ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ਦੇ ਲੱਡੂ ਪ੍ਰਸਾਦ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋਰ ਗਹਿਰਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇੱਕ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਹੈ ਕਿ ਪਿਛਲੀ ਜਗਨ ਮੋਹਨ ਰੈੱਡੀ ਸਰਕਾਰ ਦੇ ਕਾਰਜਕਾਲ ਦੌਰਾਨ ਲੱਡੂ ਬਣਾਉਣ ਲਈ ਜਿਸ ਘਿਓ ਦੀ ਵਰਤੋਂ ਕੀਤੀ ਗਈ ਸੀ, ਉਹ ਬਾਥਰੂਮ ਸਾਫ਼ ਕਰਨ ਵਾਲੇ ਰਸਾਇਣਾਂ (Chemicals) ਤੋਂ ਤਿਆਰ ਕੀਤਾ ਗਿਆ ਸੀ।
ਪਵਿੱਤਰਤਾ ਨਾਲ ਖਿਲਵਾੜ ਦਾ ਦੋਸ਼
ਕੁਰਨੂਲ ਜ਼ਿਲ੍ਹੇ ਦੇ ਯੇਮੀਗਨੂਰ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਡੂ ਨੇ ਵਾਈਐੱਸਆਰ ਕਾਂਗਰਸ ਪਾਰਟੀ (YSRCP) 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਪੰਜ ਸਾਲਾਂ ਤੱਕ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਦੀ ਪਵਿੱਤਰਤਾ ਅਤੇ ਸ਼ੁੱਧਤਾ ਨਾਲ ਖਿਲਵਾੜ ਕੀਤਾ ਹੈ। ਨਾਇਡੂ ਅਨੁਸਾਰ, ਹਾਲਾਂਕਿ ਜਗਨ ਮੋਹਨ ਰੈੱਡੀ ਸੀਬੀਆਈ ਅਤੇ ਐੱਸਆਈਟੀ ਤੋਂ ਕਲੀਨ ਚਿੱਟ ਮਿਲਣ ਦਾ ਦਾਅਵਾ ਕਰ ਰਹੇ ਹਨ, ਪਰ ਤਿਰੂਮਲਾ ਤਿਰੂਪਤੀ ਦੇਵਸਥਾਨਮ (TTD) ਦੇ ਸਾਬਕਾ ਚੇਅਰਮੈਨ ਵਾਈ.ਵੀ. ਸੁੱਬਾ ਰੈੱਡੀ ਨੇ ਖੁਦ ਪ੍ਰਸਾਦ ਵਿੱਚ ਮਿਲਾਵਟ ਦੀ ਗੱਲ ਸਵੀਕਾਰ ਕੀਤੀ ਹੈ।
ਹੁਣ ਤੱਕ ਦੀਆਂ ਗ੍ਰਿਫ਼ਤਾਰੀਆਂ ਅਤੇ ਜਾਂਚ
ਸੂਤਰਾਂ ਅਨੁਸਾਰ, ਇਸ ਮਿਲਾਵਟਖੋਰੀ ਦੇ ਮਾਮਲੇ ਵਿੱਚ ਫਰਵਰੀ 2025 ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਵਿਪਿਨ ਜੈਨ ਅਤੇ ਪੋਮਿਲ ਜੈਨ (ਭੋਲੇ ਬਾਬਾ ਡੇਅਰੀ ਦੇ ਸਾਬਕਾ ਨਿਰਦੇਸ਼ਕ), ਅਪੂਰਵ ਚਾਵੜਾ (ਵੈਸ਼ਨਵੀ ਡੇਅਰੀ) ਤੇ ਰਾਜੂ ਰਾਜਸ਼ੇਖਰਨ (ਏਆਰ ਡੇਅਰੀ) ਸ਼ਾਮਲ ਹਨ।
ਪਸ਼ੂ ਚਰਬੀ ਮਿਲਾਉਣ ਦੇ ਲੱਗੇ ਸਨ ਇਲਜ਼ਾਮ
ਦੱਸਣਯੋਗ ਹੈ ਕਿ ਇਹ ਵਿਵਾਦ ਸਭ ਤੋਂ ਪਹਿਲਾਂ ਸਤੰਬਰ ਵਿੱਚ ਉਸ ਵੇਲੇ ਭੜਕਿਆ ਸੀ ਜਦੋਂ ਮੁੱਖ ਮੰਤਰੀ ਨਾਇਡੂ ਨੇ ਦੋਸ਼ ਲਾਇਆ ਸੀ ਕਿ ਪ੍ਰਸਾਦ ਦੇ ਘਿਓ ਵਿੱਚ ਜਾਨਵਰਾਂ ਦੀ ਚਰਬੀ (Animal Fat) ਮਿਲਾਈ ਗਈ ਸੀ। ਇਸ ਖੁਲਾਸੇ ਤੋਂ ਬਾਅਦ ਪੂਰੇ ਦੇਸ਼ ਵਿੱਚ ਸਿਆਸੀ ਤੂਫਾਨ ਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਆਈਟੀ (SIT) ਅਤੇ ਸੀਬੀਆਈ (CBI) ਦੋਵੇਂ ਇਸ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਹੁਣ ਪ੍ਰਸਾਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਪਹਿਲਾਂ ਦੇ ਅਤੇ ਹੁਣ ਦੇ ਲੱਡੂਆਂ ਦੀ ਗੁਣਵੱਤਾ ਵਿੱਚ ਵੱਡਾ ਫਰਕ ਸਾਫ਼ ਨਜ਼ਰ ਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ ਜਾਰੀ
NEXT STORY