ਬਿਜ਼ਨਸ ਡੈਸਕ : ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਇਸ ਹਫ਼ਤੇ ਸੋਨੇ ਦੀਆਂ ਘਰੇਲੂ ਕੀਮਤਾਂ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਸ਼ੁੱਕਰਵਾਰ ਸਵੇਰੇ ਸੋਨੇ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਮਾਮੂਲੀ ਵਾਧੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। MCX ਐਕਸਚੇਂਜ 'ਤੇ, 5 ਫਰਵਰੀ, 2024 ਨੂੰ ਡਿਲੀਵਰੀ ਲਈ ਸੋਨਾ 0.05 ਫ਼ੀਸਦੀ ਜਾਂ 33 ਰੁਪਏ ਦੇ ਵਾਧੇ ਨਾਲ 62,673 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਚਾਂਦੀ ਦੇ ਵਾਅਦਾ ਭਾਅ 'ਚ ਤੇਜ਼ੀ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। MCX ਐਕਸਚੇਂਜ 'ਤੇ ਸ਼ੁੱਕਰਵਾਰ ਸਵੇਰੇ 5 ਮਾਰਚ, 2024 ਦੀ ਡਿਲੀਵਰੀ ਵਾਲੀ ਚਾਂਦੀ 0.16 ਫ਼ੀਸਦੀ ਜਾਂ 127 ਰੁਪਏ ਦੇ ਵਾਧੇ ਨਾਲ 77,642 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ - ਸਮੇਂ ਸਿਰ ਨਿਪਟਾਓ ਜ਼ਰੂਰੀ ਕੰਮ, ਦਸੰਬਰ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ, ਜਾਣੋ ਪੂਰੀ ਸੂਚੀ
ਸੋਨੇ ਦੀਆਂ ਗਲੋਬਲ ਕੀਮਤਾਂ
ਸ਼ੁੱਕਰਵਾਰ ਸਵੇਰੇ ਗਲੋਬਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.10 ਫ਼ੀਸਦੀ ਜਾਂ 2.10 ਡਾਲਰ ਦੇ ਵਾਧੇ ਨਾਲ 2059.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ, ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.18 ਫ਼ੀਸਦੀ ਜਾਂ 3.73 ਡਾਲਰ ਦੇ ਵਾਧੇ ਨਾਲ 2040.14 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ
ਚਾਂਦੀ ਦੀ ਗਲੋਬਲ ਕੀਮਤ
ਸ਼ੁੱਕਰਵਾਰ ਸਵੇਰੇ ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੌਮਾਂਤਰੀ ਕੀਮਤ 'ਚ ਵੀ ਵਾਧਾ ਦੇਖਣ ਨੂੰ ਮਿਲਿਆ। ਕਾਮੈਕਸ 'ਤੇ ਚਾਂਦੀ ਵਾਇਦਾ 0.21 ਫ਼ੀਸਦੀ ਜਾਂ 0.06 ਡਾਲਰ ਦੇ ਵਾਧੇ ਨਾਲ 25.72 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 0.13 ਫ਼ੀਸਦੀ ਜਾਂ 0.03 ਡਾਲਰ ਦੇ ਵਾਧੇ ਨਾਲ 25.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ HDFC ਬੈਂਕ ਅਤੇ ਬੈਂਕ ਆਫ ਅਮਰੀਕਾ ਸਮੇਤ ਹੋਰ ਬੈਂਕਾਂ 'ਤੇ ਲਗਾਇਆ ਜੁਰਮਾਨਾ
NEXT STORY