ਨਵੀਂ ਦਿੱਲੀ (ਭਾਸ਼ਾ) – ਰਿਹਾਇਸ਼ੀ ਕਰਜ਼ਾ ਦੇਣ ਵਾਲੀ ਪ੍ਰਮੁੱਖ ਕੰਪਨੀ ਐੱਚ. ਡੀ. ਐੱਫ. ਸੀ. ਲਿਮਟਿਡ ਆਪਣੇ ਲੰਮੀ ਮਿਆਦ ਦੇ ਸੋਮਿਆਂ ਨੂੰ ਵਧਾਉਣ ਲਈ ਨਿੱਜੀ ਪਲੇਸਮੈਂਟ ਆਧਾਰ ’ਤੇ ਕਰਜ਼ਾ ਸਕਿਓਰਿਟੀਜ਼ ਜਾਰੀ ਕਰ ਕੇ 2,000 ਕਰੋੜ ਰੁਪਏ ਤੱਕ ਜੁਟਾਏਗੀ। ਕੰਪਨੀ ਨੇ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਸੁਰੱਖਿਅਤ ਰਿਡੀਏਬਲ ਗੈਰ ਕਨਵਰਟੇਬਲ ਡੀਬੈਂਚਰ (ਐੱਨ. ਐੱਸ. ਡੀ.) ਦੇ ਰਾਹੀਂ 2,000 ਕਰੋੜ ਰੁਪਏ ਦੇ ਈਸ਼ੂ ਨੂੰ 14 ਜੂਨ ਨੂੰ ਬੋਲੀ ਲਈ ਖੋਲ੍ਹਿਆ ਜਾਵੇਗਾ। ਈਸ਼ੂ ਉਸੇ ਦਿਨ ਬੰਦ ਹੋ ਜਾਏਗਾ। ਜਾਇਦਾਦ ਗਹਿਣੇ ਰੱਖੇ ਕੇ ਉਸ ਦੇ ਸਬੰਧ ’ਚ ਕਰਜ਼ਾ ਦੇਣ ਵਾਲੀ ਐੱਚ. ਡੀ. ਐੱਫ. ਸੀ. ਨੇ ਕਿਹਾ ਕਿ ਇਹ ਬਾਂਡ 10 ਸਾਲ ਦੀ ਮਿਆਦ ਵਾਲੇ ਹੋਣਗੇ, ਜਿਨ੍ਹਾਂ ’ਤੇ 6.88 ਫੀਸਦੀ ਪ੍ਰਤੀ ਸਾਲ ਦੀ ਦਰ ਨਾਲ ਵਿਆਜ਼ ਦੇਣਾ ਹੋਵੇਗਾ। ਕੰਪਨੀ ਨੇ ਕਿਹਾ ਕਿ ਈਸ਼ੂ ਦਾ ਟੀਚਾ ਕੰਪਨੀ ਦੇ ਲੰਮੀ ਮਿਆਦ ਦੇ ਸੋਮਿਆਂ ਨੂੰ ਵਧਾਉਣਾ ਹੈ। ਮੌਜੂਦਾ ਈਸ਼ੂ ਰਾਹੀਂ ਮਿਲਣ ਵਾਲੀ ਰਾਸ਼ੀ ਦਾ ਇਸਤੇਮਾਲ ਕਾਰਪੋਰੇਸ਼ਨ ਦੇ ਹਾਊਸਿੰਗ ਫਾਇਨਾਂਸ ਵਪਾਰ ਦੀਆਂ ਲੋੜਾਂ ਦੀ ਫੰਡਿੰਗ ਲਈ ਕੀਤਾ ਜਾਏਗਾ।
ਟਾਟਾ ਮੋਟਰਜ਼ ਨੇ ਆਪਣੀ 5 Star Rating ਨੈਕਸਨ ਦੀ 2 ਲੱਖ ਵੀਂ ਇਕਾਈ ਦਾ ਕੀਤਾ ਉਤਪਾਦਨ
NEXT STORY