ਨਵੀਂ ਦਿੱਲੀ (ਭਾਸ਼ਾ)–ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਾਰਾਂ ਦੇ ਮੁਲਾਂਕਣ ਦਾ ਨਵਾਂ ਪ੍ਰੋਗਰਾਮ ‘ਭਾਰਤ ਐੱਨ. ਸੀ. ਏ. ਪੀ.’ ਇਕ ਅਜਿਹੀ ਵਿਵਸਥਾ ਦਿੰਦਾ ਹੈ, ਜਿਸ ਦੇ ਤਹਿਤ ਭਾਰਤ ’ਚ ਵਾਹਨਾਂ ਨੂੰ ਕ੍ਰੈਸ਼ ਟੈਸਟ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ‘ਸਟਾਰ ਰੇਟਿੰਗ’ ਦਿੱਤੀ ਜਾਵੇਗੀ। ਗਡਕਰੀ ਨੇ ਇਸ ਬਾਰੇ ਕਈ ਟਵੀਟ ਕੀਤੇ, ਜਿਨ੍ਹਾਂ ’ਚ ਕਿਹਾ ਕਿ ਭਾਰਤ ਨਵਾਂ ਕਾਰ ਮੁਲਾਂਕਣ ਪ੍ਰੋਗਰਾਮ (ਭਾਰਤ ਐੱਨ. ਸੀ. ਏ. ਪੀ.) ਦੇਸ਼ ’ਚ ਸੁਰੱਖਿਅਤ ਵਾਹਨਾਂ ਦੇ ਨਿਰਮਾਣ ਲਈ ਮੂਲ ਉਪਕਰਨ ਨਿਰਮਾਤਾਵਾਂ (ਓ. ਈ. ਐੱਮ.) ਦਰਮਿਆਨ ਇਕ ਸਿਹਤਮੰਦ ਮੁਕਾਬਲੇ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਗਾਹਕਾਂ ਨੂੰ ਸਟਾਰ ਰੇਟਿੰਗ ਦੇ ਆਧਾਰ ’ਤੇ ਸੁਰੱਖਿਅਤ ਕਾਰਾਂ ਨੂੰ ਚੁਣਨ ਦਾ ਬਦਲ ਦੇਵੇਗਾ ਅਤੇ ਖਪਤਕਾਰ-ਕੇਂਦਰਿਤ ਮੰਚ ਵਜੋਂ ਕੰਮ ਕਰੇਗਾ।
ਇਹ ਵੀ ਪੜ੍ਹੋ : ਚੀਨ ਦੇ ਰਾਸ਼ਟਰਪਤੀ ਸ਼ੀ ਨੇ ਗਲੋਬਲ ਵਿਕਾਸ ਫੰਡ ਲਈ ਵਾਧੂ ਇਕ ਅਰਬ ਡਾਲਰ ਦਾ ਕੀਤਾ ਐਲਾਨ
ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਐੱਨ. ਸੀ. ਏ. ਪੀ. (ਨਵਾਂ ਕਾਰ ਮੁਲਾਂਕਣ ਪ੍ਰੋਗਰਾਮ) ਸ਼ੁਰੂ ਕਰਨ ਲਈ ਜੀ. ਐੱਸ. ਆਰ. ਨੋਟੀਫਿਕੇਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਭਾਰਤ ’ਚ ਵਾਹਨਾਂ ਨੂੰ ਕ੍ਰੈਸ਼ ਟੈਸਟ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਰੇਟਿੰਗ ਦਿੱਤੀ ਜਾਵੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਕ੍ਰੈਸ਼ ਟੈਸਟਾਂ ਦੇ ਆਧਾਰ ’ਤੇ ਭਾਰਤੀ ਕਾਰਾਂ ਦੀ ਸਟਾਰ ਰੇਟਿੰਗ ਕਾਰਾਂ ’ਚ ਸਰੰਚਨਾਤਮਕ ਅਤੇ ਯਾਤਰੀ ਸੁਰੱਖਿਆ ਯਕੀਨੀ ਕਰਨ ਲਈ ਹੀ ਨਹੀਂ ਸਗੋਂ ਭਾਰਤੀ ਵਾਹਨਾਂ ਦੀ ਐਕਸਪੋਰਟ ਯੋਗਤਾ ਨੂੰ ਵਧਾਉਮ ਦੇ ਲਿਹਾਜ ਨਾਲ ਵੀ ਅਤਿਅੰਤ ਅਹਿਮ ਹੈ।
ਇਹ ਵੀ ਪੜ੍ਹੋ : ਕੇਂਦਰ ਨੇ ਬਫਰ ਸਟਾਕ ਲਈ ਮਈ ਤੱਕ 52,460 ਟਨ ਪਿਆਜ਼ ਖਰੀਦਿਆ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕੇਂਦਰ ਨੇ ਬਫਰ ਸਟਾਕ ਲਈ ਮਈ ਤੱਕ 52,460 ਟਨ ਪਿਆਜ਼ ਖਰੀਦਿਆ
NEXT STORY