ਨਵੀਂ ਦਿੱਲੀ- ਪਿਛਲੇ ਸਾਲ ਤਾਲਾਬੰਦੀ ਵਿਚਕਾਰ ਨਕਦੀ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਵੱਡੇ ਮਿਊਚੁਅਲ ਫੰਡ ਹਾਊਸ ਫ੍ਰੈਂਕਲਿਨ ਟੈਂਪਲਟਨ ਇੰਡੀਆ ਵੱਲੋਂ ਬੰਦ ਕੀਤੀਆਂ ਗਈਆਂ 6 ਡੇਟ ਸਕੀਮਾਂ ਦੇ ਨਿਵੇਸ਼ਕਾਂ ਲਈ ਰਾਹਤ ਭਰੀ ਖ਼ਬਰ ਹੈ। ਨਿਵੇਸ਼ਕਾਂ ਨੂੰ ਅਗਲੇ ਹਫ਼ਤੇ 2,962 ਕਰੋੜ ਰੁਪਏ ਦੀ ਅਦਾਇਗੀ ਹੋਣ ਜਾ ਰਹੀ ਹੈ। ਫ੍ਰੈਂਕਲਿਨ ਟੈਂਪਲਟਨ ਮਿਊਚੁਅਲ ਫੰਡ ਦੇ ਗਾਹਕ ਸੇਵਾਵਾਂ ਦੇ ਮੁਖੀ ਸਵਾਮੀਨਾਥਨ ਸ਼੍ਰੀਨਿਵਾਸਨ ਨੇ 10 ਅਪ੍ਰੈਲ ਨੂੰ ਡਿਸਟ੍ਰੀਬਿਊਟਰਾਂ ਨੂੰ ਭੇਜੇ ਪੱਤਰ ਵਿਚ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਪਹਿਲਾਂ ਫੰਡ ਹਾਊਸ ਨੇ ਫਰਵਰੀ ਵਿਚ 9,122 ਕਰੋੜ ਰੁਪਏ ਦੀ ਅਦਾਇਗੀ ਕੀਤੀ ਸੀ। ਸੁਪਰੀਮ ਕੋਰਟ ਨੇ ਬੰਦ ਹੋਈਆਂ ਛੇ ਯੋਜਨਾਵਾਂ ਦੀ ਨਿਗਰਾਨੀ ਲਈ ਐੱਸ. ਬੀ. ਆਈ. ਮਿਊਚੁਅਲ ਫੰਡ ਦੀ ਨਿਯੁਕਤੀ ਕੀਤੀ ਸੀ ਅਤੇ ਮੌਜੂਦਾ ਡਿਸਟ੍ਰੀਬਿਊਸ਼ਨ ਦੀ ਨਿਗਰਾਨੀ ਵੀ ਐੱਸ. ਬੀ. ਆਈ. ਮਿਊਚੁਅਲ ਫੰਡ ਹੀ ਕਰ ਰਿਹਾ ਹੈ।
ਜਿਨ੍ਹਾਂ ਨਿਵੇਸ਼ਕਾਂ ਦੀ ਕੇ. ਵਾਈ. ਸੀ. ਪੂਰੀ ਹੈ ਅਤੇ ਆਨਲਾਈਨ ਪੇਮੈਂਟ ਲਈ ਰਜਿਸਟਰ ਹਨ ਉਨ੍ਹਾਂ ਨੂੰ ਆਦਾਇਗੀ ਆਨਲਾਈਨ ਮਿਲੇਗਾ, ਬਾਕੀ ਜੋ ਆਨਲਾਈਨ ਪੇਮੈਂਟ ਲਈ ਰਜਿਸਟਰਡ ਨਹੀਂ ਹਨ ਉਨ੍ਹਾਂ ਨੂੰ ਚੈੱਕ ਜਾਂ ਡਿਮਾਂਡ ਡ੍ਰਾਫਟ ਮਿਲਣਗੇ। ਫ੍ਰੈਂਕਲਿਨ ਨੇ ਜਿਨ੍ਹਾਂ 6 ਸਕੀਮਾਂ ਨੂੰ ਬੰਦ ਕੀਤਾ ਸੀ, ਉਨ੍ਹਾਂ ਵਿਚ ਫ੍ਰੈਂਕਲਿਨ ਇੰਡੀਆ ਟੈਂਪਲਟਨ ਲੋ ਡਿਊਰੇਸ਼ਨ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਸ਼ਾਰਟ ਬਾਂਡ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਸ਼ਾਰਟ ਟਰਮ ਇਨਕਮ ਪਲਾਨ, ਫ੍ਰੈਂਕਲਿਨ ਇੰਡੀਆ ਟੈਂਪਲਟਨ ਕ੍ਰੈਡਿਟ ਰਿਸਕ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਡਾਇਨਾਮਿਕ ਐਕਯੂਰਲ ਫੰਡ, ਫ੍ਰੈਂਕਲਿਨ ਇੰਡੀਆ ਟੈਂਪਲਟਨ ਇਨਕਮ ਆਪਰਚੂਨਿਟੀ ਫੰਡ ਸ਼ਾਮਲ ਹਨ।
13 ਅਪ੍ਰੈਲ ਤੋਂ 8 ਦਿਨਾਂ ਲਈ ਬੰਦ ਰਹਿਣ ਵਾਲੇ ਹਨ ਬੈਂਕ, ਕੱਲ੍ਹ ਹੀ ਪੂਰੇ ਕਰ ਲਓ ਕੰਮ
NEXT STORY