ਨਵੀਂ ਦਿੱਲੀ - ਹੋਲੀ 25 ਮਾਰਚ ਨੂੰ ਹੈ। ਜੇਕਰ ਤੁਹਾਡਾ ਪਰਿਵਾਰ ਦਿੱਲੀ ਤੋਂ ਬਾਹਰ ਹੈ ਅਤੇ ਤੁਸੀਂ ਵੀ ਉਨ੍ਹਾਂ ਨਾਲ ਹੋਲੀ ਮਨਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੁਣ ਤੋਂ ਹੀ ਸੁਚੇਤ ਰਹਿਣਾ ਹੋਵੇਗਾ। ਜੇਕਰ ਤੁਸੀਂ ਹੋਲੀ 'ਤੇ ਆਪਣੇ ਪਿੰਡ ਜਾਣਾ ਚਾਹੁੰਦੇ ਹੋ ਅਤੇ ਇਸ ਲਈ ਰੇਲ ਦੀ ਟਿਕਟ ਲੈਣੀ ਚਾਹੁੰਦੇ ਹੋ ਤਾਂ ਤੁਹਾਨੂੰ ਦੇਰੀ ਕਰਨ ਨਾਲ ਮੁਸ਼ਕਲ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਲਗਭਗ ਸਾਰੀਆਂ ਟਰੇਨਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ। ਕੁਝ ਟਰੇਨਾਂ ਵਿੱਚ ਸਿਰਫ਼ ਇੱਕ ਜਾਂ ਦੋ ਸੀਟਾਂ ਹੀ ਬਚੀਆਂ ਹਨ। ਹਾਲਾਂਕਿ ਪੰਜਾਬ ਅਤੇ ਰਾਜਸਥਾਨ ਦੀਆਂ ਟਰੇਨਾਂ 'ਚ ਕਈ ਸੀਟਾਂ ਖਾਲੀ ਹਨ।
ਇਹ ਵੀ ਪੜ੍ਹੋ : ਪਾਕਿਸਤਾਨ : ਚੋਣਾਂ 'ਚ ਬੇਨਿਯਮੀਆਂ ਕਾਰਨ ਸਿਆਸਤ ਗਰਮ, ਵੋਟਾਂ ਦੀ ਗਿਣਤੀ 'ਚ ਧਾਂਦਲੀ ਦੀਆਂ ਵੀਡੀਓ ਵਾਇਰਲ
ਜਾਣੋ ਕਿਉਂ ਨਹੀਂ ਮਿਲੇਗੀ ਰਿਜ਼ਰਵੇਸ਼ਨ
ਦਰਅਸਲ 25 ਮਾਰਚ ਸੋਮਵਾਰ ਨੂੰ ਹੋਲੀ ਹੈ। 23 ਅਤੇ 24 ਮਾਰਚ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਹਨ। ਅਜਿਹੇ 'ਚ ਲੋਕਾਂ ਨੂੰ ਹੋਲੀ ਸਮੇਤ ਤਿੰਨ ਛੁੱਟੀਆਂ ਮਿਲ ਰਹੀਆਂ ਹਨ। ਇਸ ਲਈ ਲੋਕ ਇੱਕ-ਦੋ ਦਿਨ ਪਹਿਲਾਂ ਹੀ ਦਿੱਲੀ ਤੋਂ ਘਰ ਲਈ ਰਵਾਨਾ ਹੋਣ ਦੀ ਯੋਜਨਾ ਬਣਾ ਰਹੇ ਹਨ। ਇਹ ਇੱਕ ਵੱਡਾ ਕਾਰਨ ਹੈ ਕਿ ਟਰੇਨਾਂ ਵਿੱਚ ਸੀਟਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ। ਖਾਸ ਕਰਕੇ ਪੂਰਵਾਂਚਲ ਵੱਲ ਜਾਣ ਵਾਲੀਆਂ ਟਰੇਨਾਂ ਪਹਿਲਾਂ ਹੀ ਭਰੀਆਂ ਹੋਈਆਂ ਹਨ। ਹਾਲਾਂਕਿ, ਹੋਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਟਰੇਨਾਂ ਵਿੱਚ ਕਈ ਸੀਟਾਂ ਖਾਲੀ ਹਨ।
ਇਹ ਰੂਟ ਹਨ ਪੂਰੀ ਤਰ੍ਹਾਂ ਫੁੱਲ
ਨਵੀਂ ਦਿੱਲੀ ਤੋਂ ਪਟਨਾ ਜਾਣ ਵਾਲੀਆਂ ਰੇਲਗੱਡੀਆਂ ਵਿੱਚੋਂ ਇੱਕ ਰਾਜਧਾਨੀ ਤੇਜਸ (12310) ਦੀਆਂ ਟਿਕਟਾਂ 19 ਮਾਰਚ ਤੱਕ ਤਾਂ ਉਪਲਬਧ ਹਨ, ਪਰ 20 ਤੋਂ 24 ਮਾਰਚ ਤੱਕ ਵੇਟਿੰਗ ਸੂਚੀ ਵਿਚ ਹੀ ਮਿਲ ਰਹੀਆਂ ਹਨ। ਇਸ ਤੋਂ ਬਾਅਦ ਟਿਕਟਾਂ 25 ਮਾਰਚ ਨੂੰ ਦੁਬਾਰਾ ਉਪਲਬਧ ਹਨ। ਪਟਨਾ ਤੋਂ ਲੰਘਣ ਵਾਲੀ ਡਿਬਰੂਗੜ੍ਹ ਰਾਜਧਾਨੀ ਵਿੱਚ 16 ਮਾਰਚ ਤੋਂ ਕੋਈ ਟਿਕਟ ਨਹੀਂ ਹੈ। ਟਿਕਟਾਂ 25 ਮਾਰਚ ਨੂੰ ਉਪਲਬਧ ਹਨ। ਸੰਪੂਰਨ ਕ੍ਰਾਂਤੀ (12394) ਪਟਨਾ ਜਾਣ ਵਾਲੀ ਰੇਲਗੱਡੀ ਵਿੱਚ 9 ਫਰਵਰੀ ਤੋਂ 24 ਮਾਰਚ ਤੱਕ ਸਲੀਪਰ ਲਈ ਕੋਈ ਟਿਕਟ ਉਪਲੱਬਧ ਨਹੀਂ ਹੈ।
ਫਿਲਹਾਲ ਹੋਲੀ ਵਾਲੇ ਦਿਨ ਆਰ.ਏ.ਸੀ. ਹੈ। ਇੱਥੇ ਥਰਡ ਏਸੀ ਵਿੱਚ ਵੀ 15 ਤੋਂ 24 ਮਾਰਚ ਤੱਕ ਕੋਈ ਟਿਕਟ ਨਹੀਂ ਹੈ ਪਰ 25 ਮਾਰਚ ਨੂੰ ਕੁਝ ਸੀਟਾਂ ਖਾਲੀ ਹਨ। ਆਨੰਦ ਵਿਹਾਰ ਤੋਂ ਭਾਗਲਪੁਰ ਜਾਣ ਵਾਲੀ ਵਿਕਰਮਸ਼ਿਲਾ ਟਰੇਨ ਵਿੱਚ ਸਲੀਪਰ, ਏਸੀ ਥ੍ਰੀ, ਫਸਟ ਏਸੀ ਵਿੱਚ ਕੋਈ ਟਿਕਟ ਨਹੀਂ ਹੈ। 15 ਤੋਂ 24 ਮਾਰਚ ਤੱਕ AC 3 ਵਿੱਚ ਵੀ ਕੋਈ ਟਿਕਟ ਨਹੀਂ ਹੈ। 14 ਤੋਂ 24 ਮਾਰਚ ਤੱਕ ਕੋਈ ਵੀ ਫਸਟ ਏ.ਸੀ. ਟਿਕਟਾਂ ਨਹੀਂ ਹਨ। ਹੋਲੀ ਵਾਲੇ ਦਿਨ 25 ਮਾਰਚ ਨੂੰ ਟਿਕਟਾਂ ਉਪਲੱਬਧ ਹਨ।
ਇਹ ਵੀ ਪੜ੍ਹੋ : EPFO Interest Rate: ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, PF 'ਤੇ ਵਧਿਆ ਵਿਆਜ, 3 ਸਾਲਾਂ 'ਚ ਸਭ ਤੋਂ ਵੱਧ
ਝਾਰਖੰਡ ਦੇ ਰੂਟ 'ਤੇ ਵੀ ਨਹੀਂ ਹਨ ਟਿਕਟਾਂ
ਨਵੀਂ ਦਿੱਲੀ ਤੋਂ ਮਾਧੂਪੁਰ ਤੱਕ ਚੱਲਣ ਵਾਲੀ ਪੂਰਵਾ ਟਰੇਨ ਦੀ ਕੋਈ ਸਲੀਪਰ ਟਿਕਟ ਨਹੀਂ ਹੈ। ਸਥਿਤੀ ਇਹ ਹੈ ਕਿ 10 ਫਰਵਰੀ ਤੋਂ ਲੈ ਕੇ ਪੂਰੇ ਮਾਰਚ ਤੱਕ ਇਸ ਟਰੇਨ ਦੀ ਕੋਈ ਟਿਕਟ ਨਹੀਂ ਹੈ। ਏਸੀ ਦਾ ਵੀ ਇਹੀ ਹਾਲ ਹੈ। ਹਫਤਾਵਾਰੀ ਚੱਲਣ ਵਾਲੀ ਬਾਬਾ ਧਾਮ ਐਕਸਪ੍ਰੈਸ ਦੀ 20 ਮਾਰਚ ਤੋਂ 17 ਅਪ੍ਰੈਲ ਤੱਕ ਕੋਈ ਸਲੀਪਰ ਟਿਕਟ ਨਹੀਂ ਉਪਲੱਬਧ ਨਹੀਂ ਹੈ।
ਜਾਣੋ ਲਖਨਊ ਰੂਟ ਬਾਰੇ
ਵੰਦੇ ਭਾਰਤ (22426) 'ਚ ਲਖਨਊ ਜਾਣ ਲਈ ਟਿਕਟ ਨਹੀਂ ਹੈ। ਇਸ 'ਚ ਵੀ 22 ਮਾਰਚ ਤੋਂ 24 ਮਾਰਚ ਤੱਕ ਟਿਕਟਾਂ ਉਪਲਬਧ ਨਹੀਂ ਹਨ। ਅਜਿਹੇ ਵਿੱਚ ਇੱਥੇ ਲੋਕਾਂ ਕੋਲ ਇੱਕ ਵਿਕਲਪ ਹੋ ਸਕਦਾ ਹੈ ਕਿ ਜੇਕਰ ਉਹ ਦੋ ਦਿਨ ਪਹਿਲਾਂ ਤੋਂ ਯੋਜਨਾ ਬਣਾ ਲੈਂਦੇ ਹਨ ਤਾਂ 22 ਮਾਰਚ ਤੋਂ ਪਹਿਲਾਂ ਇਸ ਟਰੇਨ ਵਿੱਚ ਟਿਕਟਾਂ ਉਪਲਬਧ ਹੋ ਸਕਦੀਆਂ ਹਨ। 22 ਅਤੇ 23 ਮਾਰਚ ਨੂੰ ਤੇਜਸ ਐਕਸਪ੍ਰੈਸ (82502) ਦੀ ਕੋਈ ਟਿਕਟ ਨਹੀਂ ਹੈ।
24 ਮਾਰਚ ਲਈ 300 ਤੋਂ ਵੱਧ ਟਿਕਟਾਂ ਉਪਲਬਧ ਹਨ। 21 ਮਾਰਚ ਦੀਆਂ ਵੀ ਟਿਕਟਾਂ ਹਨ। ਟਿਕਟਾਂ ਹੋਲੀ ਤੋਂ ਬਾਅਦ ਵੀ ਉਪਲਬਧ ਹਨ। ਪੂਰੇ ਮਾਰਚ ਤੱਕ ਗੋਰਖਧਾਮ ਐਕਸਪ੍ਰੈਸ (12556) ਟਰੇਨ ਦੀ ਕੋਈ ਟਿਕਟ ਨਹੀਂ ਹੈ। ਸਲੀਪਰ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਇਸ ਵਿੱਚ 25 ਮਾਰਚ ਤੋਂ ਟਿਕਟਾਂ ਉਪਲਬਧ ਹਨ। ਇਸੇ ਤਰ੍ਹਾਂ ਕੈਫੀਅਤ ਹੋਵੇ ਜਾਂ ਵੈਸ਼ਾਲੀ ਰੇਲ, ਇਨ੍ਹਾਂ ਵਿਚ ਵੀ ਟਿਕਟਾਂ ਉਪਲਬਧ ਨਹੀਂ ਹਨ।
ਕਾਨਪੁਰ ਰੂਟ
20 ਮਾਰਚ ਨੂੰ ਵੰਦੇ ਭਾਰਤ (22436) ਰੇਲਗੱਡੀ ਵਿੱਚ ਕਾਨਪੁਰ ਜਾਣ ਲਈ ਟਿਕਟਾਂ ਉਪਲਬਧ ਹਨ। ਹਾਲਾਂਕਿ, 22 ਤੋਂ 24 ਮਾਰਚ ਦਰਮਿਆਨ ਟਿਕਟਾਂ ਉਪਲਬਧ ਨਹੀਂ ਹਨ। ਟਿਕਟਾਂ 25 ਮਾਰਚ ਤੋਂ ਦੁਬਾਰਾ ਉਪਲਬਧ ਹਨ। ਵੰਦੇ ਭਾਰਤ (22416) ਦੀਆਂ ਟਿਕਟਾਂ 20 ਤੋਂ 21 ਮਾਰਚ ਤੱਕ ਉਪਲਬਧ ਹਨ। 22 ਤੋਂ 23 ਮਾਰਚ ਲਈ ਕੋਈ ਟਿਕਟ ਨਹੀਂ ਹੈ। ਹਾਲਾਂਕਿ, ਹੋਲੀ ਤੋਂ ਇਕ ਦਿਨ ਪਹਿਲਾਂ 24 ਮਾਰਚ ਨੂੰ, ਅਜੇ ਵੀ 400 ਤੋਂ ਵੱਧ ਟਿਕਟਾਂ ਉਪਲਬਧ ਹਨ। ਇਸ ਤੋਂ ਇਲਾਵਾ 20 ਅਤੇ 21 ਤਰੀਕ ਨੂੰ ਰਾਜਧਾਨੀ ਤੇਜਸ (12310) ਵਿੱਚ ਕਾਨਪੁਰ ਜਾਣ ਲਈ ਟਿਕਟਾਂ ਹਨ, ਪਰ 22 ਅਤੇ 23 ਨੂੰ ਟਿਕਟਾਂ ਉਪਲਬਧ ਨਹੀਂ ਹਨ।
ਅੰਮ੍ਰਿਤਸਰ ਅਤੇ ਜੈਪੁਰ ਰੂਟ ਦਾ ਹਾਲ
ਜੇਕਰ ਤੁਸੀਂ ਹੋਲੀ 'ਤੇ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤਾਂ ਕਈ ਵਿਕਲਪ ਹਨ। ਹੋਲੀ ਦੇ ਦੌਰਾਨ, ਪਹਿਲਾਂ ਅਤੇ ਬਾਅਦ ਵਿੱਚ ਸਵਰਨ ਸ਼ਤਾਬਦੀ ਵਰਗੀਆਂ ਟਰੇਨਾਂ ਵਿੱਚ ਰਿਜ਼ਰਵੇਸ਼ਨ ਹਮੇਸ਼ਾ ਉਪਲਬਧ ਹੁੰਦੇ ਹਨ। ਟਿਕਟਾਂ ASR ਸ਼ਤਾਬਦੀ ਐਕਸਪ੍ਰੈਸ ਵਿੱਚ ਵੀ ਉਪਲਬਧ ਹਨ। ਦਿੱਲੀ ਤੋਂ ਜੈਪੁਰ ਤੱਕ ਰੇਲ ਗੱਡੀਆਂ ਦੀਆਂ ਉਚਿਤ ਟਿਕਟਾਂ ਵੀ ਉਪਲਬਧ ਹਨ। ਹੋਲੀ ਤੋਂ ਪਹਿਲਾਂ ਏਆਈਆਈ ਵੰਦੇ ਭਾਰਤ ਵਿੱਚ 800 ਤੋਂ ਵੱਧ ਸੀਟਾਂ ਖਾਲੀ ਹਨ। ਰਾਜਸਥਾਨ ਸੰਪੂਰਨ ਕ੍ਰਾਂਤੀ ਵਿੱਚ ਸਲੀਪਰ ਅਤੇ ਏਸੀ ਦੀਆਂ ਟਿਕਟਾਂ ਵੀ ਉਪਲਬਧ ਹਨ।
ਫਲਾਈਟ ਦੀਆਂ ਟਿਕਟਾਂ ਦੀਆਂ ਕੀਮਤਾਂ ਕੀਮਤਾਂ
ਭਾਵੇਂ ਟ੍ਰੇਨਾਂ ਦੀਆਂ ਟਿਕਟਾਂ ਲਈ ਹੋਲੀ ਦੇ ਤਿਉਹਾਰ ਮੌਕੇ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਫਲਾਈਟ ਦੀਆਂ ਟਿਕਟਾਂ 'ਤੇ ਇਸ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਅਜੇ ਵੀ ਦਿੱਲੀ ਤੋਂ ਪਟਨਾ ਅਤੇ ਕੋਲਕਾਤਾ ਜਾਣ ਲਈ 22 ਮਾਰਚ ਤੋਂ ਲੈ ਕੇ 25 ਮਾਰਚ ਤੱਕ 5,500 ਤੋਂ ਲੈ ਕੇ 7,000 ਹਜ਼ਾਰ ਰੁਪਏ ਦੇ ਦਰਮਿਆਨ ਫਲਾਈਟ ਦੀ ਟਿਕਟ ਮਿਲ ਰਹੀ ਹੈ। ਮੁੰਬਈ ਜਾਣ ਲਈ 5,200 ਤੋਂ ਲੈ ਕੇ 5,400 ਹਜ਼ਾਰ ਰੁਪਏ ਵਿਚ ਹਵਾਈ ਜਹਾਜ ਦੀ ਟਿਕਟ ਮਿਲ ਰਹੀ ਹੈ। ਲਖਨਊ ਜਾਣ ਵਾਲੀ ਫਲਾਈਟ ਵਿਚ ਲਗਭਗ 3,400 ਤੋਂ ਲੈ ਕੇ 4,000 ਹਜ਼ਾਰ ਰੁਪਏ ਦਰਮਿਆਨ ਟਿਕਟ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋ ਸਕਦੀਆਂ ਹਨ। ਆਈਆਰਸੀਟੀਸੀ ਮੁਤਾਬਕ ਦਿੱਲੀ ਤੋਂ ਪਟਨਾ ਜਾਣ ਲਈ 22,23 ਅਤੇ 24 ਮਾਰਚ ਨੂੰ ਫਲਾਈਟ ਦੀ ਟਿਕਟ 5,535 ਰੁਪਏ , 6814 ਰੁਪਏ ਅਤੇ 5,534 ਰੁਪਏ ਵਿਚ ਮਿਲ ਰਹੀ ਹੈ।
ਇਹ ਵੀ ਪੜ੍ਹੋ : ਹੁਣ ਟੂਟੀ ਫਰੂਟੀ ਵੀ ਵੇਚਣਗੇ ਮੁਕੇਸ਼ ਅੰਬਾਨੀ ! ਖ਼ਰੀਦੀ 82 ਸਾਲ ਪੁਰਾਣੀ ਕੰਪਨੀ , ਇੰਨੇ 'ਚ ਹੋਈ ਡੀਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੀ ਕਾਰਵਾਈ ਨਾਲ Paytm 'ਚ ਮਚੀ ਹਲਚਲ, ਪੇਮੈਂਟ ਬੈਂਕ ਦੇ ਦੋ ਡਾਇਰੈਕਟਰਾਂ ਨੇ ਦਿੱਤਾ ਅਸਤੀਫਾ
NEXT STORY