ਨਵੀਂ ਦਿੱਲੀ, (ਭਾਸ਼ਾ)– ਸਰਕਾਰ ਘਰੇਲੂ ਨਿਰਮਾਣ ਨੂੰ ਬੜ੍ਹਾਵਾ ਦੇਣ ਦੇ ਨਾਲ ਹੀ ਕੌਮਾਂਤਰੀ ਇਲੈਕਟ੍ਰਾਨਿਕ ਚਿੱਪ ਕੰਪਨੀਆਂ ਨੂੰ ਦੇਸ਼ ’ਚ ਆਕਰਸ਼ਿਤ ਕਰਨ ਲਈ ਸੈਮੀਕੰਡਕਟਰ ਡਿਜਾਈਨ ਨਾਲ ਜੁੜੀ ਪ੍ਰੋਤਸਾਹਨ ਨੀਤੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਕ ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੁਆਲਕਾਮ, ਇੰਟੈੱਲ, ਮੀਡੀਆਟੈੱਕ, ਇੰਫੀਨੀਆਨ ਅਤੇ ਟੈਕਸਸ ਇੰਸਟਰੂਮੈਂਟਸ ਵਰਗੀਆਂ ਵੱਡੀਆਂ ਕੌਮਾਂਤਰੀ ਕੰਪਨੀਆਂ ਦੇ ਭਾਰਤ ’ਚ ਖੋਜ ਅਤੇ ਵਿਕਾਸ (ਆਰ. ਐਂਡ. ਡੀ.) ਕੇਂਦਰ ਹੈ ਜੋ ਉਨ੍ਹਾਂ ਦੇ ਚਿੱਪ ਦੇ ਵਿਕਾਸ ’ਚ ਯੋਗਦਾਨ ਕਰਦੇ ਹਨ।
ਇਕ ਅਧਿਕਾਰਕ ਸੂਤਰ ਨੇ ਦੱਸਿਆ ਕਿ ਸਰਕਾਰ ਸੈਮੀਕੰਡਕਟਰ ਡਿਜਾਈਨ ਨਾਲ ਜੁੜੀ ਇਕ ਨਵੀਂ ਪ੍ਰੋਤਸਾਹਨ ਯੋਜਨਾ ’ਤੇ ਵਿਚਾਰ ਕਰ ਰਹੀ ਹੈ, ਜਿਸ ’ਚ ਭਾਰਤੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਅਤੇ ਸਟਾਰਟਅਪ ਲਈ ਵਿੱਤੀ ਅਤੇ ਬੁਨਿਆਦੀ ਢਾਂਚਾ ਮਦਦ ਦੇਣ ਦੀ ਗੱਲ ਹੈ। ਜਦੋਂ ਇਹ ਸਟਾਰਟਅਪ ਚਿੱਪ ਦਾ ਉਤਪਾਦਨ ਅਤੇ ਬਾਜ਼ਾਰ ’ਚ ਵਿਕਰੀ ਸ਼ੁਰੂ ਕਰਨਗੇ ਤਾਂ ਉਨ੍ਹਾਂ ਨੂੰ ਆਪਣੇ ਸ਼ੁੱਧ ਵਿਕਰੀ ਕਾਰੋਬਾਰ ’ਤੇ ਯੋਜਨਾ ਦੇ ਤਹਿਤ ਵਾਧੂ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ।
ਸ਼ੇਅਰ ਬਾਜ਼ਾਰ : ਸੈਂਸੈਕਸ 61,363 ਤੇ ਨਿਫਟੀ 18,270 ਦੇ ਉੱਚ ਪੱਧਰ 'ਤੇ ਖੁੱਲ੍ਹਿਆ
NEXT STORY