ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀ ਕੀਮਤ ਡਿੱਗਣ ਵਿਚਕਾਰ ਸ਼ੁੱਕਰਵਾਰ ਨੂੰ ਸਥਾਨਕ ਪੱਧਰ 'ਤੇ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹੁਣ ਤੱਕ ਦੇ ਕਾਰੋਬਾਰ ਦੌਰਾਨ ਸੋਨਾ ਇਕ ਸਮੇਂ 45,972 ਰੁਪਏ ਪ੍ਰਤੀ ਦਸ ਗ੍ਰਾਮ ਦੀ ਕੀਮਤ 'ਤੇ ਆ ਜਾਣ ਮਗਰੋਂ 46,100 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਚੱਲ ਰਿਹਾ ਹੈ। ਇਸ ਸਾਲ ਦੇ ਉੱਚ ਪੱਧਰ ਤੋਂ ਇਹ ਲਗਭਗ 4,700 ਰੁਪਏ ਡਿੱਗ ਚੁੱਕਾ ਹੈ। ਸੋਨੇ ਦੀ ਗਲੋਬਲ ਪੱਧਰ ਅਤੇ ਐੱਮ. ਸੀ. ਐਕਸ. 'ਤੇ ਕੀਮਤਾਂ ਡਿੱਗਣ ਵਿਚਕਾਰ ਅੱਜ ਸਰਾਫ਼ਾ ਬਾਜ਼ਾਰ ਵਿਚ ਸੋਨਾ ਸਸਤਾ ਹੋ ਸਕਦਾ ਹੈ।
ਉੱਥੇ ਹੀ, ਚਾਂਦੀ ਇਸ ਦੌਰਾਨ 787 ਰੁਪਏ ਦੀ ਗਿਰਾਵਟ ਨਾਲ 68,489 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜੋ ਪਿਛਲੇ ਦਿਨ 69,276 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਇਹ ਵੀ ਪੜ੍ਹੋ- ਬੁਲੇਟ ਖ਼ਰੀਦਣਾ ਹੋ ਜਾਏਗਾ ਮਹਿੰਗਾ, ਪੰਜਾਬ ਦਾ ਟੈਕਸ ਜੇਬ ਹੋਰ ਕਰੇਗਾ ਢਿੱਲੀ
ਗਲੋਬਲ ਪੱਧਰ 'ਤੇ ਸੋਨੇ ਦੀ ਕੀਮਤ ਇਸ ਦੌਰਾਨ ਲਗਭਗ 15 ਡਾਲਰ ਡਿੱਗ ਕੇ 1,759 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂ ਕਿ ਚਾਂਦੀ ਹਲਕੀ ਗਿਰਾਵਟ ਨਾਲ 27.07 ਡਾਲਰ ਪ੍ਰਤੀ ਔਂਸ ਦੇ ਆਸਪਾਸ ਸੀ। ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੇ ਚੜ੍ਹਨ ਨਾਲ ਬੀਤੇ ਦਿਨ ਸੋਨੇ ਨੇ 1.9 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਸੀ।
ਇਹ ਵੀ ਪੜ੍ਹੋ- ਰੇਲ ਮੁਸਾਫ਼ਰਾਂ ਨੂੰ ਜ਼ੋਰਦਾਰ ਝਟਕਾ, ਡੀ. ਐੱਮ. ਯੂ. ਦਾ ਸਫ਼ਰ ਹੋਇਆ ਮਹਿੰਗਾ
ਗੌਰਤਲਬ ਹੈ ਕਿ ਪਿਛਲੇ ਲਗਾਤਾਰ ਦੋ ਦਿਨਾਂ ਦੌਰਾਨ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਘਟੀ ਹੈ। ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 358 ਰੁਪਏ ਡਿੱਗ ਕੇ 45,959 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਸ਼ੁੱਕਰਵਾਰ ਨੂੰ ਕੀਮਤਾਂ ਵਿਚ ਹੋਰ ਕਮੀ ਦੇ ਆਸਾਰ ਹਨ।
ਵਿੱਤੀ ਸਾਲ 2020-21 ਦੀ ਤੀਜੀ ਤਿਮਾਹੀ ਦੇ GDP ਅੰਕੜੇ ਅੱਜ ਹੋਣਗੇ ਜਾਰੀ
NEXT STORY