ਨਵੀਂ ਦਿੱਲੀ— ਉਨ੍ਹਾਂ ਲੋਕਾਂ ਦੀ ਜੇਬ 'ਤੇ ਇਸ ਸਰਦੀ 'ਚ ਵਿਦੇਸ਼ ਯਾਤਰਾ ਭਾਰੀ ਪੈਣ ਵਾਲੀ ਹੈ, ਜੋ ਹੁਣ ਤਕ ਟਿਕਟ ਬੁੱਕ ਨਹੀਂ ਕਰ ਸਕੇ ਹਨ। ਯੂ. ਐੱਸ. ਅਤੇ ਯੂਰਪ ਦੀ ਯਾਤਰਾ ਲਈ ਕਿਰਾਏ ਲਗਭਗ ਤਿੰਨ ਗੁਣਾ ਵੱਧ ਗਏ ਹਨ। ਇਸ ਵਾਰ ਦਸੰਬਰ 'ਚ ਕਿਰਾਏ ਪਿਛਲੇ ਸਾਲ ਨਾਲੋਂ ਕਾਫੀ ਉੱਪਰ ਹਨ। ਯਾਤਰਾ ਦੀ ਤਰੀਕ ਦੇ ਬਿਲਕੁਲ ਨੇੜੇ ਟਿਕਟ ਬੁਕਿੰਗ ਕਰਨ ਵਾਲੇ ਹੋ ਤਾਂ ਇਹ ਕਾਫੀ ਮਹਿੰਗਾ ਸਾਬਤ ਹੋਵੇਗਾ।
ਯਾਤਰਾ ਪੋਰਟਲਾਂ ਮੁਤਾਬਕ, ਦਿੱਲੀ-ਪੈਰਿਸ ਦੀ ਟਿਕਟ ਦੀ 1,14,642 ਰੁਪਏ 'ਚ ਬੁੱਕ ਹੋ ਰਹੀ ਹੈ, ਜੋ ਪਿਛਲੇ ਸਾਲ ਦਸੰਬਰ 'ਚ 40,020 ਰੁਪਏ 'ਚ ਮਿਲ ਰਹੀ ਸੀ।
ਉੱਥੇ ਹੀ, ਮੁੰਬਈ-ਲੰਡਨ ਦੀ ਟਿਕਟ ਪਿਛਲੇ ਸਾਲ ਦਸੰਬਰ 'ਚ ਰਹੇ ਕਿਰਾਏ 53,041 ਰੁਪਏ ਦੇ ਮੁਕਾਬਲੇ ਮੌਜੂਦਾ ਸਮੇਂ 1,23,021 ਰੁਪਏ 'ਚ ਬੁੱਕ ਹੋ ਰਹੀ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਮਾਰਗਾਂ 'ਤੇ ਹਵਾਈ ਕਿਰਾਏ ਉਦੋਂ ਤਕ ਉੱਚੇ ਬਣੇ ਰਹਿਣ ਦੀ ਸੰਭਾਵਨਾ ਹੈ ਜਦੋਂ ਤਕ ਜੈੱਟ ਏਅਰਵੇਜ਼ ਦੇ ਖਾਲੀ ਸਲਾਟਾਂ 'ਤੇ ਹੋਰ ਫਲਾਈਟਾਂ ਨਾ ਸ਼ੁਰੂ ਹੋ ਜਾਣ। ਸਰਦੀ ਸੀਜ਼ਨ 'ਚ ਯਾਤਰਾ ਦੀ ਮੰਗ ਕਾਫੀ ਹੈ, ਜਿਸ ਕਾਰਨ ਕਿਰਾਏ ਵੱਧ ਰਹੇ ਹਨ।
ਹਾਲਾਂਕਿ, AIRLINES ਨੇ ਕੌਮਾਂਤਰੀ ਮਾਰਗਾਂ 'ਤੇ ਹੋਰ ਫਲਾਈਟਸ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ ਪਰ ਜਦੋਂ ਤਕ ਇਹ ਉਡਾਣ ਭਰਨਾ ਨਾ ਸ਼ੁਰੂ ਕਰ ਦੇਣ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ। ਵਿਸਤਾਰਾ ਅਤੇ ਇੰਡੀਗੋ ਅਗਲੇ ਸਾਲ ਤੋਂ ਲੰਡਨ ਲਈ ਫਲਾਈਟਸ ਸ਼ੁਰੂ ਕਰ ਸਕਦੇ ਹਨ ਪਰ ਹੋਰ ਮਾਰਗਾਂ ਨੂੰ ਉਡੀਕ ਕਰਨੀ ਪਵੇਗੀ। ਵਿਸਤਾਰਾ ਨਿਊਯਾਰਕ ਜਾਂ ਸੈਨ ਫ੍ਰਾਂਸਿਸਕੋ ਲਈ ਵੀ ਉਡਾਣ ਸ਼ੁਰੂ ਕਰਨ ਦੀ ਵਿਚਾਰ ਕਰ ਰਹੀ ਹੈ। ਉੱਥੇ ਹੀ, ਯੂ. ਐੱਸ. AIRLINES ਨੇ ਵੀ ਭਾਰਤ ਲਈ ਹੋਰ ਫਲਾਈਟਸ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਕੁੱਲ ਮਿਲਾ ਕੇ ਅਗਲੇ ਸਾਲ ਕਿਰਾਏ 'ਤੇ ਰਾਹਤ ਮਿਲ ਸਕਦੀ ਹੈ।
ਲੋਕਸਭਾ 'ਚ ਪਾਸ ਹੋਇਆ ਕੰਪਨੀ ਟੈਕਸ ਸੋਧ ਬਿਲ
NEXT STORY