ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦਰਮਿਆਨ ਮੰਗਲਵਾਰ ਭਾਵ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਵਿਆਜ ਦਰਾਂ 'ਤੇ ਰਿਜ਼ਰਵ ਬੈਂਕ ਦਾ ਫੈਸਲਾ ਇਸ ਹਫਤੇ ਆਉਣ ਵਾਲਾ ਹੈ, ਜਿਸ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਉਡੀਕ ਨੂੰ ਤਰਜੀਹ ਦਿੱਤੀ।
ਵਿਦੇਸ਼ੀ ਮੁਦਰਾ ਦਾ ਵਹਾਅ ਅਤੇ ਅਮਰੀਕੀ ਬਾਜ਼ਾਰ ਵਿੱਚ ਕਮਜ਼ੋਰ ਰੁਖ ਨੇ ਵੀ ਸ਼ੁਰੂਆਤੀ ਵਪਾਰ ਵਿੱਚ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 72.61 ਅੰਕ ਡਿੱਗ ਕੇ 62,714.86 ਅੰਕਾਂ 'ਤੇ ਪਹੁੰਚ ਗਿਆ। NSE ਨਿਫਟੀ 12.15 ਅੰਕ ਡਿੱਗ ਕੇ 18,581.70 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ
ਟਾਪ ਗੇਨਰਜ਼
ਅਲਟ੍ਰਾਟੈੱਕ ਸੀਮਿੰਟ, ਟਾਈਟਨ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਮਾਰੂਤੀ, ਐਕਸਿਸ ਬੈਂਕ
ਟਾਪ ਲੂਜ਼ਰਜ਼
ਟੈੱਕ ਮਹਿੰਦਰਾ, ਇੰਫੋਸਿਸ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਆਈਸੀਆਈਸੀਆਈ ਬੈਂਕ, ਟਾਟਾ ਸਟੀਲ ,ਹਿੰਦੁਸਤਾਨ ਯੂਨੀਲੀਵਰ
ਗਲੋਬਲ ਬਜ਼ਾਰਾਂ ਦਾ ਹਾਲ
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.20 ਫੀਸਦੀ ਡਿੱਗ ਕੇ 76.54 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸ਼ੁੱਕਰਵਾਰ ਨੂੰ 700.98 ਕਰੋੜ ਰੁਪਏ ਦੇ ਸ਼ੇਅਰ ਵੇਚੇ। ਸੋਮਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 240.36 ਅੰਕ ਭਾਵ 0.38 ਫੀਸਦੀ ਚੜ੍ਹ ਕੇ 62,787.47 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਬੈਂਚਮਾਰਕ ਇੰਡੈਕਸ ਨਿਫਟੀ ਵੀ 59.75 ਅੰਕ ਭਾਵ 0.32 ਫੀਸਦੀ ਦੇ ਵਾਧੇ ਨਾਲ 18,593.85 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਕੱਸੇਗਾ ਸ਼ਿਕੰਜਾ, ਹਰ ਛੋਟੀ ਬੱਚਤ ’ਤੇ ਹੋਵੇਗੀ ਨਜ਼ਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਾਊਦੀ ਅਰਬ ਤੇਲ ਉਤਪਾਦਨ 'ਚ 10 ਲੱਖ ਬੈਰਲ ਪ੍ਰਤੀ ਦਿਨ ਦੀ ਕਰੇਗਾ ਕਟੌਤੀ, ਜਾਣੋ ਕੀ ਹੈ ਕਾਰਨ
NEXT STORY