ਮਿਲਾਨ (ਇਟਲੀ) (ਯੂ. ਐੱਨ. ਆਈ.)-ਦੋਪਹੀਆ ਵਾਹਨ ਨਿਰਮਾਣ ਦੀ ਪ੍ਰਮੁੱਖ ਕੰਪਨੀ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਭਾਰਤ ਦੀ ਭੂਗੋਲਿਕ ਸਥਿਤੀ ਅਤੇ ਉਪਲੱਬਧ ਸਕਿਲਡ ਕਿਰਤ ਬਲ ਦਾ ਲਾਭ ਲੈਂਦੇ ਹੋਏ ਘਰੇਲੂ ਵਿਕਰੀ ਦੇ ਨਾਲ ਹੀ ਪੂਰਬੀ ਏਸ਼ੀਆ ਅਤੇ ਯੂਰਪੀ ਬਾਜ਼ਾਰਾਂ ’ਚ ਬਰਾਮਦ ਲਈ ਵੀ ਦੇਸ਼ ’ਚ ਮੋਟਰਸਾਈਕਲ ਬਣਾਏਗੀ।
ਕੰਪਨੀ ਦੇ ਵਿਕਰੀ ਅਤੇ ਮਾਰਕੀਟਿੰਗ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਅਤੇ ਉੱਚ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਗੁਲੇਰੀਆ ਨੇ ਇੱਥੇ ਭਾਰਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਪਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤਹਿਤ ਦੇਸ਼ ’ਚ ਉਤਪਾਦਨ ਪਲਾਂਟ ਲਾਏਗੀ।
ਸੇਵਾ ਖੇਤਰ ’ਚ ਕਾਫੀ ਸੰਭਾਵਨਾਵਾਂ : ਗੋਇਲ
NEXT STORY