ਹੈਲਥ ਡੈਸਕ - ਗਰਮੀਆਂ ਅਤੇ ਬਦਲਦੇ ਮੌਸਮ 'ਚ ਅਨਾਨਾਸ ਦੀ ਮੰਗ ਤੇਜ਼ੀ ਨਾਲ ਵਧ ਜਾਂਦੀ ਹੈ। ਵਿਟਾਮਿਨ-ਸੀ, ਮੈਂਗਨੀਜ਼ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਇਹ ਫਲ ਸਰੀਰ ਦੀਆਂ ਕਈ ਅੰਦਰੂਨੀ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਇਸ ਨੂੰ ਰੋਜ਼ਾਨਾ ਡਾਈਟ 'ਚ ਸ਼ਾਮਲ ਕਰਨ ਨਾਲ ਨਾ ਸਿਰਫ਼ ਇਮਿਊਨਿਟੀ ਵਧਦੀ ਹੈ, ਸਗੋਂ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਅਨਾਨਾਸ ਖਾਣ ਦੇ ਮੁੱਖ ਫਾਇਦੇ :-
ਪਾਚਨ ਕਿਰਿਆ 'ਚ ਸੁਧਾਰ
- ਪਾਈਨਐਪਲ 'ਚ 'ਬ੍ਰੋਮੇਲੇਨ' ਨਾਮਕ ਐਨਜ਼ਾਈਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਤੋੜਨ 'ਚ ਮਦਦ ਕਰਦਾ ਹੈ। ਇਸ ਨਾਲ ਪੇਟ ਫੁੱਲਣ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਹੱਡੀਆਂ ਨੂੰ ਬਣਾਵੇ ਫੌਲਾਦ
- ਇਸ 'ਚ ਮੈਂਗਨੀਜ਼ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਭਾਰ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ, ਤਾਂ ਪਾਈਨਐਪਲ ਤੁਹਾਡੇ ਲਈ ਬੈਸਟ ਹੈ। ਇਸ 'ਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ।
ਸੋਜ ਅਤੇ ਦਰਦ ਤੋਂ ਰਾਹਤ
- ਐਂਟੀ-ਇੰਫਲੇਮੇਟਰੀ ਗੁਣਾਂ ਕਾਰਨ, ਇਹ ਸਰੀਰ ਦੀ ਅੰਦਰੂਨੀ ਸੋਜ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਬਹੁਤ ਸਹਾਇਕ ਹੈ।
ਅੱਖਾਂ ਦੀ ਰੌਸ਼ਨੀ
- ਅਨਾਨਾਸ 'ਚ ਮੌਜੂਦ ਵਿਟਾਮਿਨ ਅਤੇ ਐਂਟੀ-ਆਕਸੀਡੈਂਟਸ ਵਧਦੀ ਉਮਰ ਦੇ ਨਾਲ ਅੱਖਾਂ 'ਚ ਹੋਣ ਵਾਲੀ ਕਮਜ਼ੋਰੀ ਨੂੰ ਰੋਕਦੇ ਹਨ।
ਬਿਮਾਰੀਆਂ ਦੀ ਹੋਵੇਗੀ ਜੜ੍ਹੋਂ ਛੁੱਟੀ! ਬਸ ਦੁੱਧ 'ਚ ਮਿਲਾ ਕੇ ਪੀਓ ਕੱਚੀ ਹਲਦੀ, ਜਾਣੋ ਸਹੀ ਤਰੀਕਾ
NEXT STORY