ਨਵੀਂ ਦਿੱਲੀ,(ਭਾਸ਼ਾ)– ਹੀਰੋ ਇਲੈਕਟ੍ਰਿਕ ਨੇ ਤਿੰਨ ਸਾਲਾਂ ’ਚ ਇਕ ਲੱਖ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਬੇਂਗਲੁਰੂ ਦੀ ਈ. ਵੀ. ਚਾਰਜਿੰਗ ਸਟਾਰਟਅਪ ‘ਚਾਰਜਰ’ ਨਾਲ ਹੱਥ ਮਿਲਾਇਆ ਹੈ। ਇਸ ਭਾਈਵਾਲੀ ਦੇ ਪਹਿਲੇ ਸਾਲ ’ਚ ਚਾਰਜਰ ਦੇਸ਼ ਦੇ ਚੋਟੀ ਦੇ 30 ਸ਼ਹਿਰਾਂ ’ਚ 10,000 ਚਾਰਜਿੰਗ ਸਟੇਸ਼ਨ ਸਥਾਪਿਤ ਕਰੇਗੀ। ਦੇਸ਼ ਦੀ ਪ੍ਰਮੁੱਖ ਦੋਪਹੀਆ ਕੰਪਨੀ ਨੇ ਕਿਹਾ ਕਿ ਸਟਾਰਟਅਪ ਕੰਪਨੀ ਚਾਰਜਰ ਹੀਰੋ ਇਲੈਕਟ੍ਰਿਕ ਦੀ ਡੀਲਰਸ਼ਿਪ ’ਚ ਗ੍ਰੋਸਰੀ ਚਾਰਜਰ ਲਗਾਏਗੀ। ਇਸ ਨਾਲ ਖਪਤਕਾਰ ਸੌਖਾਲੇ ਤਰੀਕੇ ਨਾਲ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰ ਸਕਣਗੇ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
ਹੀਰੋ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.ਓ.) ਸੋਹਿੰਦਰ ਗਿੱਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਦੇਸ਼ ’ਚ ਇਲੈਕਟ੍ਰਿਕ ਵਾਹਨ ਖੇਤਰ ਦੇ ਵਿਕਾਸ ਲਈ ਇਕ ਬਿਹਤਰ ਬੁਨਿਆਦੀ ਢਾਂਚਾ ਜ਼ਰੂਰੀ ਹੈ। ਇਸ ਭਾਈਵਾਲੀ ਨਾਲ ਦੇਸ਼ ’ਚ ਈ. ਵੀ.ਦੇ ਵਾਧੇ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਖਪਤਕਾਰਾਂ ਨੂੰ ਆਸਾਨੀ ਨਾਲ ਆਪਣੇ ਵਾਹਨਾਂ ਨੂੰ ਚਾਰਜ ਕਰਨ ਦੀ ਸਹੂਲਤ ਮਿਲ ਸਕੇਗੀ।
ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ
ਖਾਣ ਵਾਲੇ ਤੇਲਾਂ ਦੀ ਦਰਾਮਦ 63 ਫੀਸਦੀ ਵਧ ਕੇ 1.17 ਲੱਖ ਕਰੋੜ ਰੁਪਏ ਹੋਈ
NEXT STORY