ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਪਾਰਕ ਬੈਂਕਾਂ ’ਚ ਜਮ੍ਹਾ ਖਾਤਿਆਂ ਦੀਆਂ ਵਿਆਜ ਦਰਾਂ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ ਹੈ। ਨਵੇਂ ਨਿਯਮ ਤਹਿਤ ਬੱਚਤ ਖਾਤਿਆਂ ’ਚ 1 ਲੱਖ ਰੁਪਏ ਤੱਕ ਦੀ ਜਮ੍ਹਾ ਰਾਸ਼ੀ ’ਤੇ ਹੁਣ ਸਾਰੇ ਬੈਂਕ ਇਕੋ ਜਿਹਾ ਵਿਆਜ ਦਰ ਦੇਣਗੇ। ਇਸ ਨਾਲ ਗਾਹਕਾਂ ਨੂੰ ਵੱਖ-ਵੱਖ ਬੈਂਕਾਂ ’ਚ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ’ਚ ਹੋਣ ਵਾਲੇ ਅੰਤਰ ਤੋਂ ਛੁਟਕਾਰਾ ਮਿਲੇਗਾ। ਆਰ. ਬੀ. ਆਈ. ਅਨੁਸਾਰ 1 ਲੱਖ ਰੁਪਏ ਤੋਂ ਵੱਧ ਰਾਸ਼ੀ ’ਤੇ ਬੈਂਕ ਆਪਣੀ ਨੀਤੀ ਅਤੇ ਸਹੂਲਤਾਂ ਅਨੁਸਾਰ ਵਿਆਜ ਨਿਰਧਾਰਤ ਕਰ ਸਕਣਗੇ। ਹੁਣ ਤੱਕ ਵੱਖ-ਵੱਖ ਬੈਂਕ ਛੋਟੀ ਜਮ੍ਹਾ ਰਾਸ਼ੀ ’ਤੇ ਵੀ ਵੱਖ-ਵੱਖ ਵਿਆਜ ਦਰਾਂ ਲਾਗੂ ਕਰਦੇ ਸਨ, ਜਿਸ ਨਾਲ ਗਾਹਕਾਂ ’ਚ ਅਸਮਾਨਤਾ ਪੈਦਾ ਹੁੰਦੀ ਸੀ।
ਇਹ ਵੀ ਪੜ੍ਹੋ : ਦਿੱਲੀ-ਮੁੰਬਈ ਹਵਾਈ ਅੱਡਿਆਂ 'ਤੇ ਯਾਤਰਾ ਹੋਵੇਗੀ ਮਹਿੰਗੀ! ਚਾਰਜ 'ਚ ਰਿਕਾਰਡ ਤੋੜ ਵਾਧੇ ਦੀ ਤਿਆਰੀ
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਕਈ ਅਹਿਮ ਨਿਯਮ, ਜਾਣੋ ਇਸ ਬਦਲਾਅ ਨਾਲ ਕੀ ਹੋਵੇਗਾ ਫ਼ਾਇਦਾ ਤੇ ਕੀ ਨੁਕਸਾਨ
ਨਵੇਂ ਨਿਰਦੇਸ਼ਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੱਚਤ ਖਾਤਿਆਂ ’ਤੇ ਵਿਆਜ ਰੋਜ਼ਾਨਾ ਆਧਾਰ ’ਤੇ ਖਾਤੇ ’ਚ ਉਪਲੱਬਧ ਰਕਮ ਦੇ ਹਿਸਾਬ ਨਾਲ ਤੈਅ ਹੋਵੇਗਾ ਅਤੇ ਬੈਂਕਾਂ ਨੂੰ ਹਰ ਤਿੰਨ ਮਹੀਨਿਆਂ ’ਚ ਇਕ ਵਾਰ ਵਿਆਜ ਗਾਹਕਾਂ ਦੇ ਖਾਤੇ ’ਚ ਜਮ੍ਹਾ ਕਰਨਾ ਲਾਜ਼ਮੀ ਹੋਵੇਗਾ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਇਹ ਕਦਮ ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ, ਬੈਂਕਿੰਗ ਸੇਵਾਵਾਂ ’ਚ ਪਾਰਦਰਸ਼ਿਤਾ ਅਤੇ ਜਮ੍ਹਾ ਖਾਤੇ ਦੀ ਵਿਆਜ ਪ੍ਰਣਾਲੀ ’ਚ ਬਰਾਬਰੀ ਯਕੀਨੀ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਆਰ. ਬੀ. ਆਈ. ਨੂੰ ਉਮੀਦ ਹੈ ਕਿ ਇਸ ਨਾਲ ਬੈਂਕਿੰਗ ਖੇਤਰ ’ਚ ਮੁਕਾਬਲੇਬਾਜ਼ੀ ਸੰਤੁਲਿਤ ਹੋਵੇਗੀ ਅਤੇ ਛੋਟੇ ਜਮ੍ਹਾਕਰਤਾਵਾਂ ਨੂੰ ਲਾਭ ਮਿਲੇਗਾ।
ਇਹ ਵੀ ਪੜ੍ਹੋ : ਨਿਵੇਸ਼ ਸਮੇਂ ਇਨ੍ਹਾਂ ਗਲਤੀਆਂ ਤੋਂ ਬਚੋ, Elon Musk ਨੇ ਦੱਸਿਆ ਕਿ ਕਿਹੜੇ ਖੇਤਰਾਂ 'ਚ ਨਿਵੇਸ਼ ਕਰਨਾ ਹੋਵੇਗਾ ਫ਼ਾਇਦੇਮੰਦ
ਇਹ ਵੀ ਪੜ੍ਹੋ : Gold Buyers ਲਈ ਵੱਡਾ ਝਟਕਾ, ਦਸੰਬਰ ਦੇ ਪਹਿਲੇ ਦਿਨ ਹੋਇਆ ਕੀਮਤਾਂ 'ਚ ਰਿਕਾਰਡ ਤੋੜ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ’ਚ FDI 18 ਫ਼ੀਸਦੀ ਵਧ ਕੇ 35.18 ਅਰਬ ਡਾਲਰ ’ਤੇ ਪਹੁੰਚਿਆ
NEXT STORY