ਡੱਲਾਸ, ਟੈਕਸਾਸ (ਰਾਜ ਗੋਗਨਾ)- ਅਮਰੀਕੀ ਸੂਬੇ ਟੈਕਸਾਸ ਰਾਜ ਦੇ ਹੜ੍ਹ ਪ੍ਰਭਾਵਿਤ ਕੇਰ ਕਾਉਂਟੀ ਵਿੱਚ ਜਿੱਥੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਪਰਿਵਾਰ ਬੇਘਰ ਹੋ ਗਏ ਹਨ। ਇੱਕ ਮਾਨਵਤਾਵਾਦੀ ਸਮੂਹ ਚੁੱਪਚਾਪ ਪ੍ਰਭਾਵਿਤ ਲੋਕਾਂ ਲਈ ਮਸੀਹਾ ਬਣਿਆ। ਯੂਨਾਈਟਿਡ ਸਿੱਖਸ ਦੀ ਇਸ ਆਫ਼ਤ ਪ੍ਰਤੀਕਿਰਿਆ ਟੀਮ ਵੱਲੋ ਲੋਕਾਂ ਨੂੰ ਰਾਸ਼ਨ ਸਪਲਾਈ ਪ੍ਰਦਾਨ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-6.6 ਤੀਬਰਤਾ ਨਾਲ ਕੰਬੀ ਧਰਤੀ, ਲੋਕਾਂ 'ਚ ਦਹਿਸ਼ਤ
ਗਲੋਬਲ ਸਿੱਖ ਮਾਨਵਤਾਵਾਦੀ ਸੰਗਠਨ ਦੇ ਵਲੰਟੀਅਰ ਪ੍ਰਭਾਵਿਤ ਖੇਤਰਾਂ ਵਿੱਚ ਘੁੰਮ ਰਹੇ ਹਨ, ਜਿੱਥੇ ਗਰਮ ਭੋਜਨ, ਕਰਿਆਨਾ, ਕੱਪੜੇ, ਸਫਾਈ ਕਿੱਟਾਂ, ਡਾਕਟਰੀ ਸਪਲਾਈ, ਸਫਾਈ ਉਤਪਾਦ ਅਤੇ ਇੱਥੋਂ ਤੱਕ ਕਿ ਬੱਚਿਆ ਦਾ ਸਮਾਨ ਵੀ ਪਹੁੰਚਾ ਰਹੇ ਹਨ। ਜਿਵੇਂ-ਜਿਵੇਂ ਹੜ੍ਹ ਦਾ ਪਾਣੀ ਘੱਟਦਾ ਜਾ ਰਿਹਾ ਹੈ, ਸਿੱਖਾਂ ਦੀ ਮੌਜੂਦਗੀ ਕਾਰਜ ਵਿੱਚ ਹਮਦਰਦੀ ਦਾ ਪ੍ਰਤੀਕ ਬਣ ਗਈ ਹੈ।ਇਸ ਖੇਤਰ ਵਿੱਚ ਪਹੁੰਚਣ ਤੋਂ ਬਾਅਦ ਯੂਨਾਈਟਿਡ ਸਿੱਖਸ ਸਿੱਖਾਂ ਦੀ ਟੀਮ ਨੇ ਕੇਰ ਕਾਉਂਟੀ ਅਤੇ ਨੇੜਲੇ ਭਾਈਚਾਰਿਆਂ ਵਿੱਚ ਆਸਰਾ ਸਥਾਨਾਂ, ਵੈਟਰਨ ਕੈਂਪਾਂ, ਰੈੱਡ ਕਰਾਸ ਸਟੇਸ਼ਨਾਂ ਅਤੇ ਚਰਚਾਂ ਵਿੱਚ ਸਹਾਇਤਾ ਵੰਡੀ ਹੈ। ਹਰੇਕ ਡਿਲੀਵਰੀ ਦੇ ਨਾਲ ਉਨ੍ਹਾਂ ਨੇ ਨਾ ਸਿਰਫ਼ ਸਪਲਾਈ ਦੀ ਪੇਸ਼ਕਸ਼ ਕੀਤੀ ਹੈ, ਸਗੋਂ ਉਸ ਸਮੇਂ ਮਦਦਗਾਰ ਹੱਥ ਦੀ ਮੌਜੂਦਗੀ ਵੀ ਪ੍ਰਦਾਨ ਕੀਤੀ ਹੈ ਜਿਸ ਦੀ ਉਹਨਾਂ ਨੂੰ ਸਭ ਤੋਂ ਵੱਧ ਲੋੜ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ
NEXT STORY