ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗਲੋਬਲ ਵਿਕਾਸ ਅਤੇ ਦੱਖਣੀ ਸਹਿਯੋਗ ਫੰਡ ਲਈ ਵਾਧੂ ਇਕ ਅਰਬ ਡਾਲਰ ਦੇਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ। ਚੀਨ ਇਸ ਦੇ ਲਈ ਤਿੰਨ ਅਰਬ ਡਾਲਰ ਦੇਣ ਦੀ ਪਹਿਲਾ ਹੀ ਵਚਨਬੱਧਤਾ ਜਤਾ ਚੁੱਕਿਆ ਹੈ। ਸ਼ੀ ਨੇ 14ਵੇਂ ਬ੍ਰਿਕਸ ਸੰਮਲੇਨ ਦੀ ਮੇਜ਼ਬਾਨੀ ਕਰਨ ਦੇ ਇਕ ਦਿਨ ਬਾਅਦ ਡਿਜੀਟਲ ਮਾਧਿਅਮ ਰਾਹੀਂ ਗਲੋਬਲ ਵਿਕਾਸ 'ਤੇ ਇਕ ਉੱਚ ਪੱਧਰੀ ਗੱਲਬਾਤ ਕੀਤੀ। ਸ਼ੀ ਨੇ ਬੈਠਕ 'ਚ ਕਿਹਾ ਕਿ ਚੀਨ ਗਲੋਬਲ ਵਿਕਾਸ ਲਈ ਹੋਰ ਸਰੋਤ ਅਲਾਟ ਕਰੇਗਾ।
ਇਹ ਵੀ ਪੜ੍ਹੋ : ਕੇਂਦਰ ਨੇ ਬਫਰ ਸਟਾਕ ਲਈ ਮਈ ਤੱਕ 52,460 ਟਨ ਪਿਆਜ਼ ਖਰੀਦਿਆ
ਉਨ੍ਹਾਂ ਕਿਹਾ ਕਿ ਅਸੀਂ ਦੱਖਣੀ-ਦੱਖਣੀ ਸਹਿਯੋਗ ਸਹਾਇਤਾ ਫੰਡ ਨੂੰ ਗਲੋਬਲ ਵਿਕਾਸ ਅਤੇ ਦੱਖਣੀ-ਦੱਖਣੀ ਸਹਿਯੋਗ ਫੰਡ ਦੇ ਰੂਪ 'ਚ ਤਬਦੀਲ ਕਰਾਂਗੇ ਅਤੇ ਪਹਿਲਾਂ ਤੋਂ ਜਤਾਈ ਗਈ ਤਿੰਨ ਅਰਬ ਡਾਲਰ ਦੀ ਵਚਨਬੱਧਤਾ ਦੇ ਵਾਧੂ ਇਕ ਅਰਬ ਡਾਲਰ ਹੋਰ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ ਸ਼ਾਂਤੀ ਅਤੇ ਵਿਕਾਸ ਟਰੱਸਟ ਫੰਡ 'ਚ ਵੀ ਧਨ ਦਾ ਯੋਗਦਾਨ ਵਧਾਵਾਂਗੇ। ਸ਼ੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪਿਛਲੇ ਕਈ ਸਾਲਾਂ 'ਚ ਹਾਸਲ ਕੀਤੀ ਗਈ ਗਲੋਬਲ ਪ੍ਰਗਤੀ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਸ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਸ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ
NEXT STORY