ਨਵੀਂ ਦਿੱਲੀ—ਹਾਂ-ਪੱਖੀ ਸੰਸਾਰਕ ਸੰਕੇਤਾਂ ਅਤੇ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਦੇ ਕਾਰਨ ਬੀਤੇ ਹਫਤੇ ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਾ ਰੁਖ ਰਿਹਾ ਹੈ ਅਤੇ ਮੁੱਲਵਾਨ ਧਾਤੂ ਦੀ ਕੀਮਤ 350 ਰੁਪਏ ਦੀ ਤੇਜ਼ੀ ਦੇ ਨਾਲ 31,900 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਵਧਣ ਦੇ ਕਾਰਨ ਚਾਂਦੀ ਦੀ ਕੀਮਤ 'ਚ ਵੀ ਮਜ਼ਬੂਤੀ ਆਈ। 'ਗਾਂਧੀ ਜਯੰਤੀ' ਦੇ ਮੌਕੇ 'ਤੇ ਮੰਗਲਵਾਰ ਨੂੰ ਬਾਜ਼ਾਰ ਬੰਦ ਰਿਹਾ। ਸਰਾਫਾ ਵਪਾਰੀਆਂ ਦੇ ਅਨੁਸਾਰ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਬਚਾਉਣ ਦੇ ਲਈ ਅਮਰੀਕਾ ਅਤੇ ਕੈਨੇਡਾ ਦੇ ਇਕ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਮੰਗ 'ਚ ਆਈ ਤੇਜ਼ੀ ਦੇ ਕਾਰਨ ਸੰਸਾਰਿਕ ਕਾਰੋਬਾਰੀ ਧਾਰਨਾ ਕਾਫੀ ਹਾਂ-ਪੱਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਿਨ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 74.23 ਰੁਪਏ ਪ੍ਰਤੀ ਡਾਲਰ ਦੇ ਰਿਕਾਰਡ ਨਿਮਨ ਪੱਧਰ 'ਤੇ ਪਹੁੰਚ ਗਿਆ ਸੀ ਜਿਸ ਦੇ ਕਾਰਨ ਬਹੁਮੁੱਲੀ ਧਾਤੂਆਂ ਦਾ ਆਯਾਤ ਮਹਿੰਗਾ ਹੋ ਗਿਆ ਹੈ। ਇਸ ਸਥਿਤੀ ਨੇ ਵੀ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ ਨੂੰ ਸਮਰਥਨ ਪ੍ਰਦਾਨ ਕੀਤਾ ਹੈ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਤੇਜ਼ੀ ਦੇ ਨਾਲ ਹਫਤਾਵਾਰ 'ਚ 1,202,70 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਤੇਜ਼ੀ ਦੇ ਨਾਲ 14.63 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਘਰੇਲੂ ਹਾਜ਼ਿਰ ਬਾਜ਼ਾਰ 'ਚ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਲਿਵਾਲੀ ਵਧਣ ਦੇ ਕਾਰਨ ਵੀ ਤੇਜ਼ੀ ਦੇ ਰੁਖ ਨੂੰ ਸਮਰਥਨ ਪ੍ਰਾਪਤ ਹੋਇਆ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨੇ ਦੀ ਹਫਤਾਵਾਰੀ ਦੌਰਾਨ ਕਮਜ਼ੋਰ ਸ਼ੁਰੂਆਤ ਹੋਈ ਜੋ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਦੈਨਿਕ ਲਿਵਾਲੀ ਵਧਣ ਅਤੇ ਹਾਂ-ਪੱਖੀ ਸੰਸਾਰਕ ਸੰਕੇਤਾਂ ਦੇ ਅਨੁਰੂਪ ਕ੍ਰਮਵਾਰ 32,030 ਰੁਪਏ ਅਤੇ 31,880 ਰੁਪਏ ਤੱੱਕ ਮਜ਼ਬੂਤ ਹੋ ਗਈ ਹੈ। ਹਫਤਾਵਾਰ 'ਚ ਇਹ ਕੀਮਤਾਂ 350-350 ਰੁਪਏ ਦੀ ਭਾਰੀ ਤੇਜ਼ੀ ਦਰਸਾਉਂਦੀ ਕਰਮਵਾਰ 31,900 ਰੁਪਏ ਅਤੇ 31,750 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਗਿੰਨੀ ਦੀ ਕੀਮਤ 'ਚ ਵੀ ਕੁਝ ਮਜ਼ਬੂਤੀ ਦਿਖਾਈ ਦਿੱਤੀ ਅਤੇ ਇਹ 100 ਰੁਪਏ ਦੀ ਤੇਜ਼ੀ ਦੇ ਨਾਲ ਹਫਤਾਵਾਰੀ 'ਚ 24,600 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਬੰਦ ਹੋਈ ਹੈ। ਚਾਂਦੀ ਤਿਆਰੀ ਅਤੇ ਚਾਂਦੀ ਹਫਤਾਵਾਰੀ ਡਿਲਿਵਰੀ ਵਾਲੇ ਸਬਸਿਡਰੀ ਦੀ ਕੀਮਤ ਵੀ 700-700 ਰੁਪਏ ਦੀ ਤੇਜ਼ੀ ਦੇ ਨਾਲ ਹਫਤਾਵਾਰ 'ਚ ਕ੍ਰਮਵਾਰ 39,800 ਰੁਪਏ ਅਤੇ 39,275 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਹੈ। ਦੂਜੇ ਪਾਸੇ ਛਿਟਪੁੱਟ ਲਿਵਾਲੀ ਸੌਦਿਆਂ ਦੇ ਕਾਰਨ ਚਾਂਦੀ ਸਿੱਕਿਆਂ ਦੀ ਕੀਮਤ ਇਕ ਸੀਮਿਤ ਦਾਅਰੇ 'ਚ ਘਾਟੇ-ਵਾਧੇ ਦੇ ਬਾਅਦ ਲਿਵਾਲ 73,000 ਰੁਪਏ ਅਤੇ ਬਿਕਵਾਲ 74,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।
ਗੂਗਲ ਦੇ CEO ਸੁੰਦਰ ਪਿਚਾਈ ਨੇ ਪੈਂਟਾਗਨ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
NEXT STORY