ਨਵੀਂ ਦਿੱਲੀ (ਭਾਸ਼) - ਦੂਰਸੰਚਾਰ ਕੰਪਨੀਆਂ ਦੇ ਜਲਦ ਤੋਂ ਜਲਦ 5ਜੀ ਸੇਵਾ ਚਾਲੂ ਕਰਨ ਦੀਆਂ ਤਿਆਰੀਆਂ ’ਚ ਜੁਟਨ ਨਾਲ ਭਾਰਤ ਆਉਣ ਵਾਲੇ ਸਮੇਂ ’ਚ ਬਿਹਤਰ ਡਾਟਾ ਸਪੀਡ ਅਤੇ ਰੁਕਾਵਟ ਮੁਕਤ ਵੀਡੀਓ ਲਈ ਮੁਸਤੈਦ ਹੋ ਰਿਹਾ ਹੈ। ਇਨ੍ਹਾਂ ਸੇਵਾਵਾਂ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਸਮਾਰਟ ਐਂਬੂਲੈਂਸ ਤੋਂ ਲੈ ਕੇ ਕਲਾਊਡ ਗੇਮਿੰਗ ਤਕ ਸਭ ਕੁਝ ਮਿਲੇਗਾ। ਇਥੋ ਂ ਤਕ ਕਿ ਖਰੀਦਦਾਰੀ ਦੌਰਾਨ ਗਾਹਕਾਂ ਨੂੰ ਇਕਦਮ ਨਵੇਂ ਤਰ੍ਹਾਂ ਦੇ ਤਜਰਬੇ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ED ਦੀ ਛਾਪੇਮਾਰੀ ਤੋਂ ਬਾਅਦ ਅਮਰੀਕੀ ਕ੍ਰਿਪਟੋ ਐਕਸਚੇਂਜ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਹੈ ਮਾਮਲਾ
5ਵੀਂ ਪੀੜ੍ਹੀ ਯਾਨੀ 5ਜੀ ਦੂਰਸੰਚਾਰ ਸੇਵਾਵਾਂ ਜ਼ਰੀਏ ਕੁਝ ਹੀ ਸੈਕਿੰਡ ’ਚ ਮੋਬਾਇਲ ਅਤੇ ਹੋਰ ਉਪਕਰਣਾਂ ’ਤੇ ਉਚ-ਗੁਣਵੱਤਾ ਵਾਲੇ ਲੰਮੀ ਮਿਆਦ ਦੇ ਵੀਡੀਓ ਜਾਂ ਫਿਲਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਇਕ ਵਰਗ ਕਿਲੋਮੀਟਰ ’ਚ ਕਰੀਬ ਇਕ ਲੱਖ ਸੰਚਾਰ ਉਪਕਰਣਾਂ ਨੂੰ ਸਮਰਥਨ ਕਰੇਗਾ। ਇਹ ਸੇਵਾ ਸੁਪਰਫਾਸਟ ਸਪੀਡ (4ਜੀ ਤੋਂ ਲਗਭਗ 10 ਗੁਣਾ ਤੇਜ਼), ਸੰਪਰਕ ’ਚ ਹੋਣ ਵਾਲੀ ਦੇਰੀ ’ਚ ਕਟੌਤੀ ਅਤੇ ਅਰਬਾਂ ਸਬੰਧਤ ਉਪਕਰਣਾਂ ਨੂੰ ਅਸਲ ਸਮੇਂ ’ਚ ਡੇਟਾ ਸਾਂਝਾ ਕਰਨ ’ਚ ਸਮਰਥ ਬਣਾਉਂਦੀ ਹੈ। ਇਸ ਜ਼ਰੀਏ 3ਡੀ ਹੋਲੋਗ੍ਰਾਮ ਕਾਲਿੰਗ, ਮੇਟਾਵਰਸ ਅਨੁਭਵ ਅਤੇ ਅਕਾਦਮਿਕ ਐਪਲੀਕੇਸ਼ਨਾਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਭਾਰਤੀ ਖਪਤਕਾਰਾਂ ਨੂੰ ਜਲਦ ਹੀ ਚੋਣਵੇਂ ਸ਼ਹਿਰਾਂ ’ਚ 5ਜੀ ਸੇਵਾਵਾਂ ਮਿਲਣ ਲੱਗਣਗੀਆਂ ਅਤੇ ਅਗਲੇ 12-18 ਮਹੀਨਿਆਂ ’ਚ ਇਸ ਦਾ ਵਿਆਪਕ ਪ੍ਰਸਾਰ ਦੇਖਣ ਨੂੰ ਮਿਲੇਗਾ। ਸਮੇਂ ਦੇ ਨਾਲ ਨਵੀਂ ਤਕਨੀਕ ਜੀਵਨ ਦੇ ਉਨ੍ਹਾਂ ਐਪਲੀਕੇਸ਼ਨਾਂ ਨੂੰ ਵੀ ਹਕੀਕਤ ’ਚ ਤਬਦੀਲ ਕਰ ਦੇਵੇਗੀ ਜੋ ਮਹਿਜ ਕੁਝ ਸਾਲ ਪਹਿਲਾਂ ਦੂਰ ਦੀ ਕੌਡੀ ਨਜ਼ਰ ਆਉਂਦੀਆਂ ਸਨ।
ਇਹ ਵੀ ਪੜ੍ਹੋ : AKASA AIR: ਮੁੰਬਈ-ਅਹਿਮਦਾਬਾਦ ਏਅਰਲਾਈਨ ਸੇਵਾ ਸ਼ੁਰੂ, ਸਿੰਧੀਆ ਨੇ ਕੀਤਾ ਉਦਘਾਟਨ
ਪ੍ਰਚੂਨ ਵਿਕ੍ਰੇਤਾ 5ਜੀ ਵਾਤਾਵਰਣ ’ਚ ਲੋੜੀਂਦੀ ਅਸਲੀਅਤ (ਏ. ਆਰ.) ਦੇ ਨਾਲ ਕੰਮ ਕਰ ਰਹੇ ਹਨ। ਇਸ ਜ਼ਰੀਏ ਖਰੀਦਦਾਰਾਂ ਨੂੰ ਇਸ ਤਰ੍ਹਾਂ ਦਾ ਤਜਰਬਾ ਦਿੱਤਾ ਜਾ ਸਕਦਾ ਹੈ ਕਿ ਇਕ ਨਵਾਂ ਫਰਨੀਚਰ ਉਨ੍ਹਾਂ ਦੇ ਘਰ ’ਚ ਕਿਸ ਤਰ੍ਹਾਂ ਨਜ਼ਰ ਆਵੇਗਾ। 5ਜੀ ਸੇਵਾ ਸਿੱਖਿਆ ਪ੍ਰਦਾਨ ਕਰਨ ਦੇ ਤਰੀਕੇ ਨੂੰ ਵੀ ਬਦਲ ਸਕਦੀ ਹੈ। ਇਥੋਂ ਤਕ ਕਿ ਦੂਜ ਦਰਾਜ ਦੇ ਖੇਤਰਾਂ ’ਚ ਵੀ ਅਧਿਆਪਕ ਅਤੇ ਗੈਸਟ ਲੈਕਚਰਾਰ ਨੂੰ ਸੰਚਾਲਿਤ ਹੋਲੋਗ੍ਰਾਮ ਦੇ ਰਾਹੀਂ ਜੋੜ ਕੇ ਜਾਂ ਮਿਸ਼ਰਿਤ-ਅਸਲੀਅਤ ਵਾਲੀ ਸਮੱਗਰੀ ਨੂੰ ਕਲਾਸਾਂ ’ਚ ਪ੍ਰਸਾਰਿਤ ਕਰ ਕੇ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਸਾਲ ਦੀ ਸ਼ੁਰੂਆਤ ’ਚ ਏਅਰਟੈੱਲ ਨੇ ਓਪੋਲੋ ਹਾਸਪਿਟਲ ਅਤੇ ਸਿਸਕੋ ਦੇ ਨਾਲ ਮਿਲ ਕੇ 5ਜੀ ਕੁਨੈਕਟਿਡ ਐਂਬੂਲੈਂਸ ਦਾ ਪ੍ਰਦਰਸ਼ਨ ਕੀਤਾ ਸੀ। ਇਸ ਦੀ ਮਦਦ ਨਾਲ ਹਸਪਤਾਲ ’ਚ ਡਾਕਟਰਾਂ ਅਤੇ ਮਾਹਿਰਾਂ ਨੂੰ ਅਸਲ ਸਮੇਂ ’ਚ ਮਰੀਜ਼ ਦੇ ਟੈਲੀਮੈਟ੍ਰੀ ਡਾਟਾ ਦੀ ਜਾਣਕਾਰੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਫੂਡ ਪ੍ਰੋਸੈਸਿੰਗ ਖੇਤਰ ਕਿਸਾਨਾਂ ਦੀ ਆਮਦਨ ਵਧਾ ਸਕਦਾ ਹੈ, ਹਜ਼ਾਰਾਂ ਰੁਜ਼ਗਾਰ ਪੈਦਾ ਕਰ ਸਕਦਾ ਹੈ : CII ਰਿਪੋਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅੰਮ੍ਰਿਤਸਰ ਤੋਂ ਵੈਨਕੂਵਰ ਲਈ ਰਵਾਨਾ ਹੋਏ 45 ਯਾਤਰੀ ਦਿੱਲੀ ਹਵਾਈ ਅੱਡੇ 'ਤੇ ਫਸੇ, ਜਾਣੋ ਪੂਰਾ ਮਾਮਲਾ
NEXT STORY