ਨਵੀਂ ਦਿੱਲੀ— ਹੁਣ ਪੈਨ ਨੰਬਰ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਰਕਾਰ ਜਲਦ ਹੀ ਵੱਡੀ ਸੁਵਿਧਾ ਦੇਣ ਜਾ ਰਹੀ ਹੈ, ਜਿਸ ਨਾਲ ਤੁਹਾਨੂੰ ਇਹ ਤੁਰੰਤ ਮਿਲ ਸਕੇਗਾ ਅਤੇ ਇਸ ਲਈ ਤੁਹਾਨੂੰ ਲੰਬੀ-ਚੌੜੀ ਜਾਣਕਾਰੀ ਵੀ ਨਹੀਂ ਭਰਨੀ ਪਵੇਗੀ, ਬਸ ਤੁਹਾਡੇ ਕੋਲ 'ਆਧਾਰ' ਹੋਣਾ ਚਾਹੀਦਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ ਦੌਰਾਨ ਕਿਹਾ, ''ਪਿਛਲੇ ਬਜਟ 'ਚ ਮੈਂ ਪੈਨ ਦੀ ਜਗ੍ਹਾ ਆਧਾਰ ਦੇ ਇਸਤੇਮਾਲ ਦਾ ਪ੍ਰਸਤਾਵ ਦਿੱਤਾ ਸੀ, ਜਿਸ ਸੰਬੰਧੀ ਨਿਯਮ ਨੋਟੀਫਾਇਡ ਹੋ ਚੁੱਕੇ ਹਨ ਤੇ ਹੁਣ ਪੈਨ ਤੁਰੰਤ ਜਾਰੀ ਕਰਨ ਸੰਬੰਧੀ ਕੰਮ ਕੀਤਾ ਜਾ ਰਿਹਾ ਹੈ।'' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਲਦ ਹੀ ਸਿਸਟਮ ਲਾਂਚ ਕੀਤਾ ਜਾਵੇਗਾ, ਜਿਸ ਤਹਿਤ 'ਆਧਾਰ' ਬੇਸਡ ਆਨਲਾਈਨ ਪੈਨ ਤੁਰੰਤ ਜਾਰੀ ਹੋਵੇਗਾ। ਇਸ ਲਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਫਾਈਲਿੰਗ ਤੋਂ ਇਲਾਵਾ ਪੈਨ ਨੰਬਰ ਬੈਂਕ ਖਾਤਾ ਖੋਲ੍ਹਣ ਤੇ ਵਿੱਤੀ ਲੈਣ-ਦੇਣ ਆਦਿ ਲਈ ਜ਼ਰੂਰੀ ਹੁੰਦਾ ਹੈ। ਇਹ 10 ਕੈਰੇਕਟਰ ਦਾ ਹੁੰਦਾ ਹੈ, ਜੋ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਐੱਨ. ਐੱਸ. ਐੱਲ. ਡੀ. ਦੀ ਵੈੱਬਸਾਈਟ 'ਤੇ ਖੁਦ ਵੀ ਆਨਲਾਈਨ ਅਪਲਾਈ ਕਰ ਸਕਦੇ ਹੋ। ਮੌਜੂਦਾ ਸਮੇਂ ਪੈਨ ਘੱਟੋ-ਘੱਟ 15 ਦਿਨਾਂ 'ਚ ਜਾਰੀ ਹੁੰਦਾ ਹੈ ਪਰ ਜਲਦ ਹੀ ਹੁਣ ਇਹ 'ਆਧਾਰ' ਨਾਲ ਆਨਲਾਈਨ ਅਪਲਾਈ ਕਰਨ 'ਤੇ ਉਸੇ ਵਕਤ ਜਾਰੀ ਹੋ ਸਕੇਗਾ। ਇਨਕਮ ਟੈਕਸ ਵਿਭਾਗ NSDL ਤੇ UTI-ITSL ਜ਼ਰੀਏ ਪੈਨ ਕਾਰਡ ਜਾਰੀ ਕਰਦਾ ਹੈ। ਤੁਹਾਡੇ ਕੋਲ ਆਧਾਰ ਨੰਬਰ ਹੈ ਤਾਂ ਹੁਣ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਪ੍ਰਾਪਤ ਕਰਨਾ ਮਿੰਟਾਂ ਦਾ ਕੰਮ ਹੋਵੇਗਾ।
ਹੀਰੋ ਮੋਟੋਕਾਰਪ ਦੀ ਜਨਵਰੀ 'ਚ ਵਿਕਰੀ 14 ਫੀਸਦੀ ਘਟੀ
NEXT STORY