ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਬਲਿਕ ਸੈਕਟਰ ਦੇ ਬੈਂਕਾਂ (ਪੀਐਸਬੀ) ਦੀ ਡੋਰ-ਸਟੇਪ ਬੈਂਕਿੰਗ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਇਸ ਫੈਸਲੇ ਨਾਲ ਖ਼ਾਤਾਧਾਰਕਾਂ ਨੂੰ ਘਰ ਬੈਠੇ ਕਈ ਕਿਸਮਾਂ ਦੀਆਂ ਬੈਂਕਿੰਗ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕੇਂਦਰ ਸਰਕਾਰ ਨੇ ਵਿੱਤੀ ਸੇਵਾਵਾਂ ਵਿਭਾਗ (ਡੀ.ਐੱਫ.ਐੱਸ.) ਦੁਆਰਾ ਸਾਲ 2018 ਵਿਚ ਪੇਸ਼ ਕੀਤੀ ਗਈ ਇਨਹਾਂਸਡ ਐਕਸੈਸ ਐਂਡ ਸਰਵਿਸ ਐਕਸੀਲੈਂਸ ਰਿਫਾਰਮਸ (ਈ.ਏ.ਐੱਸ.ਈ. ਸੁਧਾਰ) ਦੇ ਤਹਿਤ ਇਹ ਪਹਿਲ ਕੀਤੀ ਹੈ।
ਅਕਤੂਬਰ 2020 ਤੋਂ ਵਿੱਤੀ ਸੇਵਾਵਾਂ ਵੀ ਉਪਲਬਧ ਹੋਣਗੀਆਂ
ਬੈਂਕ ਹੁਣ ਤੱਕ ਗੈਰ-ਵਿੱਤੀ ਸੇਵਾਵਾਂ ਜਿਵੇਂ ਕਿ ਡਿਮਾਂਡ ਡਰਾਫਟ, ਚੈੱਕ, ਪੇ ਆਰਡਰ ਲੈਣਾ ਆਦਿ ਆਪਣੇ ਖ਼ਾਤਾਧਾਰਕਾਂ ਨੂੰ ਘਰ ਬੈਠੇ ਦੇ ਰਹੇ ਹਨ। ਇਸ ਤੋਂ ਇਲਾਵਾ ਐੱਫ.ਡੀ. ਵਿਆਜ 'ਤੇ ਲੱਗਣ ਵਾਲਾ ਟੈਕਸ ਬਚਾਉਣ ਲਈ ਜਮ੍ਹਾ ਕੀਤੇ ਜਾਣ ਵਾਲੇ 15 ਜੀ ਅਤੇ 15 ਐਚ ਫਾਰਮ, ਇਨਕਮ ਟੈਕਸ ਜਾਂ ਜੀ.ਐਸ.ਟੀ. ਚਲਾਨ ਦੇ ਨਾਲ ਨਾਲ ਅਕਾਉਂਟ ਸਟੇਟਮੈਂਟ ਬੇਨਤੀ, ਟਰਮ ਡਿਪਾਜ਼ਿਟ ਰਸੀਦ ਦੀ ਸਪੁਰਦਗੀ ਦੀ ਸਹੂਲਤ ਵੀ ਗ੍ਰਾਹਕਾਂ ਲਈ ਉਪਲਬਧ ਹੈ। ਡੋਰਸਟੈੱਪ ਬੈਂਕਿੰਗ ਸੇਵਾ ਦੀ ਸ਼ੁਰੂਆਤ ਤੋਂ ਬਾਅਦ ਹੁਣ ਵਿੱਤੀ ਸੇਵਾਵਾਂ ਅਕਤੂਬਰ 2020 ਤੋਂ ਘਰ ਵਿਚ ਹੀ ਉਪਲਬਧ ਹੋ ਸਕਣਗੀਆਂ।
ਇਹ ਵੀ ਪੜ੍ਹੋ- ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ
ਡੋਰਸਟੈੱਪ ਬੈਂਕਿੰਗ ਏਜੰਟ ਘਰ ਬੈਠੇ ਦੇਣਗੇ ਇਹ ਸਹੂਲਤਾਂ
ਸਰਕਾਰੀ ਬੈਂਕਾਂ ਦੇ ਖ਼ਾਤਾਧਾਰਕ ਹੁਣ ਨਾਮਾਤਰ ਫੀਸ ਦੇ ਕੇ ਆਪਣੇ ਘਰ ਵਿਚ ਹੀ ਵਿੱਤੀ ਸੇਵਾਵਾਂ ਪ੍ਰਾਪਤ ਕਰ ਸਕਣਗੇ। ਹੁਣ ਆਮ ਖ਼ਾਤਾਧਾਰਕਾਂ ਸਮੇਤ ਸੀਨੀਅਰ ਸਿਟੀਜ਼ਨ ਅਤੇ ਅਪਾਹਜ ਵੀ ਆਪਣੇ ਘਰ ਬੈਂਕਿੰਗ ਸੇਵਾ ਦਾ ਲਾਭ ਲੈ ਸਕਣਗੇ। ਵਿੱਤ ਮੰਤਰਾਲੇ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦੀ ਬੈਂਕਿੰਗ ਸੇਵਾ ਵਿਚ ਗਾਹਕਾਂ ਦੀ ਸਹੂਲਤ ਹੀ ਸਭ ਤੋਂ ਪਹਿਲੀ ਤਰਜੀਹ ਰਹੇਗੀ। ਬੈਂਕਿੰਗ ਸੇਵਾਵਾਂ ਗਾਹਕਾਂ ਨੂੰ ਕਾਲ ਸੈਂਟਰ, ਵੈਬ ਪੋਰਟਲ ਜਾਂ ਮੋਬਾਈਲ ਐਪ ਦੇ ਸਰਵ ਵਿਆਪਕ ਟੱਚ ਪੁਆਇੰਟ ਦੇ ਜ਼ਰੀਏ ਘਰ-ਘਰ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਨੂੰ ਦੇਸ਼ ਦੇ 100 ਕੇਂਦਰਾਂ 'ਤੇ ਚੋਣਵੇਂ ਸੇਵਾ ਪ੍ਰਦਾਤਾਵਾਂ ਵਲੋਂ ਨਿਯੁਕਤ ਕੀਤੇ ਗਏ ਡੋਰਸਟੈੱਪ ਬੈਂਕਿੰਗ ਏਜੰਟ ਦਰਵਾਜ਼ੇ 'ਤੇ ਉਪਲੱਬਧ ਕਰਵਾਉਣਗੇ।
ਇਹ ਵੀ ਪੜ੍ਹੋ- ਮੋਦੀ ਸਰਕਾਰ ਦਾ ਆਤਮ ਨਿਰਭਰ ਭਾਰਤ ਲਈ ਉਪਰਾਲਾ, 20 ਹਜ਼ਾਰ ਕਰੋੜ ਦੀ ਨਵੀਂ ਯੋਜਨਾ ਸ਼ੁਰੂ ਕੀਤੀ
ਆਰਥਿਕਤਾ ਨੂੰ ਉਭਾਰਨ ’ਚ ਅਹਿਮ ਭੂਮਿਕਾ ਨਿਭਾਉਣਗੇ ਬੈਂਕ : ਸੀਤਾਰਮਣ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਆਰਥਿਕਤਾ ਨੂੰ ਉਭਾਰਨ ’ਚ ਬੈਂਕਾਂ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਹੌਲ ’ਚ ਆਰਥਿਕਤਾ ਨੂੰ ਉਭਾਰਨ ’ਚ ਬੈਂਕ ਸਹਾਇਕ ਦੀ ਭੂਮਿਕਾ ’ਚ ਹਨ। ਉਹ ਆਪਣੇ ਗਾਹਕ ਦੀ ਹਰ ਨਬਜ਼ ਨੂੰ ਪਛਾਣਦੇ ਹਨ। ਸੀਤਾਰਮਣ ਸਰਕਾਰੀ ਬੈਂਕਾਂ ਦੀ ਰਲੀ-ਮਿਲੀ ਪਹਿਲ ਪੀ. ਐੱਸ. ਬੀ. ਅਲਾਇੰਸ-ਡੋਰਸਟੈੱਪ ਬੈਂਕਿੰਗ ਸਰਵਿਸੇਜ਼ ਦੇ ਉਦਘਾਟਨ ’ਤੇ ਬੋਲ ਰਹੀ ਸੀ।
ਸੀਤਾਰਮਣ ਨੇ ਕਿਹਾ ਕਿ ਬੈਂਕਾਂ ਨੂੰ ਆਪਣੇ ਮੂਲ ਕੰਮ ’ਤੇ ਆਤਮਮੰਥਨ ਕਰਨ ਅਤੇ ਕਲਿਆਣ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨਿੱਜੀ ਖੇਤਰ ਦੇ ਬੈਂਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ। ਬੈਂਕਾਂ ਵਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਸਰਕਾਰੀ ਯੋਜਨਾਵਾਂ ਦੀ ਪੂਰੀ ਜਾਣਕਾਰੀ ਬੈਂਕ ਕਰਮਚਾਰੀਆਂ ਨੂੰ ਹੋਣੀ ਚਾਹੀਦੀ ਹੈ। ਸੀਤਾਰਮਣ ਨੇ ਕਿਹਾ,‘ਇਹ ਤੁਹਾਡਾ ਫਰਜ਼ ਹੈ ਕਿ ਤੁਹਾਨੂੰ ਯੋਜਨਾਵਾਂ ਦੀ ਜਾਣਕਾਰੀ ਹੋਵੇ। ਸਰਕਾਰ ਤੁਹਾਡੇ ਲੋਕਾਂ ਦੇ ਮਾਧਿਅਮ ਰਾਹੀਂ ਇਹ ਲਾਭ ਗਾਹਕਾਂ ਤੱਕ ਪਹੁੰਚਾਉਂਦੀ ਹੈ। ਮੈਂ ਇਸ ਗੱਲ ਨੂੰ ਲੈ ਕੇ ਚਿੰਤਾ ਮੁਕਤ ਹੋਣਾ ਚਾਹੁੰਦੀ ਹਾਂ ਕਿ ਬੈਂਕ ਕਰਮਚਾਰੀਆਂ ਕੋਲ ਬੈਂਕਾਂ ਵਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਸਰਕਾਰੀ ਯੋਜਨਾਵਾਂ ਦੀ ਕੁਝ ਤਾਂ ਜਾਣਕਾਰੀ ਹੋਵੇ।’
ਇਹ ਵੀ ਪੜ੍ਹੋ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ, ਜਾਣੋ ਅੱਜ ਦੇ ਭਾਅ
ਵਿੱਤ ਮੰਤਰੀ ਸੀਤਾਰਮਨ ਨੇ ਦਰਵਾਜ਼ੇ ਦੀ ਬੈਂਕਿੰਗ ਸੇਵਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਵਿਚ ਬੈਂਕਾਂ ਦੀ ਭੂਮਿਕਾ ਅਹਿਮ ਹੋਵੇਗੀ। ਬੈਂਕਾਂ ਨੂੰ ਆਪਣੇ ਕੰਮ 'ਤੇ ਮੁੜ ਵਿਚਾਰ ਕਰਨ ਅਤੇ ਗਾਹਕਾਂ ਦੀ ਭਲਾਈ ਵੱਲ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਬੈਂਕਾਂ ਨੂੰ ਉਨ੍ਹਾਂ ਦੇ ਅਸਲ ਕੰਮ ਨੂੰ ਨਹੀਂ ਭੁੱਲਣਾ ਚਾਹੀਦਾ ਹੈ, ਜੋ ਕਿ ਲੋਕਾਂ ਨੂੰ ਕਰਜ਼ੇ ਦੇਣਾ ਅਤੇ ਇਸ ਤੋਂ ਪੈਸਾ ਕਮਾਉਣਾ ਹੈ। ਇਹ ਪੂਰੀ ਤਰ੍ਹਾਂ ਕਾਨੂੰਨ ਦੇ ਅਨੁਸਾਰ ਹੀ ਹੈ। ਇਸ ਦੇ ਨਾਲ ਹੀ ਇੱਕ ਪਬਲਿਕ ਬੈਂਕ ਹੋਣ ਦੇ ਨਾਤੇ ਤੁਹਾਨੂੰ ਲੋਕ ਭਲਾਈ ਲਈ ਕੁਝ ਕੰਮ ਵੀ ਕਰਨਾ ਚਾਹੀਦਾ ਹੈ, ਜੋ ਕਿ ਸਰਕਾਰ ਦੀਆਂ ਘੋਸ਼ਣਾਵਾਂ ਨਾਲ ਸਬੰਧਤ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਨਿੱਜੀ ਖੇਤਰ ਦੇ ਬੈਂਕਾਂ ਦੀ ਵੀ ਹੈ।
ਇਹ ਵੀ ਪੜ੍ਹੋ- ਹਵਾਈ ਯਾਤਰਾ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸਾਰੀਆਂ ਏਅਰਲਾਇੰਸ ਕੰਪਨੀਆਂ ਨੇ ਬਦਲਿਆ ਮੈਨਿਊ
ਇਸ ਮੁਲਕ ਲਈ ਉਡਾਣਾਂ ਦਾ ਇੰਤਜ਼ਾਰ ਖ਼ਤਮ, ਦਸੰਬਰ ਤੋਂ ਲੈ ਸਕੋਗੇ ਫਲਾਈਟ
NEXT STORY