ਜਿਨੇਵਾ (ਭਾਸ਼ਾ) - ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈ. ਏ. ਟੀ. ਏ.) ਨੇ ਗਲੋਬਲ ਏਅਰਲਾਈਨ ਉਦਯੋਗ ਦਾ ਸ਼ੁੱਧ ਲਾਭ ਸਾਲ 2026 ’ਚ 41 ਅਰਬ ਅਮਰੀਕੀ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਜਾਣ ਦਾ ਅੰਦਾਜ਼ਾ ਪ੍ਰਗਟਾਇਆ। ਇਹ ਮੌਜੂਦਾ ਸਾਲ ਲਈ ਅੰਦਾਜ਼ਨ ਲਾਭ 39.5 ਅਰਬ ਡਾਲਰ ਤੋਂ ਵੱਧ ਹੈ।
ਇਹ ਵੀ ਪੜ੍ਹੋ : ਪੁਰਾਣੇ ਨਿਯਮਾਂ ਕਾਰਨ NRI ਪਰੇਸ਼ਾਨ : Gold ਹੋ ਗਿਆ 5 ਗੁਣਾ ਮਹਿੰਗਾ, ਡਿਊਟੀ-ਮੁਕਤ ਸੀਮਾ ਅਜੇ ਵੀ 2016 ਵਾਲੀ!
ਉਦਯੋਗ ਬਾਡੀ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਯਾਤਰੀ ਮੰਗ ਨੂੰ ਭਾਰਤ ਅਤੇ ਚੀਨ ਅੱਗੇ ਲੈ ਜਾਣਗੇ। ਇਸ ਖੇਤਰ ’ਚ 2026 ਦੌਰਾਨ ਸ਼ੁੱਧ ਲਾਭ 6.6 ਅਰਬ ਡਾਲਰ ਅਤੇ ਪ੍ਰਤੀ ਯਾਤਰੀ ਸ਼ੁੱਧ ਲਾਭ 3.20 ਡਾਲਰ ਰਹਿਣ ਦਾ ਅੰਦਾਜ਼ਨ ਹੈ। ਅਗਲੇ ਸਾਲ ਗਲੋਬਲ ਪੱਧਰ ’ਤੇ ਕੁੱਲ ਸਮਰੱਥਾ ਦੇ ਮੁਕਾਬਲੇ ਮੁਸਾਫਰਾਂ ਦੀ ਗਿਣਤੀ 83.8 ਫੀਸਦੀ ਦੇ ਰਿਕਾਰਡ ਪੱਧਰ ’ਤੇ ਰਹਿਣ ਦਾ ਅੰਦਾਜ਼ਾ ਹੈ। ਸਪਲਾਈ ਚੇਨ ਦੀਆਂ ਚੁਣੌਤੀਆਂ ਦੇ ਬਾਵਜੂਦ ਸ਼ੁੱਧ ਲਾਭ ਮਾਰਜਨ 3.9 ਫੀਸਦੀ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਆਈ. ਏ. ਟੀ. ਏ. ਨੇ ਇੱਥੇ 2026 ਲਈ ਵਿੱਤੀ ਵਿਜ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਏਅਰਲਾਈਨ ਉਦਯੋਗ ਦਾ ਕੁਲ ਮਾਲੀਆ ਅਗਲੇ ਸਾਲ ਵਧ ਕੇ 1,053 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਹੈ, ਜੋ 2025 ਦੇ ਅੰਦਾਜ਼ਨ 1,008 ਅਰਬ ਡਾਲਰ ਤੋਂ ਵੱਧ ਹੈ। ਅਗਲੇ ਸਾਲ ਮਾਲੀਆ 981 ਅਰਬ ਡਾਲਰ ਦੇ ਅੰਦਾਜ਼ਨ ਸੰਚਾਲਨ ਖਰਚਿਆਂ ਤੋਂ ਵੱਧ ਰਹਿਣ ਦੀ ਉਮੀਦ ਹੈ। ਸਾਲ 2026 ’ਚ ਪ੍ਰਤੀ ਯਾਤਰੀ ਸ਼ੁੱਧ ਲਾਭ 7.90 ਡਾਲਰ ਰਹਿਣ ਦੀ ਉਮੀਦ ਹੈ, ਜੋ 2025 ਦੇ ਸਮਾਨ ਹੈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਆਈ. ਏ. ਟੀ. ਏ. ਦੇ ਡਾਇਰੈਕਟਰ ਜਨਰਲ ਵਿਲੀ ਵਾਲਸ਼ ਨੇ ਕਿਹਾ,‘‘ਏਅਰਲਾਈਨਜ਼ 2026 ’ਚ 3.9 ਫੀਸਦੀ ਦਾ ਸ਼ੁੱਧ ਮਾਰਜਨ ਅਤੇ 41 ਅਰਬ ਡਾਲਰ ਦਾ ਲਾਭ ਦਰਜ ਕਰ ਸਕਦੀਆਂ ਹਨ। ਏਅਰਲਾਈਨਜ਼ ਨੇ ਆਪਣੇ ਪੇਸ਼ੇ ’ਚ ਝਟਕੇ ਨੂੰ ਸਹਿਣ ਵਾਲੀ ਸਮਰੱਥਾ ਵਿਕਸਤ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਸਥਿਰ ਲਾਭ ਮਿਲ ਰਿਹਾ ਹੈ। ਆਈ. ਏ. ਟੀ. ਏ. ਨੇ ਕਿਹਾ ਕਿ ਅਗਲੇ ਸਾਲ ਹਵਾਈ ਮੁਸਾਫਰਾਂ ਦੀ ਗਿਣਤੀ 52 ਅਰਬ ਰਹਿ ਸਕਦੀ ਹੈ, ਜੋ ਸਾਲ 2025 ਦੇ ਅੰਦਾਜ਼ਨ ਪੱਧਰ ਤੋਂ 4.4 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 20 ਪੈਸੇ ਡਿੱਗਾ
NEXT STORY