ਨਵੀਂ ਦਿੱਲੀ- ਕ੍ਰੈਡਿਟ ਰੇਟਿੰਗ ਏਜੰਸੀ ਇਕਰਾ ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਦੇਸ਼ ਦੀ ਜੀ. ਡੀ. ਪੀ. ਲਈ 8.5 ਫ਼ੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਜਾਰੀ ਕੀਤਾ ਹੈ। ਇਕਰਾ ਨੇ ਅੱਜ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਵਿੱਤੀ ਸਾਲ 2021-22 ਵਿਚ ਜੀ. ਡੀ. ਪੀ. ਵਿਕਾਸ ਦਰ 8.5 ਫ਼ੀਸਦੀ ਅਤੇ ਜੀ. ਵੀ. ਏ. ਵਾਧਾ 7.3 ਫ਼ੀਸਦ ਰਹੇਗਾ।
ਰੇਟਿੰਗ ਏਜੰਸੀ ਨੇ ਪਹਿਲੀ ਤਿਮਾਹੀ ਵਿਚ 14.9 ਫ਼ੀਸਦ, ਦੂਜੀ ਤਿਮਾਹੀ ਵਿਚ 8 ਫ਼ੀਸਦ, ਤੀਜੀ ਤਿਮਾਹੀ ਵਿਚ 5.6 ਫ਼ੀਸਦ ਅਤੇ ਚੌਥੀ ਤਿਮਾਹੀ ਵਿਚ ਸੱਤ ਫ਼ੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ।
ਏਜੰਸੀ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਤੇਜ਼ ਹੁੰਦੀ ਹੈ ਤਾਂ ਜੀ. ਡੀ. ਪੀ. ਤੀਜੇ ਅਤੇ ਚੌਥੇ ਤਿਮਾਹੀ ਵਿਚ ਤੇਜ਼ੀ ਨਾਲ ਵਧੇਗੀ ਅਤੇ ਪੂਰੇ ਵਿੱਤੀ ਸਾਲ ਦੀ ਵਿਕਾਸ ਦਰ ਵੀ 9.5 ਫ਼ੀਸਦ ਤੱਕ ਪਹੁੰਚ ਸਕਦੀ ਹੈ। ਇਕਰਾ ਦੇ ਮੁੱਖ ਅਰਥਸ਼ਾਸਤਰੀ, ਅਦਿਤੀ ਨਾਇਰ ਨੇ ਕਿਹਾ, “ਕੋਵਿਡ-19 ਦੀ ਦੂਜੀ ਲਹਿਰ ਅਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਪਾਬੰਦੀਆਂ ਦਾ ਅਸਰ ਅਪ੍ਰੈਲ ਤੇ ਮਈ ਦੇ ਕਈ ਆਰਥਿਕ ਅੰਕੜਿਆਂ 'ਤੇ ਦਿਖਾਈ ਦਿੱਤਾ। ਮਹਾਮਾਰੀ ਦੇ ਨਵੇਂ ਮਾਮਲਿਆਂ ਵਿਚ ਆ ਰਹੀ ਕਮੀ ਤੇ ਸੂਬਿਆਂ ਵੱਲੋਂ ਪਾਬੰਦੀਆਂ ਵਿਚ ਲਗਾਤਾਰ ਛੂਟ ਦੇਖਦੇ ਹੋਏ ਅਸੀਂ ਵਿੱਤੀ ਸਾਲ 2021-22 ਵਿਚ ਵਿਕਾਸ ਦਰ 8.5 ਫ਼ੀਸਦ 'ਤੇ ਰਹਿਣ ਦਾ ਅਗਾਊਂ ਅਨੁਮਾਨ ਲਾਇਆ ਹੈ।''
ਇਕਰਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਮ ਮਾਨਸੂਨ ਦੀ ਭਵਿੱਖਬਾਣੀ ਨਾਲ ਫ਼ਸਲ ਉਤਪਾਦਨ ਵਧਣ ਦੀ ਉਮੀਦ ਅਤੇ ਪ੍ਰਵਾਸੀਆਂ ਦੀ ਪਿਛਲੇ ਸਾਲ ਦੇ ਮੁਕਾਬਲੇ ਘਰਾਂ ਨੂੰ ਵਾਪਸੀ ਵਿਚ ਕਮੀ ਦੇ ਬਾਵਜੂਦ ਗ੍ਰਾਮੀਣ ਮੰਗ ਅਤੇ ਗਾਹਕ ਧਾਰਣਾ ਕਮਜ਼ੋਰ ਬਣੀ ਹੋਈ ਹੈ। ਇਸ ਦਾ ਕਾਰਨ ਗ੍ਰਾਮੀਣ ਮਹਿੰਗਾਈ ਦਾ ਤੇਜ਼ੀ ਨਾਲ ਵਧਣਾ ਅਤੇ ਈਂਧਣ ਦੀ ਮਹਿੰਗਾਈ ਕਾਰਨ ਲੋਕਾਂ ਕੋਲ ਖ਼ਰਚ ਜੋਗੇ ਪੈਸੇ ਵਿਚ ਕਮੀ ਹੈ।
ਬਾਂਡ ਜਾਰੀ ਕਰ ਕੇ 2,000 ਕਰੋੜ ਰੁਪਏ ਤੱਕ ਜੁਟਾਏਗੀ HDFC
NEXT STORY