ਰਾਜੌਰੀ- ਭਾਰਤੀ ਫੌਜ ਨੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਤਾਰਕੁੰਡੀ ਸੈਕਟਰ ’ਚ ਕੰਟਰੋਲ ਰੇਖਾ ਦੇ ਨੇੜੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨੂੰ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ। ਫੌਜ ਦੇ ਅਧਿਕਾਰੀ ਫਿਲਹਾਲ ਪਾਕਿਸਤਾਨੀ ਨਾਗਰਿਕ ਤੋਂ ਪੁੱਛਗਿੱਛ ਕਰ ਰਹੇ ਹਨ, ਜਿਸ ਦੀ ਪਛਾਣ ਮੁਹੰਮਦ ਅਰੀਬ ਅਹਿਮਦ ਵਜੋਂ ਹੋਈ ਹੈ। ਉਹ ਕੋਟਲੀ ਜ਼ਿਲੇ ਦੀ ਨਿਕਿਆਲ ਤਹਿਸੀਲ ਦੇ ਡੇਟੋਟ ਦੇ ਰਹਿਣ ਵਾਲੇ ਮੁਹੰਮਦ ਯੂਸਫ਼ ਦਾ ਪੁੱਤਰ ਹੈ।
ਸੂਤਰਾਂ ਨੇ ਦੱਸਿਆ ਕਿ ਉਸ ਦੇ ਕਬਜ਼ੇ ’ਚੋਂ ਕੁਝ ਸਾਮਾਨ ਬਰਾਮਦ ਕੀਤਾ ਗਿਆ ਹੈ। ਉਸ ਕੋਲੋਂ 20,000 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
air india ਦੀ ਟੋਕੀਓ ਤੋਂ ਦਿੱਲੀ ਆ ਰਹੀ ਉਡਾਨ ਕੋਲਕਾਤਾ 'ਡਾਇਵਰਟ', ਸਾਹਮਣੇ ਆਈ ਇਹ ਵਜ੍ਹਾ
NEXT STORY