ਨਵੀਂ ਦਿੱਲੀ- ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਬ੍ਰਿਟੇਨ ਮੁਕਤ ਵਪਾਰ ਸਮਝੌਤੇ ਦੀ ਰੂਪ-ਰੇਖਾ ਤਹਿਤ ਜਲਦ ਹੱਲ ਲਈ ਕੁਝ ਚੀਜ਼ਾਂ 'ਤੇ ਕਸਟਮ ਡਿਊਟੀ ਵਿਚ ਕਮੀ ਸਬੰਧ ਭਾਰਤ ਦੀ ਮੰਗ ਨੂੰ ਸਵੀਕਾਰ ਕਰੇਗਾ। ਦੋਵੇਂ ਦੇਸ਼ ਅਜੇ ਸਮਝੌਤੇ 'ਤੇ ਕੰਮ ਕਰ ਰਹੇ ਹਨ।
ਉਦਯੋਗ ਮੰਡਲ ਸੀ. ਆਈ. ਆਈ. ਦੇ ਇਕ ਸੰਮੇਲਨ ਵਿਚ ਉਨ੍ਹਾਂ ਕਿਹਾ, ''ਮੈਨੂੰ ਉਮੀਦ ਹੈ ਕਿ ਜਿਸ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) 'ਤੇ ਅਸੀਂ ਕੰਮ ਕਰ ਰਹੇ ਹਾਂ, ਉਸ ਦੀ ਰੂਪ-ਰੇਖਾ ਤਹਿਤ ਕੁਝ ਵਸਤੂਆਂ 'ਤੇ ਕਸਟਮ ਡਿਊਟੀ ਵਿਚ ਜ਼ਿਕਰਯੋਗ ਕਟੌਤੀ ਦੇ ਪ੍ਰਸਤਾਵ ਨੂੰ ਬ੍ਰਿਟੇਨ ਸਵੀਕਾਰ ਕਰੇਗਾ।''
ਉਨ੍ਹਾਂ ਕਿਹਾ ਇਸ ਕਦਮ ਨਾਲ ਦੋਹਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਮੰਤਰੀ ਨੇ ਕਿਹਾ, ''ਅਸੀਂ ਵਸਤੂਆਂ ਅਤੇ ਸੇਵਾਵਾਂ ਦੇ ਖੇਤਰ ਵਿਚ ਵਪਾਰ ਦੀਆਂ ਸੰਭਾਵਨਾਵਾਂ 'ਤੇ ਗੌਰ ਕਰ ਰਹੇ ਹਾਂ। ਅਸੀਂ ਵਿਆਪਕ ਹਿੱਸੇਦਾਰੀ ਵਿਚ ਨਿਵੇਸ਼ 'ਤੇ ਵੀ ਵਿਚਾਰ ਕਰ ਰਹੇ ਹਾਂ। ਅਸੀਂ ਇਸ ਗੱਲ 'ਤੇ ਗੌਰ ਕਰ ਰਹੇ ਹਾਂ ਕਿ ਕੀ ਅਸੀਂ ਕੁਝ ਵਸਤੂਆਂ 'ਤੇ ਫਿਲਹਾਲ ਲਾਗੂ ਕਰ ਸਕਦੇ ਹਾਂ।'' ਉਨ੍ਹਾਂ ਕਿਹਾ ਕਿ ਐੱਫ. ਟੀ. ਏ. 'ਤੇ ਅਸੀਂ ਪ੍ਰਗਤੀ ਕੀਤੀ ਹੈ ਪਰ ਅਜੇ ਹੋਰ ਕੀਤੀ ਜਾਣੀ ਹੈ। ਅਸੀਂ ਇਹ ਯਕੀਨੀ ਕਰਨਾ ਹੈ ਕਿ ਇਹ ਕਿਹੜੇ ਕਾਰੋਬਾਰ ਕਰਨ ਲਈ ਆਸਾਨ ਅਤੇ ਬਿਹਤਰ ਹੋ ਸਕਦਾ ਹੈ। ਮੰਤਰੀ ਨੇ ਕਿਹਾ ਕਿ ਪਿਛਲੇ ਤਜਰਬਿਆਂ ਨੂੰ ਦੇਖਦੇ ਹੋਏ ਐੱਫ. ਟੀ. ਏ. ਨੂੰ ਬੜੀ ਸਾਵਧਾਨੀ ਨਾਲ ਵਿਚਾਰੇ ਜਾਣ ਦੀ ਜ਼ਰੂਰਤ ਹੈ। ਦੇਸ਼ 'ਤੇ ਆਉਣ ਵਾਲੇ ਕਈ ਸਾਲਾਂ ਤੱਕ ਇਸ ਦਾ ਅਸਰ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਦੋਵੇਂ ਪੱਖ ਗੱਲਬਾਤ ਵਿਚ ਤੇਜ਼ੀ ਲਿਆਉਣ 'ਤੇ ਗੌਰ ਕਰ ਰਹੇ ਹਨ।
EU ਦੀ ਸੰਸਦ ਨੇ ਬ੍ਰੈਗਜ਼ਿਟ ਵਾਰਤਾਕਾਰਾਂ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ
NEXT STORY