ਨਵੀਂ ਦਿੱਲੀ— ਘਰੇਲੂ ਸਰਾਫਾ ਕਾਰੋਬਾਰੀਆਂ ਦੀ ਮੰਗ ਬਣੀ ਰਹਿਣ ਦੇ ਬਾਵਜੂਦ ਕੌਮਾਂਤਰੀ ਦਬਾਅ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 250 ਰੁਪਏ ਸਸਤਾ ਹੋ ਕੇ 30,500 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਨਾਲ 30,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਟਿਕੀ ਰਹੀ। ਉੱਥੇ ਹੀ, ਸੰਸਾਰਕ ਦਬਾਅ ਅਤੇ ਉਦਯੋਗਿਕ ਗਾਹਕੀ ਸੁਸਤ ਪੈਣ ਨਾਲ ਚਾਂਦੀ ਵੀ 600 ਰੁਪਏ ਡਿੱਗ ਕੇ 40,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 5.75 ਡਾਲਰ ਦੀ ਗਿਰਾਵਟ ਨਾਲ ਤਿੰਨ ਹਫਤਿਆਂ ਦੇ ਹੇਠਲੇ ਪੱਧਰ 1,295.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 17.7 ਡਾਲਰ ਘੱਟ ਕੇ 1,298.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ 0.14 ਡਾਲਰ ਡਿੱਗ ਕੇ 16.97 ਡਾਲਰ ਪ੍ਰਤੀ ਔਂਸ 'ਤੇ ਆ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਮਜ਼ਬੂਤ ਹੋਣ ਅਤੇ ਫੈਡਰਲ ਰਿਜ਼ਰਵ ਬੈਂਕ ਵੱਲੋਂ ਇਸ ਸਾਲ ਇਕ ਵਾਰ ਹੋਰ ਵਿਆਜ ਦਰ ਵਧਾਏ ਜਾਣ ਦੇ ਐਲਾਨ ਨਾਲ ਸੋਨੇ 'ਤੇ ਦਬਾਅ ਵਧਿਆ ਹੈ।
ਅਲਰਟ! ਬੈਂਕ 'ਚ ਹੈ ਖਾਤਾ, ਤਾਂ 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ
NEXT STORY