ਨਵੀਂ ਦਿੱਲੀ - ਬੇਟੀਆਂ ਲਈ ਸਰਕਾਰ ਵਲੋਂ ਜਾਰੀ ਯੋਜਨਾ ਸੁਕਨਿਆ ਸਮ੍ਰਿਧੀ ਯੋਜਨਾ ਵਿਚ ਕੁਝ ਬਦਲਾਅ ਕੀਤੇ ਗਏ ਹਨ। ਇਸ ਯੋਜਨਾ ਦੇ ਕੁਝ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਅੱਜ ਅਸੀਂ ਤੁਹਾਨੂੰ ਇਸ ਯੋਜਨਾ ਦੇ ਨਿਯਮਾਂ 'ਚ ਆਏ ਛੋਟੇ-ਛੋਟੇ ਬਦਲਾਅ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ।
ਖਾਤਾ ਡਿਫਾਲਟ ਹੋਣ ਦੇ ਬਾਵਜੂਦ ਨਹੀਂ ਬਦਲੇਗੀ ਵਿਆਜ ਦਰ
ਸਕੀਮ ਦੇ ਨਿਯਮਾਂ ਅਨੁਸਾਰ ਹਰ ਸਾਲ ਇਸ ਸਕੀਮ ਵਿਚ ਘੱਟੋ-ਘੱਟ 250 ਰੁਪਏ ਜਮ੍ਹਾ ਕਰਾਉਣੇ ਜ਼ਰੂਰੀ ਹਨ। ਜੇ ਇਹ ਰਕਮ ਹਰ ਮਹੀਨੇ ਜਮ੍ਹਾ ਨਹੀਂ ਕੀਤੀ ਜਾਂਦੀ ਤਾਂ ਇਸ ਖ਼ਾਤੇ ਨੂੰ ਡਿਫਾਲਟ ਖਾਤਾ ਮੰਨਿਆ ਜਾਂਦਾ ਸੀ। ਹੁਣ ਨਵੇਂ ਨਿਯਮਾਂ ਅਨੁਸਾਰ ਜੇ ਖਾਤਾ ਦੁਬਾਰਾ ਚਾਲੂ ਨਾ ਕੀਤਾ ਗਿਆ ਤਾਂ ਪਰਿਪੱਕਤਾ ਦੇ ਸਮੇਂ ਤੱਕ ਡਿਫਾਲਟ ਖਾਤੇ 'ਤੇ ਇਸ ਸਕੀਮ ਤਹਿਤ ਲਾਗੂ ਦਰ 'ਤੇ ਵਿਆਜ ਮਿਲਣਾ ਜਾਰੀ ਰਹੇਗਾ। ਅਰਥਾਤ ਖ਼ਾਤੇ ਵਿਚ ਜਿੰਨੀ ਬਕਾਇਆ ਰਾਸ਼ੀ ਹੋਵੇਗੀ ਉਸੇ ਰਾਸ਼ੀ ਦੇ ਆਧਾਰ 'ਤੇ ਯੋਜਨਾ ਦੀ ਮਿਆਦ ਪੂਰੀ ਹੋਣ ਤੱਕ ਵਿਆਜ ਮਿਲਦਾ ਰਹੇਗਾ। ਹਰਕੇ ਖਾਤਾ ਧਾਰਕਾਂ ਲਈ ਇਹ ਇਕ ਚੰਗੀ ਖ਼ਬਰ ਹੈ।
ਪੁਰਾਣੇ ਨਿਯਮਾਂ ਅਨੁਸਾਰ ਅਜਿਹੇ ਡਿਫਾਲਟ ਖਾਤਿਆਂ 'ਤੇ ਡਾਕਘਰ ਬਚਤ ਖਾਤੇ 'ਤੇ ਲਾਗੂ ਦਰ 'ਤੇ ਵਿਆਜ ਦਰ ਦਾ ਭੁਗਤਾਨ ਕੀਤਾ ਜਾਂਦਾ ਸੀ। ਸੁਕਨੀਆ ਸਮ੍ਰਿਧੀ ਖਾਤੇ ਦੇ ਮੁਕਾਬਲੇ ਡਾਕਘਰ ਬਚਤ ਖਾਤਿਆਂ ਦੀ ਵਿਆਜ ਦਰ ਬਹੁਤ ਘੱਟ ਹੈ। ਜਿੱਥੇ ਡਾਕਘਰ ਬਚਤ ਖਾਤਿਆਂ ਦੀ ਵਿਆਜ ਦਰ ਹੁਣ 4 ਪ੍ਰਤੀਸ਼ਤ ਹੈ। ਉਥੇ ਸੁਕੱਨਿਆ ਸਮਰਿਧੀ ਯੋਜਨਾ 'ਤੇ 7.6 ਪ੍ਰਤੀਸ਼ਤ ਵਿਆਜ ਮਿਲਦਾ ਹੈ।
ਸਮੇਂ ਤੋਂ ਪਹਿਲਾਂ ਖਾਤੇ ਨੂੰ ਕਰ ਸਕਦੇ ਹੋ ਬੰਦ
ਸਕੀਮ ਦੇ ਨਵੇਂ ਨਿਯਮਾਂ ਅਨੁਸਾਰ ਬੇਟੀ ਦੀ ਮੌਤ ਹੋਣ ਜਾਂ 'ਤਰਸ' ਦੇ ਅਧਾਰ 'ਤੇ ਸੁਕਨਿਆ ਸਮ੍ਰਿਧੀ ਖਾਤੇ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨ ਦੀ ਆਗਿਆ ਦਿੱਤੀ ਗਈ ਹੈ। ਤਰਸ ਵਿਚ ਅਜਿਹੀਆਂ ਸ਼ਰਤਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਖਾਤਾ ਧਾਰਕ ਦੀ ਇੱਕ ਘਾਤਕ ਬਿਮਾਰੀ ਦਾ ਇਲਾਜ ਜਾਂ ਮਾਤਾ-ਪਿਤਾ ਦੀ ਮੌਤ ਵਰਗੀਆਂ ਸਥਿਤੀਆਂ ਸ਼ਾਮਲ ਕੀਤੀਆਂ ਗਈਆਂ ਹਨ। ਯੋਜਨਾ ਦੇ ਪੁਰਾਣੇ ਨਿਯਮਾਂ ਅਨੁਸਾਰ ਖਾਤਾ ਦੋ ਮਾਮਲਿਆਂ ਵਿਚ ਬੰਦ ਕੀਤਾ ਜਾ ਸਕਦਾ ਹੈ। ਪਹਿਲਾਂ ਧੀ ਦੀ ਮੌਤ ਹੋਣ ਦੀ ਸਥਿਤੀ ਵਿਚ ਅਤੇ ਦੂਜਾ ਉਸਦੇ ਰਹਿਣ ਦਾ ਪਤਾ ਬਦਲਣ ਦੀ ਸਥਿਤੀ ਵਿਚ ਸੰਭਵ ਸੀ।
ਇਹ ਵੀ ਪੜ੍ਹੋ: ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ
ਦੋ ਤੋਂ ਵੱਧ ਧੀਆਂ ਦੇ ਮਾਮਲੇ ਵਿਚ ਖਾਤੇ ਖੋਲ੍ਹਣ ਦੇ ਨਿਯਮ
ਸਕੀਮ ਤਹਿਤ ਦੋ ਧੀਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ ਇਕ ਧੀ ਦੇ ਜਨਮ ਤੋਂ ਬਾਅਦ ਜੇ ਦੋ ਜੁੜਵਾਂ ਧੀਆਂ ਹਨ, ਤਾਂ ਉਨ੍ਹਾਂ ਸਾਰਿਆਂ ਲਈ ਖਾਤਾ ਖੋਲ੍ਹਿਆ ਜਾ ਸਕਦਾ ਹੈ। ਨਵੇਂ ਨਿਯਮਾਂÎ ਅਨੁਸਾਰ ਜੇ ਦੋ ਤੋਂ ਵੱਧ ਧੀਆਂ ਲਈ ਆਪਣਾ ਖਾਤਾ ਖੋਲ੍ਹਣਾ ਹੈ, ਤਾਂ ਜਨਮ ਸਰਟੀਫਿਕੇਟ ਦੇ ਨਾਲ ਹਲਫਨਾਮਾ ਜਮ੍ਹਾ ਕਰਨਾ ਪਏਗਾ। ਪੁਰਾਣੇ ਨਿਯਮਾਂ ਤਹਿਤ ਸਰਪ੍ਰਸਤ ਨੂੰ ਸਿਰਫ ਡਾਕਟਰੀ ਸਰਟੀਫਿਕੇਟ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਸੀ।
ਖਾਤਾ ਓਪਰੇਟਿੰਗ ਨਿਯਮ
ਨਵੇਂ ਨਿਯਮਾਂ ਅਨੁਸਾਰ ਜਦੋਂ ਤੱਕ ਬੇਟੀ 18 ਸਾਲ ਦੀ ਨਹੀਂ ਹੋ ਜਾਂਦੀ ਇਸ ਸਮੇਂ ਤੱਕ ਉਸਨੂੰ ਅਕਾਉਂਟ ਨੂੰ ਸੰਚਾਲਿਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਪੁਰਾਣੇ ਨਿਯਮਾਂ ਵਿਚ ਉਸਨੂੰ 10 ਸਾਲਾਂ ਵਿਚ ਅਜਿਹਾ ਕਰਨ ਦੀ ਆਗਿਆ ਸੀ। ਨਵੇਂ ਨਿਯਮਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਤੱਕ ਖਾਤਾ ਧਾਰਕ 18 ਸਾਲਾਂ ਦਾ ਨਹੀਂ ਹੋ ਜਾਂਦਾ ਉਦੋਂ ਤੱਕ ਮਾਪੇ ਖਾਤੇ ਦਾ ਸੰਚਾਲਨ ਕਰਨਗੇ। ਧੀ 18 ਸਾਲ ਦੀ ਹੋਣ ਤੋਂ ਬਾਅਦ, ਜ਼ਰੂਰੀ ਦਸਤਾਵੇਜ਼ ਉਸ ਬੈਂਕ / ਡਾਕਘਰ ਵਿਚ ਜਮ੍ਹਾ ਕਰਾਉਣੇ ਪੈਣਗੇ ਜਿਥੇ ਖਾਤਾ ਖੁੱਲ੍ਹਾ ਹੈ।
ਵਿਆਜ
ਨਵੇਂ ਨਿਯਮਾਂ ਵਿਚ ਖਾਤੇ ਵਿਚ ਗਲਤ ਵਿਆਜ ਦੀ ਵਾਪਸੀ ਦੀ ਵਿਵਸਥਾ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਨਿਯਮਾਂ ਤਹਿਤ ਵਿੱਤੀ ਸਾਲ ਦੇ ਅੰਤ ਵਿਚ ਖਾਤੇ ਵਿਚ ਵਿਆਜ ਜਮ੍ਹਾਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਛੋਟੇ ਸ਼ਹਿਰਾਂ ’ਚ ਮੋਬਾਈਲ ਵਾਲੇਟ ਤੋਂ ਖਰੀਦ ਰਹੇ ਹਨ ਡਿਜੀਟਲ ਗੋਲਡ
ਖਾਤਾ ਖੋਲ੍ਹਣ ਲਈ ਲੋੜੀਂਦੇ ਦਸਤਾਵੇਜ਼
ਸੁਕਨੀਆ ਸਮ੍ਰਿਧੀ ਖਾਤਾ ਖੋਲ੍ਹਣ ਲਈ ਫਾਰਮ, ਬੱਚੇ ਦਾ ਜਨਮ ਸਰਟੀਫਿਕੇਟ, ਜਮ੍ਹਾਕਰਤਾ (ਮਾਪਿਆਂ ਜਾਂ ਸਰਪ੍ਰਸਤ) ਦਾ ਪਛਾਣ ਪੱਤਰ ਜਿਵੇਂ ਪੈਨ ਕਾਰਡ, ਰਾਸ਼ਨ ਕਾਰਡ, ਡ੍ਰਾਇਵਿੰਗ ਲਾਇਸੈਂਸ, ਪਾਸਪੋਰਟ ਆਦਿ। ਜਮ੍ਹਾਂ ਕਰਾਉਣ ਵਾਲੇ ਦੇ ਪਤੇ ਦਾ ਪ੍ਰਮਾਣ ਪੱਤਰ ਜਿਵੇਂ ਪਾਸਪੋਰਟ, ਰਾਸ਼ਨ ਕਾਰਡ, ਬਿਜਲੀ ਦਾ ਬਿੱਲ, ਟੈਲੀਫੋਲ ਬਿੱਲ ਆਦਿ। ਤੁਸੀਂ ਪੈਸੇ ਜਮ੍ਹਾ ਕਰਨ ਲਈ ਨੈੱਟ-ਬੈਂਕਿੰਗ ਦੀ ਵਰਤੋਂ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪੈਟਰੋਲ ਦੀਆਂ ਕੀਮਤਾਂ 90 ਰੁਪਏ ਲਿਟਰ ਦੇ ਪਾਰ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ
ਨੋਟ - ਸਰਕਾਰ ਵਲੋਂ ਕੀਤੇ ਗਏ ਇਨ੍ਹਾਂ ਬਦਲਾਅ ਦਾ ਕੀ ਅਸਲ ਵਿਚ ਖ਼ਾਤਾਧਾਰਕਾਂ ਨੂੰ ਕੋਈ ਲਾਭ ਮਿਲੇਗਾ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਰ੍ਹੋਂ ਦਾ ਤੇਲ ਜਲਦ ਹੋਵੇਗਾ ਸਸਤਾ, FSSAI ਨੇ ਹਟਾਈ ਇਹ ਰੋਕ
NEXT STORY