ਆਟੋ ਡੈਸਕ– ਜਪਾਨ ਦੀ ਕਾਰ ਨਿਰਮਾਤਾ ਕੰਪਨੀ ਹੋਂਡਾ ਦੇ ਸਰਵਰ ’ਤੇ ਸਾਈਬਰ ਹਮਲਾ ਹੋਇਆ ਹੈ ਜਿਸ ਕਾਰਨ ਭਾਰਤ, ਤੁਰਕੀ ਅਤੇ ਬ੍ਰਾਜ਼ੀਲ ਦੀਆਂ ਫੈਕਟਰੀਆਂ ’ਚ ਕੰਮ ਠੱਪ ਹੋ ਗਿਆ ਹੈ। ਇਹ ਸਾਈਬਰ ਹਮਲਾ ਇਸੇ ਹਫ਼ਤੇ ਦੀ ਸ਼ੁਰੂਆਤ ’ਚ ਹੋਂਡਾ ਦੇ ਇੰਟਰਨਲ ਸਰਵਰ ’ਤੇ ਹੋਇਆ ਹੈ ਜਿਥੋਂ ਕੰਪਨੀ ਦੇ ਸਾਰੇ ਸਿਸਟਮਸ ’ਚ ਇਕ ਵਾਇਰਸ ਫ਼ੈਲਾਇਆ ਗਿਆ। ਇਸ ਗੱਲ ਦੀ ਜਾਣਕਾਰੀ ਕੰਪਨੀ ਦੇ ਇਕ ਬੁਲਾਰੇ ਨੇ ਏ.ਐੱਫ.ਪੀ. ਨੂੰ ਦਿੱਤੀ ਹੈ।
ਕੁਲ 11 ਫੈਕਟਰੀਆਂ ਨੂੰ ਬਣਾਇਆ ਗਿਆ ਨਿਸ਼ਾਨਾ
ਭਾਰਤ ਅਤੇ ਬ੍ਰਾਜ਼ੀਲ ’ਚ ਹੋਂਡਾ ਦੀ ਦੀ ਮੋਟਰਸਾਈਕਲ ਫੈਕਟਰੀ ਅਤੇ ਤੁਰਕੀ ’ਚ ਹੋਂਡਾ ਦੀ ਕਾਰ ਫੈਕਟਰੀ ਇਸ ਹਮਲੇ ਦਾ ਸ਼ਿਕਾਰ ਹੋਈਆਂ ਹਨ। ਰਿਪੋਰਟ ਮੁਤਾਬਕ, ਹੋਂਡਾ ਦੀਆਂ 11 ਫੈਕਟਰੀਆਂ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ ਜਿਨ੍ਹਾਂ ’ਚੋਂ 5 ਫੈਕਟਰੀਆਂ ਅਮਰੀਕਾ ’ਚ ਹਨ। ਬੁਲਾਰੇ ਨੇ ਦੱਸਿਆ ਕਿ ਹੋਂਡਾ ਦੇ ਕਾਰੋਬਾਰ ’ਤੇ ਵਿਸ਼ਵ ਪੱਧਰ ’ਤੇ ਇਸ ਸਾਈਬਰ ਹਮਲੇ ਨਾਲ ਸੀਮਿਤ ਪ੍ਰਭਾਵ ਪਵੇਗਾ, ਫਿਲਹਾਲ ਕੰਪਨੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੰਪਨੀ ਨੂੰ ਲੱਗਾ ਦੋਹਰਾ ਝਟਕਾ
ਦੱਸ ਦੇਈਏ ਕਿ ਹੋਂਡਾ ਸਮੇਤ ਹੋਰ ਕਾਰ ਕੰਪਨੀਆਂ ਉਂਝ ਹੀ ਕੋਰੋਨਾ ਮਹਾਮਾਰੀ ਕਾਰਨ ਵਿਕਰੀ ’ਚ ਮੰਦੀ ਦੀ ਮਾਰ ਝੱਲ ਰਹੀਆਂ ਹਨ। ਅਜਿਹੇ ’ਚ ਇਸ ਸਾਈਬਰ ਹਮਲੇ ਨਾਲ ਕੰਪਨੀ ਨੂੰ ਦੋਹਰਾ ਝਟਕਾ ਲੱਗਾ ਹੈ। ਤਾਲਾਬੰਦੀ ਦੌਰਾਨ ਸਾਈਬਰ ਅਪਰਾਧਾਂ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ਗੱਲ ਨਾਲ ਸਾਈਬਰ ਪੁਲਸ ਅਤੇ ਸਾਈਬਰ ਮਾਹਰ ਦੋਵੇਂ ਸਹਿਮਤ ਹਨ।
ਚੈੱਕ ਬਾਊਂਸ ਹੋਣ 'ਤੇ ਹੁਣ ਨਹੀਂ ਜਾਣਾ ਪਏਗਾ ਜੇਲ੍ਹ, ਸਰਕਾਰ ਕਰ ਰਹੀ ਹੈ ਵਿਚਾਰ
NEXT STORY