ਨਵੀਂ ਦਿੱਲੀ— ਸੋਨੇ ਦੀ ਕੀਮਤ 'ਚ ਤੇਜ਼ੀ ਸ਼ੁੱਕਰਵਾਰ ਨੂੰ ਰੁਕ ਗਈ ਹੈ। ਸਰਾਫਾ ਬਾਜ਼ਾਰ 'ਚ ਸੋਨੇ ਦੇ ਰੇਟ ਉੱਚੇ ਰਹਿਣ ਕਰਕੇ ਗਾਹਕੀ ਘਟਣ ਨਾਲ ਦਿੱਲੀ 'ਚ ਇਸ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਸੋਨੇ ਦਾ ਮੁੱਲ ਅੱਜ ਸਰਾਫਾ ਬਾਜ਼ਾਰ 'ਚ 240 ਰੁਪਏ ਡਿੱਗ ਕੇ 32,390 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸੋਨਾ ਭਟੂਰ ਵੀ 240 ਰੁਪਏ ਘੱਟ ਕੇ 32,240 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। 8 ਗ੍ਰਾਮ ਵਾਲੀ ਗਿੰਨੀ 24,900 ਰੁਪਏ 'ਤੇ ਜਿਓਂ ਦੀ ਤਿਓਂ ਬਣੀ ਰਹੀ।
ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘੱਟ ਹੋਣ ਨਾਲ ਚਾਂਦੀ ਵੀ 180 ਰੁਪਏ ਘੱਟ ਕੇ 41,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਮਾਹਰਾਂ ਨੇ ਕਿਹਾ ਕਿ ਦੁਨੀਆਂ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਕੀਮਤ 'ਤੇ ਅਸਰ ਪਿਆ ਹੈ। ਡਾਲਰ 'ਚ ਤੇਜ਼ੀ ਹੋਣ ਨਾਲ ਸੋਨਾ ਖਰੀਦਣਾ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਮੰਗ ਘੱਟ ਜਾਂਦੀ ਹੈ ਅਤੇ ਕੀਮਤਾਂ 'ਚ ਗਿਰਾਵਟ ਆਉਂਦੀ ਹੈ।
ਕੌਮਾਂਤਰੀ ਪੱਧਰ 'ਤੇ ਲੰਡਨ 'ਚ ਸੋਨਾ ਹਾਜ਼ਰ 4.30 ਡਾਲਰ ਦੀ ਗਿਰਾਵਟ 'ਚ 1,341 ਡਾਲਰ ਪ੍ਰਤੀ ਔਂਸ 'ਤੇ ਰਿਹਾ। ਜੂਨ ਦਾ ਅਮਰੀਕੀ ਸੋਨਾ ਵਾਇਦਾ 5 ਡਾਲਰ ਡਿੱਗ ਕੇ 1,343.8 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਚਾਂਦੀ ਵੀ 0.12 ਡਾਲਰ ਦੀ ਗਿਰਾਵਟ ਨਾਲ 17.10 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕਾਰੋਬਾਰੀਆਂ ਨੇ ਦੱਸਿਆ ਕਿ ਘਰੇਲੂ ਬਾਜ਼ਾਰ 'ਚ ਕੌਮਾਂਤਰੀ ਦਬਾਅ ਦੇ ਨਾਲ-ਨਾਲ ਕੀਮਤਾਂ ਜ਼ਿਆਦਾ ਹੋਣ ਦੇ ਅਸਰ ਨਾਲ ਗਾਹਕੀ 'ਤੇ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਸੋਨਾ ਦੇ ਉੱਚੇ ਮੁੱਲ ਹੋਣ ਕਾਰਨ ਪ੍ਰਚੂਨ ਗਾਹਕ ਜਿਊਲਰੀ ਖਰੀਦਣ ਤੋਂ ਦੂਰੀ ਵਰਤ ਰਹੇ ਹਨ।
ਡੀਜ਼ਲ ਕਾਰਾਂ 'ਤੇ ਮਾਰ, ਇੰਨਾ ਟੈਕਸ ਲਾ ਸਕਦੀ ਹੈ ਸਰਕਾਰ
NEXT STORY