ਨਵੀਂ ਦਿੱਲੀ-ਦੇਸ਼ ਦੀ ਚੌਥੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਐੱਚ.ਸੀ.ਐੱਲ. ਤਕਨਾਲੋਜੀਸ ਦਾ ਸ਼ੁੱਧ ਲਾਭ ਜਨਵਰੀ-ਮਾਰਚ ਤਿਮਾਹੀ 'ਚ 24.3 ਫੀਸਦੀ ਵਧ ਕੇ 3,154 ਕਰੋੜ ਰੁਪਏ ਰਿਹਾ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 2,550 ਕਰੋੜ ਰੁਪਏ ਰਿਹਾ ਸੀ। ਕੰਪਨੀ ਨੇ ਕਿਹਾ ਕਿ ਕੋਵਿਡ-19 ਸੰਕਟ ਨਾਲ ਕੁਝ ਲੋਕਾਂ ਲਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ 'ਚ ਗਾਹਕਾਂ ਦਾ ਨਵੇਂ ਪ੍ਰੋਜੈਕਟ ਦੇਣ 'ਚ ਦੇਰੀ ਕਰਨਾ ਅਤੇ ਕੰਮ ਦੇ ਆਧਾਰ 'ਤੇ ਬਿੱਲ ਦਾ ਭੁਗਤਾਨ ਆਦਿ ਸ਼ਾਮਲ ਹੈ।
ਕੰਪਨੀ ਦੇ ਨਤੀਜਿਆਂ ਦਾ ਮੁਲਾਂਕਣ ਭਾਰਤੀ ਲੇਖਾ ਮਾਨਕਾਂ ਦੇ ਅਨੁਰੂਪ ਕੀਤਾ ਗਿਆ ਹੈ। ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਵਿਪ੍ਰੋ ਅਤੇ ਇੰਫੋਸਿਸ ਵਰਗੀਆਂ ਹੋਰ ਸੂਚਨਾ ਤਕਨਾਲੋਜੀ ਕੰਪਨੀਆਂ ਦੇ ਰਸਤੇ 'ਤੇ ਚੱਲਦੇ ਹੋਏ ਐੱਚ.ਸੀ.ਐੱਲ. ਤਕਨਾਲੋਜੀ ਨੇ ਵੀ 2020-21 ਲਈ ਆਮਦਨੀ ਦਾ ਆਪਣਾ ਕੋਈ ਅਨੁਮਾਨ ਜਾਰੀ ਨਹੀਂ ਕੀਤਾ ਹੈ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਸਮੀਖਿਆ ਮਿਆਦ ਦੌਰਾਨ ਉਸ ਦੀ ਆਮਦਨੀ 16.3 ਫੀਸਦੀ ਵਧ ਕੇ 18,590 ਕਰੋੜ ਰੁਪਏ ਰਹੀ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ ਅੰਕੜਾ 15,990 ਕਰੋੜ ਰੁਪਏ ਸੀ।
ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੀ. ਵਿਜੈਕੁਮਾਰ ਨੇ ਕਿਹਾ ਕਿ ਘਟ ਮਾਤਰਾ ਦੇ ਆਧਾਰ 'ਤੇ ਹੋਣ ਵਾਲੇ ਸਾਡੇ ਭੁਗਤਾਨ 'ਤੇ ਅਸਰ ਪਿਆ ਹੈ। ਕੁਝ ਨਵੀਂ ਪਰਿਯੋਜਨਾਵਾਂ ਨੂੰ ਲੈ ਕੇ ਫੈਸਲੇ ਲੈਣ 'ਚ ਦੇਰੀ ਹੋ ਰਹੀ ਹੈ। ਉÎਥੇ ਕੁਝ ਆਰਡਰਾਂ 'ਤੇ ਕੀਮਤ 'ਚ ਛੋਟ ਮੰਗੀ ਗਈ ਹੈ ਜਾਂ ਭੁਗਤਾਨ ਦੀ ਮਿਆਦ ਨੂੰ ਵਧਾਉਣ ਲਈ ਕਿਹਾ ਗਿਆ ਹੈ। ਮੰਗ ਦੇ ਮੋਰਚੇ 'ਤੇ ਸਾਨੂੰ ਇਹ ਦਿੱਕਤਾਂ ਕੋਵਿਡ-19 ਸੰਕਟ ਕਾਰਣ ਪੇਸ਼ ਆ ਰਹੀਆਂ ਹਨ।
SBI ਨੇ ਵੀ ਲੋਨ ਕੀਤਾ ਸਸਤਾ, ਵਿਆਜ ਦਰਾਂ ਵਿਚ 0.15 ਫੀਸਦੀ ਦੀ ਕੀਤੀ ਕਟੌਤੀ
NEXT STORY