ਬਿਜ਼ਨੈੱਸ ਡੈਸਕ - ਹੀਰੋ ਮੋਟਰਜ਼ ਲਿਮਟਿਡ ਨੇ ਆਪਣੇ 1000 ਕਰੋੜ ਰੁਪਏ ਦੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਦਾ ਮੁੱਲ ਘੇਰਾ 79-84 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਕੰਪਨੀ ਨੇ ਕਿਹਾ ਕਿ ਆਈ. ਪੀ. ਓ. 16 ਸਤੰਬਰ ਨੂੰ ਖੁੱਲ੍ਹੇਗਾ ਅਤੇ 18 ਸਤੰਬਰ ਨੂੰ ਬੰਦ ਹੋਵੇਗਾ। ਆਈ. ਪੀ. ਓ. 600 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਅਤੇ ਲੱਗਭਗ 400 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦਾ ਮਿਸ਼ਰਣ ਹੋਵੇਗਾ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਨਵੇਂ ਸ਼ੇਅਰ ਜਾਰੀ ਕਰਨ ਤੋਂ ਪ੍ਰਾਪਤ ਰਾਸ਼ੀ ’ਚੋਂ 190 ਕਰੋੜ ਰੁਪਏ ਦੀ ਵਰਤੋਂ ਕੁਝ ਬਕਾਇਆ ਕਰਜ਼ੇ ਦੇ ਭੁਗਤਾਨ ਜਾਂ ਅਗਾਊਂ ਭੁਗਤਾਨ ’ਚ ਕੀਤਾ ਜਾਵੇਗਾ। ਉੱਥੇ ਹੀ 200 ਕਰੋੜ ਰੁਪਏ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਸਥਿਤ ਕੰਪਨੀ ਦੀ ਇਕਾਈ ’ਚ ਸਮਰੱਥਾ ਵਿਸਥਾਰ ਲਈ ਜ਼ਰੂਰੀ ਉਪਕਰਣ ਖਰੀਦਣ ’ਚ ਲਾਏ ਜਾਣਗੇ। ਬਾਕੀ ਰਾਸ਼ੀ ਰਣਨੀਤਕ ਪਹਿਲਾਂ ਅਤੇ ਆਮ ਕਾਰੋਬਾਰੀ ਜ਼ਰੂਰਤਾਂ ਲਈ ਰੱਖੀ ਜਾਵੇਗੀ। ਹੀਰੋ ਮੋਟਰਜ਼ ਦੇ ਸ਼ੇਅਰਾਂ ਦੇ 23 ਸਤੰਬਰ ਨੂੰ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੀਆਂ ਵਪਾਰ ਨੀਤੀਆਂ 'ਤੇ USA-EU ਨੇ ਜ਼ਾਹਰ ਕੀਤੀ ਚਿੰਤਾ, ਨਿਯਮਾਂ 'ਚ ਬਦਲਾਅ ਦੀ ਮੰਗ
NEXT STORY