ਮੁੰਬਈ, (ਬੀ. ਐੱਨ.)– ਮਾਸ ਮੋਬਿਲਟੀ ਦੇ ਖੇਤਰ ’ਚ ਨਵਾਂ ਮਾਪਦੰਡ ਸਥਾਪਿਤ ਕਰਦੇ ਹੋਏ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਭਾਰਤ ’ਚ ਆਪਣਾ ਸਭ ਤੋਂ ਕਿਫਾਇਤੀ ਅਤੇ ਈਂਧਣ-ਪ੍ਰਭਾਵੀ ਮਾਸ ਮੋਟਰਸਾਈਕਲ ਸ਼ਾਈਨ 100 ਲਾਂਚ ਕੀਤਾ ਹੈ। ਹੁਣ 100-110 ਸੀ. ਸੀ. ਬੇਸਿਕ ਸੈਗਮੈਂਟ ਕੈਟੇਗਰੀ ’ਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਬਣਾਉਂਦੇ ਹੋਏ, 125 ਸੀ. ਸੀ. ਸੈਗਮੈਂਟ ’ਚ ਹੋਂਡਾ ਦੇ ਬ੍ਰਾਂਡ ਸ਼ਾਈਨ ਦੀ ਨਿਰਵਿਵਾਦ ਲੀਡਰਸ਼ਿਪ ਇਸ ਵਲੋਂ ਖਪਤਕਾਰਾਂ ਨੂੰ ਮੁਹੱਈਆ ਕਰਵਾਏ ਗਏ ਭਰੋਸੇ, ਯਕੀਨ ਅਤੇ ਆਧੁਨਿਕ ਟੈਕਨੋਲੋਜੀ ਦੀ ਪੁਸ਼ਟੀ ਕਰਦੀ ਹੈ।
ਸ਼ਾਈਨ 100 ਨੂੰ 12 ਪੇਟੈਂਟ ਐਪਲੀਕੇਸ਼ਨਜ਼ ਨਾਲ ਵਿਕਸਿਤ ਕੀਤਾ ਗਿਆ ਹੈ, ਜੋ ਪਹਿਲਾਂ ਨਾਲੋਂ ਵੀ ਜ਼ਿਆਦਾ ਭਰੋਸੇਯੋਗਤਾ ਨੂੰ ਯਕੀਨੀ ਕਰਦੇ ਹਨ। ਸ਼ਾਈਨ 5 ਰੰਗਾਂ (ਬਲੈਕ ਵਿਦ ਰੈੱਡ ਸਟ੍ਰਾਈਪਸ, ਬਲੈਕ ਵਿਦ ਬਲੂ ਸਟ੍ਰਾਈਪਸ, ਬਲੈਕ ਵਿਦ ਗ੍ਰੀਨ ਸਟ੍ਰਾਈਪਸ, ਬਲੈਕ ਵਿਦ ਗੋਲਡ ਸਟ੍ਰਾਈਪਸ ਅਤੇ ਬਲੈਕ ਵਿਦ ਯੈਲੋ ਸਟ੍ਰਾਈਪਸ) ’ਚ ਮੁਹੱਈਆ ਹੈ। ਨਵੀਂ ਸ਼ਾਈਨ ਬਾਈਕ 64900 ਰੁਪਏ (ਐਕਸ ਸ਼ੋਅ ਰੂਮ, ਮੁੰਬਈ) ਦੀ ਆਕਰਸ਼ਕ ਕੀਮਤ ’ਤੇ ਮੁਹੱਈਆ ਹੈ।
RBI ਦੇ ਡਿਪਟੀ ਗਵਰਨਰ ਰਵੀਸ਼ੰਕਰ ਦਾ ਕਾਰਜਕਾਲ ਇੱਕ ਸਾਲ ਲਈ ਵਧਾਇਆ
NEXT STORY