ਨਵੀਂ ਦਿੱਲੀ - ਦੇਸ਼ ਭਰ ਵਿਚ ਲਸਣ ਦੀ ਕੀਮਤ ਵਿੱਚ ਭਾਰੀ ਉਛਾਲ ਆਇਆ ਹੈ। ਕੁਝ ਦਿਨ ਪਹਿਲਾਂ ਤੱਕ 100 ਤੋਂ 150 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਲਸਣ ਅੱਜ 450 ਤੋਂ 500 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਕਾਰਨ ਆਮ ਆਦਮੀ ਦਾ ਘਰੇਲੂ ਬਜਟ ਵੀ ਵਿਗੜ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ
ਵਪਾਰੀਆਂ ਨੇ ਕਿਸਾਨਾਂ ਤੋਂ ਕਾਫੀ ਸਸਤੇ ਭਾਅ 'ਤੇ ਖਰੀਦਿਆ ਸੀ ਲਸਣ
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਪਾਰੀਆਂ ਨੂੰ 40 ਤੋਂ 50 ਰੁਪਏ ਦੇ ਹਿਸਾਬ ਨਾਲ ਲਸਣ ਵੇਚਿਆ ਸੀ ਪਰ ਫਿਰ ਵੀ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਲਸਣ ਦੇ ਭਾਅ ਕਾਬੂ ਤੋਂ ਬਾਹਰ ਕਿਵੇਂ ਜਾ ਰਹੇ ਹਨ। ਜੇਕਰ 50 ਰੁਪਏ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਢੋਆ-ਢੁਆਈ ਦਾ ਖਰਚਾ ਜੋੜਨ 'ਤੇ ਇਸ ਦੀ ਕੀਮਤ 80 ਰੁਪਏ ਦੇ ਕਰੀਬ ਆ ਜਾਂਦੀ ਹੈ, ਜਿਸ ਨੂੰ ਮੁਨਾਫਾ ਜੋੜ ਕੇ 125 ਤੋਂ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਣਾ ਚਾਹੀਦਾ ਹੈ, ਪਰ ਲਸਣ ਦੀ ਅਸਲ ਕੀਮਤ ਤਿੰਨ ਗੁਣਾ ਵੱਧ ਕੇ 450 ਤੋਂ 500 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਕਿਸਾਨਾਂ ਅਨੁਸਾਰ ਲਸਣ ਦੀ ਪੈਦਾਵਾਰ ਇੰਨੀ ਜ਼ਿਆਦਾ ਹੈ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਨੂੰ ਵਪਾਰੀਆਂ ਨੂੰ 5 ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦੇ ਰਹੇ ਹਨ ਜਾਂ ਫਿਰ ਇਸ ਨੂੰ ਪਸ਼ੂਆਂ ਨੂੰ ਖੁਆਉਣਾ ਪੈਂਦਾ ਹੈ ਅਤੇ ਨਵੀਂ ਫ਼ਸਲ ਵੀ ਅਗਲੇ ਮਹੀਨੇ ਆ ਜਾਵੇਗੀ। ਇਸ ਦੇ ਬਾਵਜੂਦ ਲਸਣ ਦੀ ਕੀਮਤ ਬੇਕਾਬੂ ਹੈ ਅਤੇ ਇਸ ਦਾ ਕਾਰਨ ਕਿਤੇ ਨਾ ਕਿਤੇ ਘਾਟ ਦਿਖਾ ਕੇ ਮੁਨਾਫਾਖੋਰੀ ਹੈ।
ਇਹ ਵੀ ਪੜ੍ਹੋ : EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ
ਲਸਣ ਦੀ ਚੰਗੀ ਪੈਦਾਵਾਰ ਹੋਣ ਦੇ ਬਾਵਜੂਦ ਬੇਕਾਬੂ ਹੋਇਆ ਭਾਅ
ਦਿੱਲੀ ਦੀਆਂ ਦੋ ਵੱਡੀਆਂ ਮੰਡੀਆਂ ਆਜ਼ਾਦਪੁਰ ਅਤੇ ਓਖਲਾ ਦੇ ਲਸਣ ਵਪਾਰੀਆਂ ਦਾ ਕਹਿਣਾ ਹੈ ਕਿ ਮੰਗ ਮੁਤਾਬਕ ਲਸਣ ਦੀ ਸਪਲਾਈ ਨਹੀਂ ਹੋ ਰਹੀ, ਜਿਸ ਕਾਰਨ ਨਾ ਸਿਰਫ਼ ਪ੍ਰਚੂਨ ਖਰੀਦਦਾਰ ਸਗੋਂ ਇਸ ਦੇ ਥੋਕ ਵਿਕਰੇਤਾ ਵੀ ਲਸਣ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਮਹੀਨੇ ਲਸਣ ਦੀ ਨਵੀਂ ਫਸਲ ਆਉਣ ਤੋਂ ਬਾਅਦ ਇਹ ਘਟੇਗੀ।
ਪ੍ਰਚੂਨ ਵਿੱਚ ਲਸਣ ਦੀ ਕੀਮਤ
ਦਿੱਲੀ ਦੇ ਬਾਜ਼ਾਰਾਂ 'ਚ ਵਿਕ ਰਹੇ ਲਸਣ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਵੱਖ-ਵੱਖ ਥਾਵਾਂ 'ਤੇ ਗੁਣਵੱਤਾ ਦੇ ਹਿਸਾਬ ਨਾਲ ਵੱਖ-ਵੱਖ ਭਾਅ 'ਤੇ ਵੇਚਿਆ ਜਾ ਰਿਹਾ ਹੈ, ਜੋ ਕਿ ਵੱਧ ਤੋਂ ਵੱਧ 450 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕਿਲੋ ਤੱਕ ਹੈ। ਕੇਸ਼ੋਪੁਰ ਮੰਡੀ ਦੇ ਲਸਣ ਵਪਾਰੀ ਗਿਰਾਨੀ ਨੇ ਦੱਸਿਆ ਕਿ ਕੇਸ਼ੋਪੁਰ ਵਿੱਚ ਲਸਣ 400 ਰੁਪਏ ਕਿਲੋ ਵਿਕ ਰਿਹਾ ਹੈ, ਜੋ ਕਿ ਪ੍ਰਚੂਨ ਵਿੱਚ 600 ਰੁਪਏ ਤੱਕ ਵਿਕ ਰਿਹਾ ਹੈ। ਇਹੀ ਕਾਰਨ ਹੈ ਕਿ ਬਾਜ਼ਾਰਾਂ ਵਿਚ ਮਟਰ, ਟਮਾਟਰ, ਗੋਭੀ ਸਮੇਤ ਕਈ ਸਸਤੀਆਂ ਸਬਜ਼ੀਆਂ ਉਪਲਬਧ ਹੋਣ ਦੇ ਬਾਵਜੂਦ ਲੋਕਾਂ ਦੇ ਖਾਣੇ ਦਾ ਸਵਾਦ ਹੋਰ ਵਧਾਉਣ ਵਾਲੇ ਲਸਣ ਦੇ ਮਹਿੰਗਾ ਹੋਣ ਕਾਰਨ ਇਹ ਮੌਸਮੀ ਸਬਜ਼ੀਆਂ ਬੇਸੁਆਦੀਆਂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਲੀ ਮੌਕੇ ਘਰ ਜਾਣ ਦੀ ਬਣਾ ਰਹੇ ਹੋ ਯੋਜਨਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਰੂਟਾਂ 'ਤੇ ਨਹੀਂ ਮਿਲੇਗੀ ਟ੍ਰੇਨ ਦੀ
NEXT STORY