ਨਵੀਂ ਦਿੱਲੀ — ਕੋਰੋਨਾ ਦੀ ਆਫ਼ਤ ਦਰਮਿਆਨ ਸਾਲ 2020 ਦੇ ਖ਼ਤਮ ਹੋਣ ਨੂੰ ਕੁਝ ਦਿਨ ਹੀ ਬਾਕੀ ਬਚੇ ਹਨ। ਇਸ ਸਾਲ ਦੁਨੀਆ ਭਰ 'ਚ ਫੈਲੀ ਕੋਰੋਨਾ ਆਫ਼ਤ ਕਾਰਨ ਦੁਨੀਆ ਭਰ 'ਚ ਕਈ ਥਾਵਾਂ 'ਤੇ ਲੋਕ ਘਰਾਂ 'ਚ ਕੈਦ ਹੋਣ ਲਈ ਮਜਬੂਰ ਹੋਏ। ਤਾਲਾਬੰਦੀ ਕਾਰਨ 'ਘਰੋਂ ਕੰਮ(Work From Home)' ਦਾ ਰੁਝਾਨ ਵਧਿਆ, ਜਿਸ ਨੇ ਨੌਕਰੀਪੇਸ਼ਾ ਲੋਕਾਂ ਨੂੰ ਘਰੋਂ ਕੰਮ ਕਰਨ ਦਾ ਮੌਕਾ ਦਿੱਤਾ। ਅਜਿਹੇ 'ਚ ਸਮੇਂ ਦੀ ਬਚਤ ਦੇ ਨਾਲ-ਨਾਲ ਮੁਲਾਜ਼ਮਾਂ ਦੀਆਂ ਛੁੱਟੀਆਂ ਦੀ ਵੀ ਕਾਫੀ ਬਚਤ ਹੋਈ ਹੈ। ਹੁਣ ਇਨ੍ਹਾਂ ਬਚੀਆਂ ਛੁੱਟੀਆਂ ਨੂੰ ਲੈ ਕੇ ਕੰਪਨੀ ਨੇ ਕੁਝ ਨਵੇਂ ਬਦਲਾਅ ਕੀਤੇ ਹਨ।
ਮੁਲਾਜ਼ਮਾਂ ਨੂੰ ਮਿਲੇਗਾ ਨਕਦ ਭੁਗਤਾਨ
ਰਵਾਇਤੀ ਸੋਚ ਤੋਂ ਹਟ ਕੇ ਨਵੀਂ ਪਹਿਲ ਕਰਨ ਵਾਲੀਆਂ ਕੰਪਨੀਆਂ ਵਿਚ ਆ.ਪੀ.ਜੀ. ਗਰੁੱਪ, ਮਾਇੰਡਸਟ੍ਰੀ, ਮਹਿੰਦਰਾ ਐਂਡ ਮਹਿੰਦਰਾ ਅਤੇ ਕੈਸ਼ਕਰੋ ਸਮੇਤ ਕਈ ਕੰਪਨੀਆਂ ਦੇ ਨਾਲ ਸ਼ਾਮਲ ਹਨ। ਜਿਥੇ ਕੁਝ ਕੰਪਨੀਆਂ ਬਚੀਆਂ ਹੋਈਆਂ ਛੁੱਟੀਆਂ ਲਈ ਮੁਲਾਜ਼ਮਾਂ ਨੂੰ ਨਕਦ ਭੁਗਤਾਨ ਕਰ ਰਹੀਆਂ ਹਨ ਉਥੇ ਕੁਝ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਅਗਸੀ ਤਿਮਾਹੀ(ਜਮਵਰੀ-ਮਾਰਚ) ਤੱਕ ਆਪਣੀਆਂ ਬਚੀਆਂ ਹੋਈਆਂ ਛੁੱਟੀਆਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ
ਇਹ ਸਾਲ ਹੋਰ ਦੂਜੇ ਸਾਲਾਂ ਨਾਲੋਂ ਰਿਹਾ ਵੱਖ
ਹੁਣ ਤੱਕ ਦੀ ਵਿਵਸਥਾ ਮੁਤਾਬਕ ਜੇਕਰ ਤੁਸੀਂ ਛੁੱਟੀਆਂ ਨਹੀਂ ਲੈਂਦੇ ਤਾਂ ਉਹ ਸਾਲ ਖ਼ਤਮ ਹੋਣ ਦੇ ਨਾਲ ਹੀ ਬੇਕਾਰ ਹੋ ਜਾਂਦੀਆਂ ਸਨ ਪਰ ਇਸ ਵਾਰ ਕੰਪਨੀਆਂ ਨੇ ਰਵਾਇਤੀ ਸੋਚ ਨੂੰ ਬਦਲ ਦਿੱਤਾ ਹੈ। ਕੰਪਨੀਆਂ ਆਪਣੇ ਨਾਲ-ਨਾਲ ਆਪਣੇ ਮੁਲਾਜ਼ਮਾਂ ਦੀ ਫਿਕਰ ਰੱਖਦੀਆਂ ਪ੍ਰਤੀਤ ਹੋ ਰਹੀਆਂ ਹਨ। ਆਰਪੀਜੀ ਗਰੁੱਪ ਦੇ ਚੀਫ ਟੈਲੇਂਟ ਆਫ਼ਿਸਰ ਸੁਪ੍ਰਤੀਕ ਭੱਟਾਚਾਰੀਆ ਨੇ ਇਸ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਲ ਦੂਜੇ ਸਾਲਾਂ ਦੇ ਮੁਕਾਬਲੇ ਵੱਖਰਾ ਹੈ। ਅਸੀਂ ਫ਼ੈਸਲਾ ਕੀਤਾ ਹੈ ਕਿ ਸਾਡੇ ਮੁਲਾਜ਼ਮ ਇਸ ਸਾਲ ਦੀਆਂ ਬਚੀਆਂ ਹੋਈਆਂ ਛੁੱਟੀਆਂ ਨੂੰ ਅਗਲੇ ਸਾਲ ਦੀ ਦੂਜੀ ਤਿਮਾਹੀ ਤੱਕ ਇਸਤੇਮਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸੁਕੰਨਿਆ ਸਮਰਿਧੀ ਯੋਜਨਾ 'ਚ ਹੋਏ ਇਹ ਅਹਿਮ ਬਦਲਾਅ, ਖਾਤਾਧਾਰਕਾਂ ਲਈ ਜਾਣਨੇ ਬੇਹੱਦ ਜ਼ਰੂਰੀ
ਨੋਟ - ਕੀ ਤੁਹਾਨੂੰ ਲੱਗਦਾ ਹੈ ਕਿ ਕੰਪਨੀਆਂ ਦੀ ਇਹ ਛੋਟ ਦਾ ਲਾਭ ਹੋਰ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਵੀ ਮਿਲਣਾ ਚਾਹੀਦਾ ਹੈ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਟੁੱਟਿਆ
NEXT STORY