ਮੁੰਬਈ– ਇਸ ਸਾਲ ਸੋਨੇ ਨੇ ਨਿਵੇਸ਼ਕਾਂ ਨੂੰ ਹੁਣ ਤੱਕ 32 ਫ਼ੀਸਦੀ ਰਿਟਰਨ ਦਿੱਤਾ ਹੈ। ਪਿਛਲੇ ਸਾਲ ਦੀਵਾਲੀ ’ਤੇ ਇਹ ਅੰਕੜਾ 21 ਫ਼ੀਸਦੀ ਸੀ। 2020 ’ਚ ਅਮਰੀਕਾ ਅਤੇ ਚੀਨ ਦਰਮਿਆਨ ਟਰੇਡ ਵਾਰ ਅਤੇ ਕੋਰੋਨਾ ਵੈਕਸੀਨ ਦੀ ਉਮੀਦ ਨਾਲ ਸੋਨੇ ਦੀ ਕੀਮਤ ਕਾਫੀ ਉੱਪਰ-ਹੇਠਾਂ ਹੋਈ। ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ’ਤੇ ਸੋਨਾ 50,841 ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ।
9 ਸਾਲਾਂ ’ਚ ਸਭ ਤੋਂ ਬਿਹਤਰ ਰਿਟਰਨ
ਰਿਟਰਨ ਦੇ ਲਿਹਾਜ਼ ਨਾਲ ਸੋਨੇ ਨੇ ਇਸ ਸਾਲ ਦੀਵਾਲੀ ’ਤੇ 9 ਸਾਲ ਦਾ ਸਭ ਤੋਂ ਬਿਹਤਰ ਰਿਟਰਨ ਦਿੱਤਾ। 2011 ’ਚ ਸੋਨੇ ਨੇ ਨਿਵੇਸ਼ਕਾਂ ਨੂੰ 38 ਫ਼ੀਸਦੀ ਦਾ ਰਿਟਰਨ ਦਿੱਤਾ ਸੀ।
2011 ’ਚ ਦੀਵਾਲੀ ’ਤੇ ਐੱਮ. ਸੀ. ਐਕਸ. ’ਤੇ ਸੋਨੇ ਦੀ ਕੀਮਤ 27,359 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਇਸ ਸਾਲ 50,679 ਰੁਪਏ ਪ੍ਰਤੀ 10 ਗ੍ਰਾਮ ਰਹੀ। ਇਸ ਲਿਹਾਜ ਨਾਲ ਸੋਨੇ ’ਚ ਨਿਵੇਸ਼ਕਾਂ ਨੂੰ ਬੀਤੇ 10 ਸਾਲਾਂ ’ਚ 85 ਫ਼ੀਸਦੀ ਦਾ ਰਿਟਰਨ ਮਿਲਿਆ।
ਕੀਮਤਾਂ ’ਚ ਲਗਾਤਾਰ ਉਤਾਰ-ਚੜ੍ਹਾਅ ਰਿਹਾ
ਇਸ ਸਾਲ ਅਗਸਤ ’ਚ ਕੋਰਨਾ ਵੈਕਸੀਨ ਦੀ ਉਮੀਦ ਨਾਲ ਸੋਨੇ ਦੀ ਕੀਮਤ ਵੱਧ ਕੇ 56,191 ’ਤੇ ਪਹੁੰਚ ਗਈ ਸੀ, ਜੋ ਇਸ ਦਾ ਸਭ ਤੋਂ ਉੱਚਾ ਪੱਧਰ ਸੀ। ਬਾਜ਼ਾਰ ਦੇ ਜਾਣਕਾਰ ਮੰਨਦੇ ਹਨ ਕਿ 2020 ’ਚ ਕੋਰੋਨਾ ਮਹਾਮਾਰੀ, ਅਮਰੀਕਾ-ਚੀਨ ਟਰੇਡ ਵਾਰ ਅਤੇ ਕੱਚੇ ਤੇਲ ਦੇ ਉਤਪਾਦਨ ਨੂੰ ਲੈ ਕੇ ਟਕਰਾਅ ਵਰਗੀਆਂ ਘਟਨਾਵਾਂ ਕਾਰਨ ਸੋਨੇ ਦੀਆਂ ਕੀਮਤਾਂ ’ਚ ਉਤਾਰ-ਚੜਾਅ ਦੇਖਣ ਨੂੰ ਮਿਲਿਆ।
ਲਕਸ਼ਮੀ ਵਿਲਾਸ ਬੈਂਕ 'ਚੋਂ ਖਾਤਾਧਾਰਕਾਂ ਨੇ 24 ਘੰਟੇ 'ਚ ਕੱਢੇ 10 ਕਰੋੜ ਰੁਪਏ
NEXT STORY