ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੌਰਾਨ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਵਿਵਸਥਾ ’ਚ ਵਿਆਪਕ ਬਦਲਾਅ ਦਿਖ ਸਕਦਾ ਹੈ। ਇਸ ਦੇ ਤਹਿਤ ਜੀ. ਐੱਸ. ਟੀ. ਢਾਂਚੇ ਨੂੰ ਮੌਜੂਦਾ 4 ਸਲੈਬ ਤੋਂ ਘਟਾ ਕੇ 3 ਸਲੈਬ ਵਾਲੇ ਢਾਂਚੇ ’ਚ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਰੰਜਿਸ਼ ਕਾਰਨ ਵੱਢ 'ਤਾ ਨੌਜਵਾਨ ਦਾ ਨੱਕ, 5 ਦੋਸ਼ੀ ਗ੍ਰਿਫਤਾਰ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜੀ. ਐੱਸ. ਟੀ. ਕੌਂਸਲ ਦੇ ਤਹਿਤ ਕੇਂਦਰ ਅਤੇ ਸੂਬਿਆਂ ਦੇ ਅਧਿਕਾਰੀਆਂ ਵਾਲੀ ਫਿਟਮੈਂਟ ਕਮੇਟੀ ਨੇ ਮਾਲੀਆ ਨਿਰਪੱਖ ਢਾਂਚਾ ਤਿਆਰ ਕਰਨ ਲਈ ਜੀ. ਐੱਸ. ਟੀ. ਦਰਾਂ ਨੂੰ ਤਰਕਸ਼ੀਲ ਬਣਾਉਣ ਦੀ ਪ੍ਰਕਿਰਿਆ ’ਤੇ ਨਵੇਂ ਸਿਰਿਓਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚ ਕੁਝ ਦਰਾਂ ਅਤੇ ਖਾਸ ਤੌਰ ’ਤੇ 12 ਫੀਸਦੀ ਦਰ ਨੂੰ ਹਟਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਮੌਜੂਦਾ ਦਰ ਢਾਂਚੇ ’ਚ 5 ਫੀਸਦੀ, 12 ਫੀਸਦੀ, 18 ਫੀਸਦੀ ਦੀਆਂ ਸਟੈਂਡਰਡ ਦਰਾਂ ਅਤੇ 28 ਫੀਸਦੀ ਦੀ ਵੱਧ ਤੋਂ ਵੱਧ ਦਰ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ ਕੁਝ ਵਸਤੂਆਂ ਅਤੇ ਸੇਵਾਵਾਂ ਲਈ ਜ਼ੀਰੋ ਅਤੇ ਵਿਸ਼ੇਸ਼ ਦਰਾਂ ਵੀ ਹਨ। ਫਿਟਮੈਂਟ ਕਮੇਟੀ ਟੈਕਸ ਦੀਆਂ ਦਰਾਂ ਅਤੇ ਉਸ ਵਿਚ ਸੰਭਾਵੀ ਸੁਧਾਰ ਲਈ ਇਨਪੁਟ ਤਿਆਰ ਕਰ ਰਹੀ ਹੈ। ਇਸ ਨੂੰ ਜੀ. ਐੱਸ. ਟੀ. ਦਰਾਂ ’ਚ ਬਦਲਾਅ ਦਾ ਸੁਝਾਅ ਦੇਣ ਲਈ ਜੀ. ਐੱਸ. ਟੀ. ਕੌਂਸਲ ਵੱਲੋਂ ਗਠਿਤ ਮੰਤਰੀਆਂ ਦੇ ਸਮੂਹ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਮਾਲ ਵਿਭਾਗ ਨੇ ਉਮੀਦ ਪ੍ਰਗਟਾਈ ਹੈ ਕਿ ਜੀ. ਐੱਸ. ਟੀ. ਦੀਆਂ ਸੋਧੀਆਂ ਦਰਾਂ ਚਾਲੂ ਵਿੱਤੀ ਸਾਲ ’ਚ ਹੀ ਲਾਗੂ ਹੋ ਜਾਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਵੋਟਿੰਗ ਤੋਂ ਦੋ ਦਿਨ ਪਹਿਲਾਂ ਚੱਲੀਆਂ ਗੋਲੀਆਂ, ਮੁਕਾਬਲੇ ਤੋਂ ਬਾਅਦ ਗੈਂਗਸਟਰ ਗ੍ਰਿਫ਼ਤਾਰ
ਅਧਿਕਾਰੀ ਨੇ ਕਿਹਾ, ‘‘ਦਰਾਂ ਨੂੰ ਤਰਕਸ਼ੀਲ ਬਣਾਉਣਾ ਮੁੱਢਲੀ ਪਹਿਲ ਹੈ ਕਿਉਂਕਿ ਕੁਝ ਕਮੀਆਂ ਨੂੰ ਦੂਰ ਕਰਨ ਲਈ ਮੌਜੂਦਾ ਟੈਕਸ ਢਾਂਚੇ ਨੂੰ ਢੁੱਕਵਾਂ ਬਣਾਉਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਜੁਲਾਈ ’ਚ ਬਜਟ ਤੋਂ ਬਾਅਦ ਕੌਂਸਲ ਦੀ ਮੀਟਿੰਗ ਹੋਣ ਦੀ ਉਮੀਦ ਹੈ, ਜਿਸ ਵਿਚ ਦਰਾਂ ’ਚ ਬਦਲਾਅ ਦੀ ਰੂਪ-ਰੇਖਾ ’ਤੇ ਚਰਚਾ ਹੋ ਸਕਦੀ ਹੈ। ਇਹ ਪਹਿਲ ਅਜਿਹੇ ਸਮੇਂ ’ਚ ਕੀਤੀ ਜਾ ਰਹੀ ਹੈ ਜਦੋਂ ਜੀ. ਐੱਸ. ਟੀ. ਕੁਲੈਕਸ਼ਨ ਅਪ੍ਰੈਲ ’ਚ 2 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਈ ਸੀ। ਸਾਲ ਦੌਰਾਨ ਮਹੀਨਾਵਾਰ ਜੀ. ਐੱਸ. ਟੀ. ਕੁਲੈਕਸ਼ਨ 1.7 ਤੋਂ 1.8 ਲੱਖ ਕਰੋੜ ਰੁਪਏ ਰਹਿਣ ਦੀ ਉਮੀਦ ਹੈ। ਇਸ ਮੁੱਦੇ ’ਤੇ ਟਿੱਪਣੀ ਲਈ ਵਿੱਤ ਮੰਤਰਾਲਾ ਨੂੰ ਭੇਜੇ ਗਏ ਈ-ਮੇਲ ਦਾ ਖਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਆਇਆ।
ਇਹ ਵੀ ਪੜ੍ਹੋ- ਸੜਕ ਕਿਨਾਰੇ ਝਾੜੀਆਂ 'ਚੋਂ ਮਿਲੀ 18 ਸਾਲਾਂ ਲੜਕੀ ਦੀ ਲਾਸ਼, ਕਤਲ ਦਾ ਖਦਸ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
31 ਮਈ ਤੋਂ ਪਹਿਲਾਂ ਲਿੰਕ ਕਰੋ ਪੈਨ-ਆਧਾਰ, ਇਨਕਮ ਟੈਕਸ ਵਿਭਾਗ ਨੇ ਦਿੱਤੀ ਚਿਤਾਵਨੀ
NEXT STORY