ਟੈਕ ਡੈਸਕ : ਦਿੱਗਜ ਟੈਕ ਕੰਪਨੀ ਐਪਲ (Apple) ਨੇ ਭਾਰਤੀ ਅਤੇ ਗਲੋਬਲ ਬਾਜ਼ਾਰ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਕਿਫਾਇਤੀ ਲੈਪਟਾਪ 'MacBook Neo' ਤੋਂ ਪਰਦਾ ਚੁੱਕ ਦਿੱਤਾ ਹੈ। ਇਹ ਇੱਕ ਐਂਟਰੀ-ਲੈਵਲ ਮੈਕਬੁੱਕ ਹੈ, ਜੋ ਯੂਜ਼ਰਸ ਨੂੰ ਘੱਟ ਕੀਮਤ ਵਿੱਚ ਫਲੈਗਸ਼ਿਪ ਵਰਗਾ ਅਨੁਭਵ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ...ਕਿਸਾਨਾਂ ਦੀ ਹੋ ਗਈ ਬੱਲੇ-ਬੱਲੇ ! ਹੁਣ ਹਰ ਮਹੀਨੇ ਮਿਲੇਗੀ 3000 ਰੁਪਏ, ਜਾਣੋ ਕੀ ਹੈ ਪੂਰੀ ਸਕੀਮ
ਤਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗਾ ਕਿ ਭਾਰਤ ਵਿੱਚ Apple MacBook Neo ਦੀ ਕੀਮਤ 69,900 ਰੁਪਏ ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਵਿਦਿਆਰਥੀ ਆਪਣੀ 'ਸਟੂਡੈਂਟ ਆਈਡੀ' (Student ID) ਦੀ ਵਰਤੋਂ ਕਰਕੇ ਇਸ ਨੂੰ 59,900 ਰੁਪਏ ਵਿੱਚ ਖਰੀਦ ਸਕਦੇ ਹਨ, ਯਾਨੀ ਕਿ ਉਨ੍ਹਾਂ ਨੂੰ ਸਿੱਧਾ 10,000 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਡਿਵਾਈਸ ਲਈ ਪ੍ਰੀ-ਆਰਡਰ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਦੀ ਪਹਿਲੀ ਸੇਲ 11 ਮਾਰਚ, 2026 ਤੋਂ ਸ਼ੁਰੂ ਹੋਵੇਗੀ।
A18 ਚਿੱਪ ਅਤੇ ਦਮਦਾਰ ਪ੍ਰਦਰਸ਼ਨ MacBook Neo ਵਿੱਚ ਐਪਲ ਦੀ A18 ਚਿੱਪ ਦੀ ਵਰਤੋਂ ਕੀਤੀ ਗਈ ਹੈ, ਜੋ ਕਿ iPhone 16 ਵਿੱਚ ਵੀ ਮੌਜੂਦ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਪ੍ਰਦਰਸ਼ਨ M1 ਲੈਵਲ ਦੇ ਮੈਕਬੁੱਕ ਦੇ ਬਰਾਬਰ ਹੋਵੇਗਾ। ਇਸ ਵਿੱਚ 12.9 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦੀ ਪੀਕ ਬ੍ਰਾਈਟਨੈੱਸ 4000 ਨਿਟਸ ਹੈ।
ਇਹ ਵੀ ਪੜ੍ਹੋ...ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ ਲੱਗੀ ਲੰਬੀ ਲਾਈਨ
ਇਹ ਹੈ ਇਸਦੀ ਖਾਸੀਅਤ
ਇਸ ਲੈਪਟਾਪ ਵਿੱਚ 36.5Wh ਦੀ ਬੈਟਰੀ ਹੈ, ਜੋ ਵੀਡੀਓ ਸਟ੍ਰੀਮਿੰਗ ਦੌਰਾਨ ਲਗਾਤਾਰ 16 ਘੰਟੇ ਦਾ ਬੈਕਅੱਪ ਦੇ ਸਕਦੀ ਹੈ। ਇਹ 20W ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਬੇਸ ਮਾਡਲ ਵਿੱਚ 8GB ਰੈਮ ਅਤੇ 256GB ਸਟੋਰੇਜ ਮਿਲੇਗੀ, ਜਿਸ ਨੂੰ 512GB ਤੱਕ ਵਧਾਇਆ ਜਾ ਸਕਦਾ ਹੈ। ਇਸਦੇ ਨਾਲ ਹਿ ਇਹ ਨਵੀਂ ਮੈਕਬੁੱਕ ਚਾਰ ਵੱਖ-ਵੱਖ ਰੰਗਾਂ - Citrus, Indigo, Blush ਅਤੇ Silver ਵਿੱਚ ਉਪਲਬਧ ਹੋਵੇਗਾ। ਇਹ ਐਪਲ ਦੇ ਸਭ ਤੋਂ ਕਿਫਾਇਤੀ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ iPhone 17 ਦੀ ਕੀਮਤ ਵੀ ਬਾਜ਼ਾਰ ਵਿੱਚ 82,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
OnePlus ਮਚਾਏਗਾ ਸਮਾਰਟਫੋਨ ਮਾਰਕੀਟ 'ਚ ਤਹਿਲਕਾ ! ਲਾਂਚ ਕਰਨ ਜਾ ਰਹੀ ਧਾਕੜ ਫ਼ੋਨ, ਮਿਲੇਗੀ 7500mAh ਬੈਟਰੀ ਤੇ ਹੋਰ...
NEXT STORY