ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਸਤੰਬਰ ਵਿਚ ਭਾਰਤੀ ਬਾਜ਼ਾਰਾਂ ਤੋਂ ਹੁਣ ਤਕ ਸ਼ੁੱਧ ਆਧਾਰ 'ਤੇ 476 ਕਰੋੜ ਰੁਪਏ ਕੱਢੇ ਹਨ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦਾ ਇਹ ਕਦਮ ਯੂਰਪ ਅਤੇ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੁੜ ਉੱਭਰਨ ਕਾਰਨ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋ ਰਹੀ ਚਿੰਤਾਂ ਨੂੰ ਦਰਸਾਉਂਦਾ ਹੈ।
ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, 1 ਤੋਂ 25 ਸਤੰਬਰ ਵਿਚਕਾਰ ਐੱਫ. ਪੀ. ਆਈ. ਨੇ ਇਕੁਇਟੀ ਵਿਚੋਂ 4,016 ਕਰੋੜ ਰੁਪਏ ਦੀ ਕੁੱਲ ਰਕਮ ਕਢਵਾਈ ਅਤੇ ਬਾਂਡ ਜਾਂ ਡੇਟ ਵਿਚ 3,540 ਕਰੋੜ ਰੁਪਏ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਸ਼ੁੱਧ ਆਧਾਰ 'ਤੇ ਉਨ੍ਹਾਂ ਨੇ 476 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਇਸ ਤੋਂ ਪਹਿਲਾਂ ਐੱਫ. ਪੀ. ਆਈ. ਲਗਾਤਾਰ ਤਿੰਨ ਮਹੀਨੇ- ਜੂਨ-ਅਗਸਤ ਤੱਕ ਸ਼ੁੱਧ ਖਰੀਦਦਾਰ ਰਹੇ ਸਨ। ਉਨ੍ਹਾਂ ਨੇ ਅਗਸਤ ਵਿਚ 46,532 ਕਰੋੜ ਰੁਪਏ, ਜੁਲਾਈ ਵਿਚ 3,301 ਕਰੋੜ ਰੁਪਏ ਅਤੇ ਜੂਨ ਵਿੱਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਯੂਰਪ ਅਤੇ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮੁੜ ਵਾਧੇ ਦੇ ਨਵੇਂ ਖਦਸ਼ਿਆਂ ਨੇ ਸੰਕ੍ਰਮਿਤ ਖੇਤਰਾਂ ਵਿਚ ਤਾਜ਼ਾ ਤਾਲਾਬੰਦੀ ਹੋਣ ਦੀ ਸੰਭਾਵਨਾ ਬਾਰੇ ਚਿੰਤਾ ਵਧਾਈ ਹੈ, ਜਿਸ ਕਾਰਨ ਨਿਵੇਸ਼ਕ ਸਾਵਧਾਨ ਰੁਖ਼ ਅਪਣਾ ਰਹੇ ਹਨ।
ਰਿਲਾਇੰਸ ਰਿਟੇਲ ਵੈਂਚਰਸ ਨੂੰ 1.75 ਫੀਸਦੀ ਹਿੱਸੇਦਾਰੀ ਦੇ ਬਦਲੇ ਸਿਲਵਰ ਲੇਕ ਤੋਂ ਮਿਲੇ 7,500 ਕਰੋੜ
NEXT STORY