ਨਵੀਂ ਦਿੱਲੀ— ਘਾਟੇ 'ਚ ਚੱਲ ਰਹੀ ਏਅਰ ਇੰਡੀਆ ਦੀ ਸਥਿਤੀ ਸੁਧਾਰਨ ਲਈ ਤਮਾਮ ਉਪਾਅ 'ਚ ਜੁਟੀ ਸਰਕਾਰ ਤਾਂ ਵੀ ਜਹਾਜ਼ ਕੰਪਨੀ ਦਾ ਬਕਾਇਆ ਸਮੇਂ 'ਤੇ ਨਹੀਂ ਚੁਕਾ ਰਹੀ ਹੈ। ਵਿਦੇਸ਼ ਯਾਤਰਾ ਲਈ ਵੀ.ਵੀ.ਆਈ.ਪੀ. ਚਾਰਟਡ ਫਲਾਈਟਸ ਦੀ ਵਰਤੋਂ ਤਾਂ ਬਹੁਤ ਹੋਈ, ਪਰ ਕਿਰਾਏ ਦੇ 325 ਕਰੋੜ ਰੁਪਏ ਸਰਕਾਰ ਨੇ ਨਹੀਂ ਚੁਕਾਏ ਹਨ। ਸੂਚਨਾ ਦੇ ਅਧਾਰ ਦੇ ਤਹਿਤ ਇਹ ਜਾਣਕਾਰੀ ਸਾਹਮਣੇ ਆਈ ਹੈ।
ਨਿਜੀਕਰਣ ਦੇ ਰਾਸਤੇ 'ਚ ਨਿਕਲ ਚੁੱਕੀ ਰਾਸ਼ਟਰੀ ਜਹਾਜ਼ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਵਿਭਿੰਨ ਮੰਤਰਾਲਿਆਂ ਦੁਆਰਾ ਵੀ.ਵੀ.ਆਈ.ਪੀ. ਦੌਰਿਆਂ ਦਾ ਬਿਲ ਨਹੀਂ ਚੁਕਾਇਆ ਹੈ। ਕਮੋਡੋਰ (ਰਿਟਾਇਰਡ) ਲੋਕੇਸ਼ ਬੱਤਰਾ ਵੱਲੋਂ ਦਾਖਲ ਆਰ.ਟੀ.ਆਈ. ਅਰਜ਼ੀਆਂ ਦੇ ਜਵਾਬ 'ਚ ਕਿਹਾ ਗਿਆ ਹੈ ਕਿ 31 ਜਨਵਰੀ 2018 ਤੱਰ ਵੀ.ਵੀ.ਆਈ.ਪੀ. ਚਾਰਟਡ ਫਲਾਈਟਾਂ ਦਾ 325.81 ਕਰੋੜ ਰੁਪਏ ਪੈਂਡਿੰਗ ਹੈ।
ਕੁਲ ਬਕਾਇਆ ਰਾਸ਼ੀ 'ਚੋਂ 84.01 ਕਰੋੜ ਪਿਛਲੇ ਵਿੱਤ ਸਾਲ ਦੇ ਹਨ, ਜਦਕਿ 241.80 ਕਰੋੜ ਰੁਪਏ ਦਾ ਬਿਲ ਮੌਜੂਦਾ ਵਿੱਤ ਸਾਲ ਦਾ ਹੈ। ਰਾਸ਼ਟਰਪਤੀ, ਉਪਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਦੇ ਵਿਦੇਸ਼ੀ ਦੌਰਿਆਂ ਲਈ ਵੀ.ਵੀ.ਆਈ.ਪੀ. ਚਾਰਟਡ ਹਵਾਈ ਜਹਾਜ਼ ਏਅਰ ਇੰਡੀਆ ਦੁਆਰਾ ਮੁਹੱਈਆਂ ਕਰਾਇਆ ਜਾਂਦਾ ਹੈ। ਇਸਦੇ ਲਈ ਵਪਾਰਕ ਜੈੱਟਸ ਨੂੰ ਸੁਈਟਾਂ 'ਚ ਬਦਲਿਆ ਜਾਂਦਾ ਹੈ।
ਇਨ੍ਹਾਂ ਹਵਾਈ ਜਹਾਜ਼ਾਂ ਦੇ ਲਈ ਬਿਲ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ, ਪ੍ਰਧਾਨਮੰਤਰੀ ਦਫਤਰ ਤੇ ਕੈਬਨਿਟ ਸਕੱਤਰ ਦੁਆਰਾ ਚੁਕਾਇਆ ਜਾਂਦਾ ਹੈ। ਏਅਰ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਸਭ ਤੋਂ ਵੱਧ 178.55 ਕਰੋੜ ਰੁਪਏ ਵਿਦੇਸ਼ ਮੰਤਰਾਲੇ 'ਤੇ ਬਕਇਆ ਹਨ। ਇਸਦੇ ਬਾਅਦ ਕੈਬਨਿਟ ਸਕੱਤਰ-ਪੀ.ਐੱਮ.ਓ 'ਤੇ (128.84 ਕਰੋੜ) ਤੇ ਰੱਖਿਆ ਮੰਤਰਾਲੇ (18.42 ਕਰੋੜ) ਦਾ ਨਾਮ ਹੈ।
ਆਰ.ਟੀ.ਆਰ. ਦੇ ਜਵਾਬ 'ਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਵਿੱਤ ਸਾਲ ਤੋਂ 451 ਕਰੋੜ ਦੇ ਬਕਾਇਆ ਬਿਲ ਨੂੰ ਅੱਗੇ ਵਧਾਇਆ ਗਿਆ, ਜਦਕਿ ਇਸ ਸਾਲ 553.01 ਕਰੋੜ ਦਾ ਬਿਲ ਬਣਿਆ। ਕੁਲ 1004.72 ਕਰੋੜ 'ਚੋਂ ਸਰਕਾਰ ਨੇ ਇਸ ਸਾਲ 678.91 ਕਰੋੜ ਰੁਪਏ ਚੁਕਾਇਆ ਹੈ।
ਏਅਰ ਇੰਡੀਆ ਨੂੰ ਵੇਚਣ ਦੀ ਤਿਆਰੀ
ਸਰਕਾਰੀ ਏਅਰਲਾਇੰਸ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੀ ਪ੍ਰਕਿਰਿਆ ਲੱਗਭਗ ਸ਼ੁਰੂ ਹੋ ਚੁੱਕੀ ਹੈ। ਏਅਰ ਇੰਡੀਆ ਦਾ ਵਿਨਿਵੇਸ਼ 4 ਭਾਗਾਂ 'ਚ ਵੰਡ ਦਿੱਤਾ ਜਾਵੇਗਾ। ਏਅਰਲਾਈਨਸ ਨੂੰ al-alਐਕਸਪ੍ਰੈੱਸ al sats, ਗਰਾਊਂਡ ਹੈਂਡਲਿੰਗ ਯੂਨਿਟ, ਇੰਜਨੀਅਰਿੰਗ ਯੂਨਿਟ ਤੇ ਆਲਾਇੰਸ ਏਅਰ 'ਚ ਵੰਡਿਆ ਜਾਵੇਗਾ ਤੇ ਇਨ੍ਹਾਂ ਨੂੰ ਵੇਚਣ ਲਈ ਅਲੱਗ-ਅਲੱਗ ਆਫਰ ਪੇਸ਼ ਕੀਤੇ ਜਾਣਗੇ। ਚਾਰ ਵਿਭਾਗਾਂ ਦੀ ਵਿਕਰੀ ਤੋਂ ਜੋ ਪੈਸੇ ਆਵੇਗਾ ਉਸ ਨਾਲ ਸਰਕਾਰ ਏਅਰ ਇੰਡੀਆ ਦੇ 70 ਹਜ਼ਾਰ ਕਰੋੜ ਦੇ ਲੋਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।
GST 'ਚ ਵੀ ਕਾਰੋਬਾਰੀਆਂ ਨੇ ਕਰ ਲਿਆ 34000 ਕਰੋੜ ਦਾ ਘਪਲਾ!
NEXT STORY