ਜਲੰਧਰ (ਪੁਨੀਤ)-ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜੋ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸੇ ਲੜੀ ਤਹਿਤ ਸਿਟੀ ਅਤੇ ਕੈਂਟ ਸਟੇਸ਼ਨ ’ਤੇ ਆਉਣ ਵਾਲੀਆਂ ਟ੍ਰੇਨਾਂ 1 ਤੋਂ 8 ਘੰਟੇ ਤੱਕ ਦੀ ਦੇਰੀ ਦਾ ਸ਼ਿਕਾਰ ਹੋਈਆਂ, ਜੋ ਯਾਤਰੀਆਂ ਲਈ ਦਿੱਕਤਾਂ ਭਰਿਆ ਰਿਹਾ। ਇਸੇ ਤਰ੍ਹਾਂ ਰੀ-ਸ਼ਡਿਊਲ ਹੋ ਕੇ ਦੇਰੀ ਨਾਲ ਚੱਲਣ ਵਾਲੀ 04651 ਅੰਮ੍ਰਿਤਸਰ ਸਪੈਸ਼ਲ 8 ਘੰਟੇ ਦੀ ਦੇਰੀ ਨਾਲ ਸਪਾਟ ਹੋਈ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ (15707) ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਵਜੇ ਦੀ ਬਜਾਏ ਸਾਢੇ 3 ਘੰਟੇ ਲੇਟ ਹੋ ਕੇ ਦੁਪਹਿਰ 2 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਟੂਰਿਸਟ ਬੱਸ ਤੇ ਟਰੱਕ ਦੀ ਭਿਆਨਕ ਟੱਕਰ! ਬੱਸ ਦੇ ਉੱਡੇ ਪਰਖੱਚੇ, ਪਿਆ ਚੀਕ-ਚਿਹਾੜਾ

ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ 15097 ਅਮਰਨਾਥ ਐਕਸਪ੍ਰੈੱਸ 1 ਘੰਟੇ ਦੀ ਦੇਰੀ ਨਾਲ ਸਵੇਰੇ ਸਵਾ 9 ਵਜੇ ਤੋਂ ਬਾਅਦ ਕੈਂਟ ਸਟੇਸ਼ਨ ’ਤੇ ਪਹੁੰਚੀ, ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਸਵੇਰੇ ਸਾਢੇ 10 ਵਜੇ ਦੀ ਬਜਾਏ ਡੇਢ ਘੰਟਾ ਲੇਟ ਰਹਿ ਕੇ 12 ਵਜੇ ਤੋਂ ਬਾਅਦ ਕੈਂਟ ਪਹੁੰਚੀ। ਸਰਯੂ-ਯਮੁਨਾ ਐਕਸਪ੍ਰੈੱਸ ਸਵਾ ਘੰਟਾ ਲੇਟ ਰਹਿੰਦਿਆਂ ਸ਼ਾਮ ਸਾਢੇ 4 ਵਜੇ ਸਿਟੀ ਸਟੇਸ਼ਨ ਪਹੁੰਚੀ। ਉੱਥੇ ਹੀ, ਸ਼ਤਾਬਦੀ ਸਮੇਤ ਕਈ ਮਹੱਤਵਪੂਰਨ ਟ੍ਰੇਨਾਂ 15-20 ਮਿੰਟ ਦੀ ਦੇਰੀ ਨਾਲ ਪਹੁੰਚੀਆਂ।
ਇਹ ਵੀ ਪੜ੍ਹੋ: ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ ਐਲਾਨ! ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕ੍ਰੈਪ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੋਕਾਂ ਦੇ ਘਰਾਂ ਦੀਆਂ ਕੰਧਾਂ ਵਿਚ ਆਈਆਂ ਤਰੇੜਾਂ
NEXT STORY