ਨਵੀਂ ਦਿੱਲੀ— ਦਿੱਲੀ ਸਰਾਫਾ ਬਾਜ਼ਾਰ 'ਚ ਸੋਮਵਾਰ ਨੂੰ ਸੋਨੇ ਦੀ ਕੀਮਤ 238 ਰੁਪਏ ਵੱਧ ਕੇ 56,122 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਦਿਨ ਇਹ 55,884 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।
ਉੱਥੇ ਹੀ, ਚਾਂਦੀ ਵੀ 960 ਰੁਪਏ ਦੀ ਤੇਜ਼ੀ ਨਾਲ 76,520 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਦਿਨ 75,560 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਰੁਪਏ 'ਚ ਸੁਧਾਰ ਨਾਲ ਸੋਨੇ ਦੀ ਤੇਜ਼ੀ 'ਤੇ ਕੁਝ ਰੋਕ ਲੱਗੀ।''
ਮੋਤੀਲਾਲ ਓਸਵਾਲ ਫਾਈਨੈਂਸ਼ਲ ਸਰਵਿਸਿਜ਼ ਦੇ ਉਪ ਮੁਖੀ (ਕਮੋਡਿਟੀਜ਼ ਰਿਸਰਚ) ਨਵਨੀਤ ਦਮਾਨੀ ਨੇ ਕਿਹਾ ਕਿ ਅਮਰੀਕਾ-ਚੀਨ ਵਿਚਕਾਰ ਵੱਧ ਰਹੇ ਤਣਾਅ ਅਤੇ ਕੋਵਿਡ-19 ਹਾਲਾਤ ਦੇ ਮੱਦੇਨਜ਼ਰ ਸੋਨੇ ਅਤੇ ਚਾਂਦੀ ਨੂੰ ਨਿਵੇਸ਼ ਦੀ ਸੁਰੱਖਿਅਤ ਜਗ੍ਹਾ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ 'ਚ ਜ਼ੋਰਦਾਰ ਤੇਜ਼ੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨੇੜਲੇ ਭਵਿੱਖ 'ਚ ਘਰੇਲੂ ਬਾਜ਼ਾਰ 'ਚ ਸੋਨਾ ਘੱਟ-ਵੱਧ ਕੇ 54,700-55,400 ਰੁਪਏ ਵਿਚਕਾਰ ਅਤੇ ਕੌਮਾਂਤਰੀ ਬਾਜ਼ਾਰ 'ਚ 2,025-2,050 ਡਾਲਰ ਪ੍ਰਤੀ ਔਂਸ ਵਿਚਕਾਰ ਰਹੇਗਾ।
ਐਮਾਜ਼ੋਨ ਹੁਣ ਖੋਲ੍ਹਣ ਜਾ ਰਿਹੈ ਆਫਲਾਈਨ ਸਟੋਰ! ਜਾਣੋ ਕੀ ਹੋਵੇਗਾ ਇਨ੍ਹਾਂ 'ਚ ਖ਼ਾਸ
NEXT STORY