ਨਵੀਂ ਦਿੱਲੀ — ਹਵਾਈ ਯਾਤਰਾ ਦੌਰਾਨ ਸਾਰੇ ਯਾਤਰੀਆਂ ਨੂੰ ਹੁਣ ਖਾਣਾ ਮਿਲਿਆ ਕਰੇਗਾ। ਕੇਂਦਰ ਸਰਕਾਰ ਨੇ ਸਾਰੀਆਂ ਏਅਰਲਾਈਨਸ ਨੂੰ ਇਸ ਲਈ ਮਨਜ਼ੂਰੀ ਦੇ ਦਿੱਤੀ ਹੈ। ਉਡਾਣ ਦੌਰਾਨ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੀ ਆਗਿਆ ਮਿਲਦੇ ਹੀ ਏਅਰਲਾਈਨਾਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਪਰ ਹੁਣ ਮੈਨਿਊ ਕਾਫੀ ਬਦਲ ਗਿਆ ਹੈ। ਹੁਣ ਯਾਤਰੀ ਘਰੇਲੂ ਉਡਾਣਾਂ 'ਚ ਪ੍ਰੀ-ਪੈਕ ਸਨੈਕਸ, ਖਾਣਾ ਅਤੇ ਪੀਣ ਵਾਲੇ ਪਦਾਰਥ ਆਦਿ ਲੈ ਸਕਣਗੇ। ਇੰਡੀਗੋ, ਏਅਰ ਇੰਡੀਆ, ਸਪਾਈਸਜੈੱਟ ਆਦਿ ਸਾਰੀਆਂ ਏਅਰਲਾਈਨ ਨੇ ਭੋਜਨ ਪਦਾਰਥਾਂ ਦੀ ਸੂਚੀ ਵਿਚ ਕੁਝ ਬਦਲਾਅ ਕੀਤੇ ਹਨ। ਸਰਕਾਰੀ ਆਦੇਸ਼ ਦੇ ਅਨੁਸਾਰ ਗਰਮ ਮੀਲ ਅੰਤਰਰਾਸ਼ਟਰੀ ਉਡਾਣਾਂ ਵਿਚ ਉਪਲਬਧ ਹੋਣਗੇ। ਆਓ ਜਾਣਦੇ ਹਾਂ ਕਿਹੜੀ ਏਅਰ ਲਾਈਨ ਵਿਚ ਮਿਲੇਗਾ ਕਿਸ ਤਰ੍ਹਾਂ ਦਾ ਭੋਜਨ।
ਘਰੇਲੂ ਉਡਾਣਾਂ ਲਈ ਨਿਯਮ
ਕੋਰੋਨਾ ਵਾਇਰਸ ਕਾਰਨ ਹਵਾਈ ਯਾਤਰੀਆਂ ਲਈ ਭੋਜਨ ਸੇਵਾ ਬੰਦ ਕਰ ਦਿੱਤੀ ਗਈ ਸੀ। ਯਾਤਰੀਆਂ ਨੂੰ ਫਲਾਈਟ ਅੰਦਰ ਕੁਝ ਵੀ ਖਾਣ ਦੀ ਮਨਾਹੀ ਸੀ। ਨਵੀਂ ਐਸ.ਓ.ਪੀ. ਤੋਂ ਬਾਅਦ ਯਾਤਰੀਆਂ ਨੂੰ ਪ੍ਰੀ-ਪੈਕ ਸਨੈਕਸ / ਖਾਣਾ / ਪੀਣ ਦੀ ਸੇਵਾ ਦੇ ਮਿਲ ਸਕੇਗੀ। ਇਸ ਤੋਂ ਇਲਾਵਾ ਖਾਣ ਪੀਣ ਵਾਲੀਆਂ ਵਸਤਾਂ ਸਿਰਫ ਡਿਸਪੋਸੇਜਲ ਪਲੇਟਾਂ, ਕਟਲਰੀ ਅਤੇ ਕੱਚ ਵਿਚ ਦਿੱਤੀਆਂ ਜਾਣਗੀਆਂ ਜੋ ਦੁਬਾਰਾ ਨਹੀਂ ਵਰਤੀਆਂ ਜਾ ਸਕਦੀਆਂ। ਕਰੂ ਮੈਂਬਰ ਯਾਤਰੀਆਂ ਨੂੰ ਭੋਜਨ ਦੀ ਸੇਵਾ ਕਰਨ ਤੋਂ ਪਹਿਲਾਂ ਹਰ ਵਾਰ ਆਪਣੇ ਦਸਤਾਨੇ ਬਦਲਣਗੇ। ਇਸ ਦੌਰਾਨ ਯਾਤਰੀ ਆਨਬੋਰਡ ਮਨੋਰੰਜਨ ਦਾ ਆਨੰਦ ਲੈ ਸਕਦੇ ਹਨ।
ਇੰਡੀਗੋ - ਲਾਈਟ ਮੀਲ ਵਿਕਲਪ- ਸ਼ਾਕਾਹਾਰੀ ਅਤੇ ਮਾਸਾਹਾਰੀ ਸੈਂਡਵਿਚ ਦੇ ਨਾਲ ਕੂਕੀਜ਼ ਜਾਂ ਕਾਜੂ ਬਾਕਸ ਦੀ ਚੋਣ ਕਰਨ ਦਾ ਵਿਕਲਪ ਮਿਲੇਗਾ। ਪਰ ਸਨੈਕਸ ਲਈ ਪ੍ਰੀ ਬੁਕਿੰਗ ਜ਼ਰੂਰੀ ਹੈ।
ਏਅਰ ਇੰਡੀਆ - ਗਰਮ ਭੋਜਨ ਅਤੇ ਪੀਣ ਵਾਲੇ ਪਦਾਰਥ ਅੰਤਰ ਰਾਸ਼ਟਰੀ ਉਡਾਣਾਂ ਵਿਚ ਉਪਲਬਧ ਹੋਣਗੇ। ਘਰੇਲੂ ਉਡਾਣਾਂ 'ਤੇ ਹਲਕੇ ਮੀਲ ਦੀ ਸੇਵਾ ਕੀਤੀ ਜਾਏਗੀ। ਮਾਸਾਹਾਰੀ ਅਤੇ ਵਿਸ਼ੇਸ਼ ਭੋਜਨ ਉਪਲਬਧ ਨਹੀਂ ਹੋਵੇਗਾ।
ਸਪਾਈਸਜੈੱਟ - ਇਹ ਏਅਰਲਾਈਨ ਆਪਣੇ ਯਾਤਰੀਆਂ ਦਾ ਪੂਰਾ ਧਿਆਨ ਰੱਖੇਗੀ। ਇਸ ਏਅਰਲਾਈਨ ਦੀ ਭੋਜਨ ਸੇਵਾ 13 ਸਤੰਬਰ ਤੋਂ ਸ਼ੁਰੂ ਹੋਵੇਗੀ। ਪ੍ਰੀ ਬੁਕਿੰਗ ਦਾ ਵਿਕਲਪ ਵੀ ਮੌਜੂਦ ਹੈ। ਸੈਂਡਵਿਚ ਤੋਂ ਇਲਾਵਾ ਨੂਡਲਜ਼, ਛੋਲੇ,ਪਰਾਂਠੇ ਵੀ ਉਪਲੱਬਧ ਹੋਣਗੇ। ਪੀਣ ਵਾਲੀਆਂ ਚੀਜ਼ਾਂ ਦੀ ਪੂਰੀ ਰੇਂਜ ਮਿਲੇਗੀ।
ਵਿਸਤਾਰਾ - ਇਸ ਏਅਰਲਾਈਨ 'ਚ ਖਾਣੇ ਦੀ ਸੇਵਾ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। ਪ੍ਰੀਪੈਕਡ ਭੋਜਨ ਅਤੇ ਪੀਣ ਵਾਲੇ ਪਦਾਰਥ ਉਪਲਬਧ ਹੋਣਗੇ।
ਇਹ ਵੀ ਪੜ੍ਹੋ: ਕਰੋੜਾਂ ਲੋਕਾਂ ਲਈ ਕੰਮ ਦੀ ਖ਼ਬਰ, PF ਦੇ ਪੈਸੇ 'ਤੇ ਹੋ ਸਕਦਾ ਹੈ ਵੱਡਾ ਫ਼ੈਸਲਾ
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਪ੍ਰਤੀ ਸਰਕਾਰ ਵੱਲੋਂ ਕੁਝ ਸਖਤੀ ਵੀ ਕੀਤੀ ਗਈ ਹੈ। ਦਰਅਸਲ ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਕੋਈ ਯਾਤਰੀ ਯਾਤਰਾ ਦੌਰਾਨ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਦਾ ਨਾਮ ਏਅਰ ਲਾਈਨ ਵਲੋਂ ਨੋ ਫਲਾਈ ਸੂਚੀ ਵਿਚ ਪਾਇਆ ਜਾ ਸਕਦਾ ਹੈ।
ਸਰਕਾਰ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਯਾਤਰੀਆਂ ਲਈ ਸੁਰੱਖਿਆ ਸਾਵਧਾਨੀਆਂ ਜ਼ਰੂਰੀ ਹਨ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਹਵਾਈ ਕੰਪਨੀਆਂ ਨੂੰ ਰਾਹਤ ਮਿਲੇਗੀ ਜੋ ਘੱਟ ਕਿਰਾਏ ਅਤੇ ਘੱਟ ਯਾਤਰੀਆਂ ਦੀ ਸੰਖਿਆ ਦੇ ਬਾਵਜੂਦ ਫਲਾਈਟਾਂ ਦਾ ਸੰਚਾਲਨ ਕਰ ਰਹੀਆਂ ਹਨ। ਹੁਣ ਏਅਰਲਾਈਨ ਕੰਪਨੀਆਂ ਨੂੰ ਯਾਤਰੀਆਂ ਤੋਂ ਵਧੇਰੇ ਪੈਸਾ ਮਿਲ ਸਕੇਗਾ।
ਇਹ ਵੀ ਪੜ੍ਹੋ: LIC ’ਚ ਹਿੱਸੇਦਾਰੀ ਵੇਚੇਗੀ ਸਰਕਾਰ, IPO 'ਚ ਛੋਟੇ ਨਿਵੇਸ਼ਕਾਂ ਤੇ ਕਾਮਿਆਂ ਨੂੰ ਮਿਲੇਗੀ ਛੋਟ
ਜਾਪਾਨ ਦੀ ਅਰਥਵਿਵਸਥਾ 'ਚ ਦੂਜੀ ਤਿਮਾਹੀ 'ਚ 28 ਫੀਸਦੀ ਗਿਰਾਵਟ
NEXT STORY