ਵਾਸ਼ਿੰਗਟਨ- ਅਮਰੀਕਾ ਨੇ ਭਾਰਤ ਅਤੇ ਚੀਨ ਵੱਲ ਖ਼ਾਸ ਇਸ਼ਾਰਾ ਕਰਦਿਆਂ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਰੂਸ ਨਾਲ ਵਪਾਰ ਕਰਦੇ ਰਹੇ, ਤਾਂ ਉਨ੍ਹਾਂ ਦੇ ਉਤਪਾਦਾਂ 'ਤੇ 500 ਫੀਸਦੀ ਤੱਕ ਟੈਰੀਫ਼ ਲਗਾਇਆ ਜਾ ਸਕਦਾ ਹੈ। ਇਹ ਕਦਮ ਰਿਪਬਲਿਕਨ ਸੈਨੇਟਰ ਲਿੰਡਸੀ ਗ੍ਰਾਹਮ ਵੱਲੋਂ ਐਲਾਨਿਤ ਨਵੀਂ ਪਾਬੰਦੀ ਸੰਬੰਧੀ ਬਿੱਲ ਦਾ ਹਿੱਸਾ ਹੈ, ਜਿਸਨੂੰ ਜੁਲਾਈ ਤੱਕ ਲਾਗੂ ਕਰਨ ਦੀ ਯੋਜਨਾ ਹੈ।
ਸੈਨੇਟਰ ਗ੍ਰਾਹਮ ਨੇ ਸਿੱਧਾ ਕਿਹਾ ਕਿ ਭਾਰਤ ਅਤੇ ਚੀਨ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਹੇ ਹਨ, ਜਿਸ ਕਾਰਨ ਅਮਰੀਕਾ ਨੂੰ ਲੱਗਦਾ ਹੈ ਕਿ ਇਹ ਰਕਮ ਕ੍ਰੈਮਲਿਨ ਦੇ ਯੁੱਧ ਅਭਿਆਨ ਨੂੰ ਫੰਡ ਕਰਨ ਵਿੱਚ ਸਹਾਇਕ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ, "ਜੇਕਰ ਕੋਈ ਦੇਸ਼ ਰੂਸ ਨਾਲ ਵਪਾਰ ਕਰਦਾ ਹੈ ਤੇ ਯੂਕਰੇਨ ਦੇ ਹੱਕ ਵਿੱਚ ਨਹੀਂ ਖੜ੍ਹਦਾ, ਤਾਂ ਉਹ ਅਮਰੀਕਾ ਨਾਲ ਆਰਥਿਕ ਰਿਸ਼ਤਿਆਂ ਦੀ ਭਾਰੀ ਕੀਮਤ ਚੁਕਾਏਗਾ।"
ਇਹ ਪਾਬੰਦੀਆਂ ਡੋਨਾਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਵੱਲੋਂ ਰੂਸ ਖ਼ਿਲਾਫ਼ ਇੱਕ ਵੱਡੀ ਅੰਤਰਰਾਸ਼ਟਰੀ ਆਰਥਿਕ ਮੁਹਿੰਮ ਦੀ ਸ਼ੁਰੂਆਤ ਹੋ ਸਕਦੀ ਹੈ।
ਭਾਰਤ ਵੱਲੋਂ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਿਕ ਜਵਾਬ ਨਹੀਂ ਦਿੱਤਾ ਗਿਆ ਪਰ ਸੂਤਰਾਂ ਮੁਤਾਬਕ ਨਰਮ ਰਵੱਈਆ ਰੱਖਣ ਦੀ ਮੰਗ ਦਬਾਅ ਬਣ ਰਹੀ ਹੈ।
ਇਹ ਮਾਮਲਾ ਸਿਰਫ਼ ਆਰਥਿਕ ਨਹੀਂ, ਸਗੋਂ ਭਵਿੱਖ ਦੀ ਵਿਦੇਸ਼ ਨੀਤੀ ਅਤੇ ਭਾਰਤ-ਅਮਰੀਕਾ ਰਿਸ਼ਤਿਆਂ ਲਈ ਇੱਕ ਨਵਾਂ ਚੁਣੌਤੀਪੂਰਨ ਦੌਰ ਹੋ ਸਕਦਾ ਹੈ।
ਬੱਸਾਂ 'ਚ ਭਿਆਨਕ ਟੱਕਰ ਮਗਰੋਂ ਲੱਗੀ ਅੱਗ! 37 ਲੋਕਾਂ ਦੀ ਦਰਦਨਾਕ ਮੌਤ
NEXT STORY