰਿਜ਼ਰਵ ਫੰਡ 1.1 ਕਰੋੜ ਡਾਲਰ ਦਾ ਵਾਧਾ ਲੈ ਕੇ 5.24 ਅਰਬ ਡਾਲਰ ਹੋ ਗਿਆ।
ਅਡਾਨੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਮੂਡੀਜ਼ ਨੇ ਕਿਹਾ-ਪੈਸਾ ਜੁਟਾਉਣ ’ਚ ਹੋਵੇਗੀ ਦਿੱਕਤ
NEXT STORY